ਇਸਰੋ ਦੇ ਸਾਬਕਾ ਚੇਅਰਮੈਨ ਕਿਰਣ ਕੁਮਾਰ ਨੂੰ ਮਿਲਿਆ ਫਰਾਂਸ ਦਾ ਸਰਵਉੱਚ ਨਾਗਰਿਕ ਸਨਮਾਨ

05/03/2019 12:43:45 AM

ਨਵੀਂ ਦਿੱਲੀ— ਇਸਰੋ ਦੇ ਸਾਬਕਾ ਚੇਅਰਮੈਨ ਏ.ਐੱਸ. ਕਿਰਣ ਨੂੰ ਫਰਾਂਸ ਦੇ ਸਰਵਉੱਚ ਨਾਗਰਿਕ ਸਨਮਾਨ 'ਸ਼ੇਵੇਲਿਅਰ ਡੀ ਲਾਰਡ ਨੈਸ਼ਨਲ ਡੀ ਲਾ ਲਿਗਿਅਨ ਡੀ ਆਨਰ' ਨਾਲ ਸਨਮਾਨਿਤ ਕੀਤਾ ਗਿਆ। ਕੁਮਾਰ ਨੂੰ ਇਹ ਸਨਮਾਨ ਫਰਾਂਸ ਤੇ ਭਾਰਤ ਵਿਚਾਲੇ ਬਿਹਤਰ ਸਪੇਸ ਨੂੰ ਆਪਰੇਸ਼ਨ ਲਈ ਦਿੱਤਾ ਗਿਆ। ਫਰਾਂਸ ਦੇ ਰਾਸ਼ਟਰਪਤੀ ਵੱਲੋਂ ਇਹ ਸਨਮਾਨ ਭਾਰਤ 'ਚ ਫਰਾਂਸ ਦੇ ਰਾਜਦੂਤ ਐਲੇਕਜ਼ੈਂਡਰ ਜੀਗਲਰ ਨੇ ਵੀਰਵਾਰ ਨੂੰ ਦਿੱਤਾ।
ਫਰਾਂਸ ਦੀ ਸਪੇਸ ਏਜੰਸੀ ਸੀ.ਐੱਨ.ਈ.ਐੱਸ, ਦੇ ਚੇਅਰਮੈਨ ਜੀਨ ਯੇਵਸ ਲੇ ਗਾਲ ਨੇ ਇਸ ਦੌਰਾਨ ਕਿਹਾ ਕਿ ਇਹ ਸਨਮਾਨ ਇਸ ਲਈ ਦਿੱਤਾ ਗਿਆ ਹੈ ਕਿਉਂਕਿ ਕਿਰਣ ਕੁਮਾਰ ਨੇ ਦੋਹਾਂ ਦੇਸ਼ਾਂ ਦੀ ਸਪੇਸ ਤਕਨੀਕ ਨੂੰ ਇਕ ਨਵਾਂ ਆਕਾਰ ਦਿੱਤਾ। ਨਾਲ ਹੀ ਇਕ ਸਮੂਲੀਅਤ ਕੋਸ਼ਿਸ਼ ਲਈ ਕਿਰਨ ਨੇ ਜੋ ਕੰਮ ਕੀਤਾ ਉਹ ਸ਼ਲਾਘਾਯੋਗ ਹੈ। ਉਨ੍ਹਾਂ ਕਿਹਾ ਕਿ ਇਸਰੋ 'ਚ ਰਹਿੰਦੇ ਹੋਏ ਕਿਰਨ ਵੇ ਜੋ ਕੰਮ ਕੀਤਾ ਉਹ ਆਸਾਨ ਨਹੀਂ ਸੀ ਤੇ ਜਦੋਂ ਉਹ 2015 ਤੋਂ 2018 ਦੌਰਾਨ ਚੇਅਰਮੈਨ ਬਣੇ ਤਾਂ ਉਨ੍ਹਾਂ ਨੇ ਫਰਾਂਸ ਤੇ ਭਾਰਤ ਦੇ ਇਸ ਇਤਿਹਾਸਕ ਕੋ-ਆਪਰੇਸ਼ਨ ਨੂੰ ਸਿਰਫ ਸੰਭਾਲਿਆ ਹੀ ਨਹੀਂ ਸਗੋਂ ਇਸ ਨੂੰ ਨਵੀਂ ਉਚਾਈ 'ਤੇ ਲੈ ਗਏ।


Inder Prajapati

Content Editor

Related News