ਕਾਂਗਰਸ ਤੋਂ ਭਾਜਪਾ ’ਚ ਆਏ ਸਾਬਕਾ ਵਿਧਾਇਕ ਨੂੰ 140.60 ਕਰੋੜ ਰੁਪਏ ਦਾ ਨੋਟਿਸ ਜਾਰੀ

04/03/2024 7:48:34 PM

ਇੰਦੌਰ (ਭਾਸ਼ਾ)- ਕਾਂਗਰਸ ਛੱਡ ਕੇ ਪਿਛਲੇ ਮਹੀਨੇ ਭਾਰਤੀ ਜਨਤਾ ਪਾਰਟੀ ’ਚ ਸ਼ਾਮਲ ਹੋਏ ਸਾਬਕਾ ਵਿਧਾਇਕ ਸੰਜੇ ਸ਼ੁਕਲਾ ਤੇ 3 ਹੋਰਨਾਂ ਨੂੰ ਇੰਦੌਰ ਜ਼ਿਲ੍ਹਾ ਪ੍ਰਸ਼ਾਸਨ ਨੇ ਸੰਗਮਰਮਰ ਦੇ ਪੱਥਰ ਦੀ ਗੈਰ-ਕਾਨੂੰਨੀ ਮਾਈਨਿੰਗ ਦੇ ਮਾਮਲੇ ’ਚ 140.60 ਕਰੋੜ ਰੁਪਏ ਦੇ ਪ੍ਰਸਤਾਵਿਤ ਜੁਰਮਾਨੇ ਦਾ ਨੋਟਿਸ ਜਾਰੀ ਕੀਤਾ ਹੈ। ਅਧਿਕਾਰੀਆਂ ਨੇ ਬੁੱਧਵਾਰ ਇਹ ਜਾਣਕਾਰੀ ਦਿੱਤੀ ਤੇ ਦੱਸਿਆ ਕਿ ਖਣਿਜ ਵਿਭਾਗ ਨੇ ਇੰਦੌਰ ਨਾਲ ਲੱਗਦੇ ਬਰੋਲੀ ਪਿੰਡ ’ਚ 5.50 ਅਤੇ 3.40 ਹੈਕਟੇਅਰ ਦੇ 2 ਰਕਬਿਆਂ ’ਚ ਗੈਰ-ਕਾਨੂੰਨੀ ਮਾਈਨਿੰਗ ਦਾ ਖੁਲਾਸਾ ਕੀਤਾ ਹੈ।

ਇਹ ਵੀ ਪੜ੍ਹੋ: ਦਰਦਨਾਕ: ਘਰ 'ਚ ਅੱਗ ਲੱਗਣ ਕਾਰਨ ਇਕੋ ਪਰਿਵਾਰ ਦੇ 2 ਬੱਚਿਆਂ ਸਣੇ 7 ਜੀਆਂ ਦੀ ਮੌਤ

ਅਧਿਕਾਰੀਆਂ ਮੁਤਾਬਕ ਇਸ ਗੈਰ-ਕਾਨੂੰਨੀ ਮਾਈਨਿੰਗ ਨੂੰ ਲੈ ਕੇ ਮੱਧ ਪ੍ਰਦੇਸ਼ ਖਨਿੱਜ (ਪ੍ਰੀਵੈਨਸ਼ਨ ਆਫ ਇਲੀਗਲ ਮਾਈਨਿੰਗ, ਟਰਾਂਸਪੋਰਟੇਸ਼ਨ ਐਂਡ ਸਟੋਰੇਜ) ਨਿਯਮ 2022 ਦੇ ਤਹਿਤ ਸ਼ੁਕਲਾ ਅਤੇ 3 ਹੋਰਾਂ 'ਤੇ 140.60 ਕਰੋੜ ਰੁਪਏ ਦਾ ਜੁਰਮਾਨਾ ਲਗਾਉਣ ਦੀ ਤਜਵੀਜ਼ ਹੈ। ਉਨ੍ਹਾਂ ਕਿਹਾ ਕਿ ਨੋਟਿਸ ਵਿੱਚ ਮੁਲਜ਼ਮਾਂ ਵਿੱਚ ਸ਼ੁਕਲਾ ਤੋਂ ਇਲਾਵਾ ਉਨ੍ਹਾਂ ਦੇ ਭਰਾ ਰਾਜਿੰਦਰ ਸ਼ੁਕਲਾ, ਈਡਨ ਗਾਰਡਨ ਹਾਊਸਿੰਗ ਕੋਆਪ੍ਰੇਟਿਵ ਸੋਸਾਇਟੀ ਮਰਿਆਦਿਤ ਦੇ ਪ੍ਰਧਾਨ ਅਤੇ ਬਰੋਲੀ ਪਿੰਡ ਦੇ ਨਿਵਾਸੀ ਮੇਹਰਬਾਨ ਸਿੰਘ ਰਾਜਪੂਤ ਦਾ ਨਾਂ ਵੀ ਸ਼ਾਮਲ ਹੈ। ਅਧਿਕਾਰੀਆਂ ਮੁਤਾਬਕ ਸ਼ੁਕਲਾ ਸਮੇਤ 4 ਲੋਕਾਂ ਨੂੰ ਜਾਰੀ ਕੀਤੇ ਗਏ ਨੋਟਿਸ 'ਚ ਕਿਹਾ ਗਿਆ ਹੈ ਕਿ 19 ਅਪ੍ਰੈਲ ਨੂੰ ਪ੍ਰਸ਼ਾਸਨ ਦੇ ਇਕ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ (ਏ.ਡੀ.ਐੱਮ.) ਦੀ ਅਦਾਲਤ ਦੇ ਸਾਹਮਣੇ ਆਪਣਾ ਪੱਖ ਰੱਖਣ ਲਈ ਹਾਜ਼ਰ ਹੋਣ ਅਤੇ ਜੇਕਰ ਉਹ ਹਾਜ਼ਰ ਨਹੀਂ ਹੁੰਦੇ ਤਾਂ ਮਾਮਲੇ 'ਚ ਇਕ ਪਾਸੜ ਕਾਰਵਾਈ ਕੀਤੀ ਜਾਵੇਗੀ।

ਇਹ ਵੀ ਪੜ੍ਹੋ: 1 ਮਹੀਨੇ ਅੰਦਰ 3.5 ਲੱਖ ਤੋਂ ਵੱਧ ਸ਼ਰਧਾਲੂਆਂ ਨੇ ਆਬੂ ਧਾਬੀ 'ਚ ਬਣੇ ਪਹਿਲੇ ਹਿੰਦੂ ਮੰਦਰ ਦੇ ਕੀਤੇ ਦਰਸ਼ਨ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ।

 


cherry

Content Editor

Related News