ਸੋਸ਼ਲ ਮੀਡੀਆ ''ਤੇ ਅਜੇ ''ਆਪ'' ਦੇ ਹੀ ਨੇ ਸੁਸ਼ੀਲ ਕੁਮਾਰ ਰਿੰਕੂ

Wednesday, Mar 27, 2024 - 06:44 PM (IST)

ਸੋਸ਼ਲ ਮੀਡੀਆ ''ਤੇ ਅਜੇ ''ਆਪ'' ਦੇ ਹੀ ਨੇ ਸੁਸ਼ੀਲ ਕੁਮਾਰ ਰਿੰਕੂ

ਜਲੰਧਰ (ਵੈੱਬ ਡੈਸਕ)- ਲੋਕ ਸਭਾ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੂੰ ਵੱਡਾ ਝਟਕਾ ਲੱਗਾ ਹੈ। ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਮੌਜੂਦਾ ਮੈਂਬਰ ਪਾਰਲੀਮੈਂਟ ਸੁਸ਼ੀਲ ਕੁਮਾਰ ਰਿੰਕੂ ਅਤੇ ਜਲੰਧਰ ਵੈਸਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ਼ੀਤਲ ਅੰਗੂਰਾਲ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਦੋਹਾਂ ਨੇ ਦਿੱਲੀ ਵਿਖੇ ਭਾਜਪਾ ਹੈੱਡ ਕੁਆਰਟਰ 'ਚ ਪਾਰਟੀ ਦਾ ਪੱਲਾ ਫੜਿਆ। ਬੇਸ਼ੱਕ ਸੁਸ਼ੀਲ ਰਿੰਕੂ ਅਤੇ ਸ਼ੀਤਲ ਅੰਗੂਰਾਲ ਅੱਜ ਭਾਜਪਾ ਵਿਚ ਸ਼ਾਮਲ ਹੋ ਗਏ ਪਰ ਸੋਸ਼ਲ ਮੀਡੀਆ ਅਕਾਊਂਟ 'ਤੇ ਰਿੰਕੂ ਅਤੇ ਸ਼ੀਤਲ ਅੰਗੂਰਾਲ ਅਜੇ ਵੀ ਆਮ ਆਦਮੀ ਪਾਰਟੀ ਦੇ ਹੀ ਹਨ। 

ਉਨ੍ਹਾਂ ਨੇ ਫੇਸਬੁੱਕ ਅਤੇ ਆਪਣਾ ਐਕਸ (ਟਵਿੱਟਰ) ਅਕਾਊਂਟ ਨਹੀਂ ਬਦਲਿਆ ਹੈ। ਇਥੇ ਇਹ ਵੀ ਦੱਸ ਦੇਈਏ ਕਿ ਭਾਜਪਾ ਵਿਚ ਸ਼ਾਮਲ ਹੋਣ ਤੋਂ ਬਾਅਦ ਰਿੰਕੂ ਨੇ ਆਮ ਆਦਮੀ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਦੀ ਪੁਸ਼ਟੀ ਉਨ੍ਹਾਂ ਵੱਲੋਂ ਟਵਿੱਟਰ 'ਤੇ ਪੋਸਟ ਪਾ ਕੇ ਕੀਤੀ ਗਈ ਪਰ ਸੋਸ਼ਲ ਮੀਡੀਆ 'ਤੇ ਰਿੰਕੂ ਅਜੇ ਵੀ ਮੈਂਬਰ ਆਫ਼ ਪਾਰਲੀਮੈਂਟ ਨਜ਼ਰ ਆ ਰਹੇ ਹਨ। 

PunjabKesari

ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਜਾਣੋ ਕੀ ਬੋਲੇ ਰਿੰਕੂ
ਭਾਜਪਾ ਵਿਚ ਸ਼ਾਮਲ ਹੋਣ ਮਗਰੋਂ ਸੁਸ਼ੀਲ ਕੁਮਾਰ ਰਿੰਕੂ ਨੇ ਕਿਹਾ ਕਿ ਮੇਰਾ ਸਿਰਫ਼ ਇੱਕੋ ਮਕਸਦ ਹੈ ਕਿ ਜਿਸ ਤਰੀਕੇ ਨਾਲ ਦੇਸ਼ ਦੇ ਹੋਰ ਸੂਬਿਆਂ ਵਿਚ ਵਿਕਾਸ ਹੋ ਰਿਹਾ ਹੈ, ਉਸੇ ਤਰ੍ਹਾਂ ਪੰਜਾਬ ਵੀ ਤਰੱਕੀ ਕਰੇ। ਪੰਜਾਬ ਵਿਚ ਅਜੇ ਵਿਕਾਸ ਦੀ ਬਹੁਤ ਕਮੀ ਹੈ ਖ਼ਾਸ ਕਰਕੇ ਜਲੰਧਰ ਅਜੇ ਵੀ ਬਹੁਤ ਪਿੱਛੜਿਆ ਹੋਇਆ ਹੈ। ਰਿੰਕੂ ਨੇ ਕਿਹਾ ਕਿ ਅਸੀਂ ਜਲੰਧਰ ਦੇ ਲੋਕਾਂ ਨਾਲ ਜ਼ਿਮਨੀ ਚੋਣ ਸਮੇਂ ਜਿਹੜੇ ਵਾਅਦੇ ਕੀਤੇ ਸਨ ਉਨ੍ਹਾਂ 'ਤੇ ਪੂਰਾ ਨਹੀਂ ਉਤਰ ਸਕੇ ਹਾਂ ਕਿਉਂਕਿ ਮੇਰੀ ਸਰਕਾਰ ਨੇ ਮੇਰੀ ਪਿੱਠ 'ਤੇ ਹੱਥ ਨਹੀਂ ਰੱਖਿਆ। ਸੜਕਾਂ, ਪਿੰਡਾਂ ਦੀ ਫਿਰਨੀਆਂ, ਪਿੰਡਾਂ ਦੇ ਛੱਪੜਾਂ ਅਤੇ ਅਨੇਕਾਂ ਕੰਮ ਸ਼ੁਰੂ ਹੀ ਨਹੀਂ ਹੋ ਸਕੇ।

PunjabKesari

ਇਹ ਵੀ ਪੜ੍ਹੋ: ਵੱਡੀ ਖ਼ਬਰ: ਜਲੰਧਰ ਤੋਂ 'ਆਪ' ਦੇ MP ਸੁਸ਼ੀਲ ਰਿੰਕੂ ਤੇ MLA ਸ਼ੀਤਲ ਅੰਗੂਰਾਲ ਭਾਜਪਾ 'ਚ ਸ਼ਾਮਲ

PunjabKesari

ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਕੰਮ ਕਰਨ ਦਾ ਢੰਗ ਬਹੁਤ ਵਧੀਆ ਹੈ। ਉਹ ਜਿੰਨਾ ਵਾਰ ਉਨ੍ਹਾਂ ਕੋਲ ਆਪਣੇ ਕੰਮ ਲੈ ਕੇ ਉਨ੍ਹਾਂ ਬਹੁਤ ਵਧੀਆ ਢੰਗ ਨਾਲ ਸੁਣਿਆ ਗਿਆ ਜਿਸ ਤੋਂ ਮੈਂ ਬਹੁਤ ਪ੍ਰਭਾਵਤ ਹੋਇਆ। ਭਾਵੇਂ ਉਹ ਜਲੰਧਰ ਜ਼ਿਲ੍ਹੇ ਦਾ ਆਦਮਪਰੋਟ ਦਾ ਏਅਰਪੋਰਟ ਹੋਵੇ ਜਾਂ ਜਲੰਧਰ ਵਿਚ ਵੰਦੇ ਭਾਰਤ ਐਕਸਪ੍ਰੈੱਸ ਦੇ ਸਟੇਅ ਦੀ ਮੰਗ ਹੋਵੇ।

ਕੇਂਦਰ ਸਰਕਾਰ ਨੇ ਉਨ੍ਹਾਂ ਦੀਆਂ ਸਾਰੀਆਂ ਮੰਗਾਂ ਪ੍ਰਵਾਨ ਕੀਤੀਆਂ। ਰਿੰਕੂ ਨੇ ਕਿਹਾ ਕਿ ਜਲੰਧਰ ਦੇ ਕਈ ਰੇਲਵੇ ਕਰਾਸਿੰਗ ਜਿੱਥੇ ਕੰਮ ਕਰਨ ਦੀ ਜ਼ਰੂਰਤ ਹੈ, ਕਈ ਹਲਕਿਆਂ ਵਿਚ ਰੇਲਵੇ ਕਰਾਸਿੰਗ ਦੀ ਬਹੁਤ ਜ਼ਰੂਰਤ ਹੈ, ਮੈਨੂੰ ਅੱਜ ਇਕ ਆਸ ਨਜ਼ਰ ਆਈ ਹੈ ਕਿ ਪੰਜਾਬ ਵਿਚ ਵੀ ਵਿਕੇਸ ਦੀ ਹਨ੍ਹੇਰੀ ਆਵੇਗੀ।  ਰਿੰਕੂ ਨੇ ਕਿਹਾ ਕਿ ਮੈਨੂੰ ਨਾ ਤਾਂ ਸੱਤਾ ਦਾ ਲਾਲਚ ਹੈ ਅਤੇ ਨਾ ਹੀ ਮੇਰਾ ਕੋਈ ਨਿੱਜੀ ਸਵਾਰਥ ਹੈ। ਮੈਂ ਜਲੰਧਰ ਦੇ ਵਿਕਾਸ ਅਤੇ ਲੋਕਾਂ ਦੀ ਬਿਹਤਰੀ ਲਈ ਇਕ ਨਵਾਂ ਐਕਸਪੈਰੀਮੈਂਟ ਕਰਨ ਜਾ ਰਿਹਾ ਹਾਂ। ਮੈਨੂੰ ਉਮੀਦ ਹੈ ਕਿ ਜਲੰਧਰ ਦੇ ਲੋਕ ਫਿਰ ਮੈਨੂੰ ਮਾਣ ਅਤੇ ਪਿਆਰ ਦੇਣਗੇ ਤਾਂ ਜੋ ਪੰਜਾਬ ਅਤੇ ਜਲੰਧਰ ਨੂੰ ਅੱਗੇ ਲੈ ਕੇ ਜਾਇਆ ਸਕੇ।

ਇਹ ਵੀ ਪੜ੍ਹੋ:  ਵੱਡੀ ਖ਼ਬਰ: ਸ਼ੀਤਲ ਅੰਗੂਰਾਲ ਨੇ ਆਮ ਆਦਮੀ ਪਾਰਟੀ ਤੋਂ ਦਿੱਤਾ ਅਸਤੀਫ਼ਾ

 

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

shivani attri

Content Editor

Related News