ਹਸ਼ਿਆਰਪੁਰ ਦੇ ਰਹਿਣ ਵਾਲੇ ਵਿਅਕਤੀ ਦੀ ਫਰਾਂਸ 'ਚ ਮੌਤ, ਪਰਿਵਾਰ 'ਚ ਮਚਿਆ ਚੀਕ-ਚਿਹਾੜਾ
Sunday, Apr 21, 2024 - 06:25 PM (IST)
ਹੁਸ਼ਿਆਰਪੁਰ/ਪੈਰਿਸ (ਭੱਟੀ )- ਹੁਸ਼ਿਆਰਪੁਰ ਦੇ ਪਿੰਡ ਦਬੁਰਜੀ ਦੇ ਰਹਿਣ ਵਾਲੇ ਯਾਦਵਿੰਦਰ ਸਿੰਘ (46) ਦੀ ਫਰਾਂਸ ਵਿਚ ਮੌਤ ਹੋਣ ਦੀ ਖ਼ਬਰ ਮਿਲੀ ਹੈ। ਯਾਦਵਿੰਦਰ ਸਿੰਘ ਫਰਾਂਸ ਵਿਚ ਜ਼ੇਰੇ ਇਲਾਜ ਸਨ। ਮਨੁੱਖੀ ਅਧਿਕਾਰਾਂ ਦੀ ਸੰਸਥਾ ਔਰਰ-ਡਾਨ ਦੇ ਸੀਨੀਅਰ ਮੈਂਬਰ ਰਾਜੀਵ ਚੀਮਾ ਨੇ ਦੱਸਿਆ ਕਿ ਪਿਛਲੇ 15 ਸਾਲ ਤੋਂ ਫਰਾਂਸ ਰਹਿ ਰਹੇ ਜ਼ਿਲ੍ਹਾ ਹੁਸ਼ਿਆਰਪੁਰ 'ਚ ਪੈਂਦੇ ਪਿੰਡ ਦਬੁਰਜੀ ਦੇ ਵਸਨੀਕ ਯਾਦਵਿੰਦਰ ਸਿੰਘ ਦੀ ਬੀਤੇ ਦਿਨ ਫਰਾਂਸ ਦੇ ਸਰਕਾਰੀ ਹਸਪਤਾਲ ਵਿੱਚ ਜ਼ੇਰੇ ਇਲਾਜ ਮੌਤ ਹੋ ਗਈ ਹੈ। ਰਾਜੀਵ ਚੀਮਾ ਦੇ ਦੱਸਣ ਮੁਤਾਬਕ ਸਾਰੀਆਂ ਕਾਗਜ਼ੀ ਕਰਵਾਈਆਂ ਮੁਕੰਮਲ ਕਰਨ ਉਪਰੰਤ ਯਾਦਵਿੰਦਰ ਸਿੰਘ ਦਾ ਸਸਕਾਰ ਉਸਦੇ ਪਰਿਵਾਰ ਦੀਆਂ ਹਦਾਇਤਾਂ ਮੁਤਾਬਕ ਫਰਾਂਸ ਵਿੱਚ ਹੀ ਕਰ ਦਿੱਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ ਨੂੰ ਦਹਿਲਾਉਣ ਦੀ ਸਾਜਿਸ਼ 'ਚ ਬੈਠੇ ਜੱਗੂ ਭਗਵਾਨਪੁਰੀਆ ਗੈਂਗ ਦੇ 3 ਗੈਂਗਸਟਰ ਹਥਿਆਰਾਂ ਸਣੇ ਗ੍ਰਿਫ਼ਤਾਰ
ਇਥੇ ਇਹ ਦੱਸਣਯੋਗ ਹੈ ਕਿ ਫਰਵਰੀ ਅਤੇ ਮਾਰਚ 2024 ਦੇ ਇਨ੍ਹਾਂ ਦੋ ਮਹੀਨਿਆਂ ਵਿੱਚ ਯਾਦਵਿੰਦਰ ਤੋਂ ਪਹਿਲਾਂ ਸੱਤ ਭਾਰਤੀਆਂ ਦੀਆਂ ਮੌਤਾਂ ਹੋ ਚੁੱਕੀਆਂ ਹਨ, ਜੋਕਿ ਬਹੁਤ ਹੀ ਚਿੰਤਾਜਨਕ ਗੱਲ ਹੈ। ਇਨ੍ਹਾਂ ਪਹਿਲੀਆਂ ਸੱਤ ਮ੍ਰਿਤਕ ਦੇਹਾਂ ਵਿੱਚੋਂ ਸੰਸਥਾ ਔਰਰ ਡਾਨ ਦੇ ਉਪਰਾਲੇ ਸਦਕਾ ਚਾਰ ਮ੍ਰਿਤਕਾਂ ਦੇ ਅੰਤਿਮ ਸਸਕਾਰ ਹੋ ਚੁੱਕੇ ਹਨ, ਜਦਕਿ ਆਉਣ ਵਾਲੇ ਹਫ਼ਤੇ ਵਿੱਚ ਸੁਰਜੀਤ ਸਿੰਘ ਪਿੰਡ ਟਾਹਲੀ ਦੀ ਮ੍ਰਿਤਕ ਦੇਹ ਭਾਰਤ ਭੇਜ ਦਿੱਤੀ ਜਾਵੇਗੀ ਅਤੇ ਗੁਰਪ੍ਰੀਤ ਸਿੰਘ ਪਿੰਡ ਜਲਾਲਪੁਰ ਦੇ ਨਾਲ ਨਾਲ ਜਸਵਿੰਦਰ ਸਿੰਘ ਦਿੱਲੀ ਦਾ ਸਸਕਾਰ ਵੀ ਜਲਦੀ ਹੋ ਜਾਵੇਗਾ।
ਇਹ ਵੀ ਪੜ੍ਹੋ-ਪਟਿਆਲਾ 'ਚ ਭਿਆਨਕ ਸੜਕ ਹਾਦਸਾ, PRTC ਬੱਸ ਤੇ ਟਿੱਪਰ ਵਿਚਾਲੇ ਹੋਈ ਟੱਕਰ, ਪਲਾਂ 'ਚ ਮਚਿਆ ਚੀਕ-ਚਿਹਾੜਾ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8