ਆਨਲਾਈਨ ਸੱਟੇਬਾਜ਼ੀ : ਕੁਝ ਕ੍ਰਿਕਟਰਾਂ ਅਤੇ ਕਲਾਕਾਰਾਂ ਦੀ ਜਾਇਦਾਦ ਕੁਰਕ ਕਰ ਸਕਦੀ ਹੈ ਈ. ਡੀ.
Monday, Sep 29, 2025 - 12:27 AM (IST)

ਨਵੀਂ ਦਿੱਲੀ, (ਭਾਸ਼ਾ)- ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਛੇਤੀ ਹੀ ਇਕ ਆਨਲਾਈਨ ਸੱਟੇਬਾਜ਼ੀ ਅਤੇ ਗੇਮਿੰਗ ਪਲੇਟਫਾਰਮ ਨਾਲ ਜੁੜੇ ਇਕ ਮਾਮਲੇ ’ਚ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀ. ਐੱਮ. ਐੱਲ. ਏ.) ਦੇ ਤਹਿਤ ਕੁਝ ਖਿਡਾਰੀਆਂ ਅਤੇ ਕਲਾਕਾਰਾਂ (ਅਦਾਕਾਰ-ਅਦਾਕਾਰਾ) ਦੀ ਕਰੋੜਾਂ ਰੁਪਏ ਦੀ ਜਾਇਦਾਦ ਕੁਰਕ ਕਰ ਸਕਦੀ ਹੈ।
ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ‘ਵਨ ਐਕਸ ਬੈੱਟ’ ਪੋਰਟਲ ਨਾਲ ਜੁੜੇ ਮਾਮਲੇ ਦੀ ਜਾਂਚ ’ਚ ਪਾਇਆ ਗਿਆ ਹੈ ਕਿ ਇਨ੍ਹਾਂ ’ਚੋਂ ਕੁਝ ਹਸਤੀਆਂ ਨੇ ਉਨ੍ਹਾਂ ਨੂੰ ਦਿੱਤੀ ਗਈ ਇਸ਼ਤਿਹਾਰ ਫੀਸ ਦੀ ਵਰਤੋਂ ਕਈ ਤਰ੍ਹਾਂ ਦੀਆਂ ਜਾਇਦਾਦਾਂ ਹਾਸਲ ਕਰਨ ’ਚ ਕੀਤੀ ਅਤੇ ਇਹ ਪੀ. ਐੱਮ. ਐੱਲ. ਏ. ਤਹਿਤ ‘ਅਪਰਾਧ ਤੋਂ ਕਮਾਇਆ ਧਨ’ ਮੰਨੀਆਂ ਜਾਂਦੀਆਂ ਹਨ। ਇਨ੍ਹਾਂ ਜਾਇਦਾਦਾਂ ਦੀ ਗਿਣਤੀ (ਕੁਆਂਟਾਈਜ਼ੇਸ਼ਨ) ਅਤੇ ਮੁਲਾਂਕਣ ਅਜੇ ਜਾਰੀ ਹੈ।
ਪਿਛਲੇ ਕੁਝ ਹਫਤਿਆਂ ’ਚ ਈ. ਡੀ. ਨੇ ਇਸ ਜਾਂਚ ਤਹਿਤ ਯੁਵਰਾਜ ਸਿੰਘ, ਸੁਰੇਸ਼ ਰੈਨਾ, ਰੌਬਿਨ ਉਥੱਪਾ ਅਤੇ ਸ਼ਿਖਰ ਧਵਨ ਵਰਗੇ ਕ੍ਰਿਕਟਰਾਂ ਅਤੇ ਐਕਟਰ ਸੋਨੂੰ ਸੂਦ, ਮਿਮੀ ਚੱਕਰਵਰਤੀ (ਸਾਬਕਾ ਤ੍ਰਿਣਮੂਲ ਸੰਸਦ ਮੈਂਬਰ) ਅਤੇ ਅੰਕੁਸ਼ ਹਾਜ਼ਰਾ (ਬੰਗਾਲੀ ਸਿਨੇਮਾ) ਤੋਂ ਵੀ ਪੁੱਛਗਿੱਛ ਕੀਤੀ ਹੈ।