ਹਾਜੀ ਇਕਬਾਲ ਗੈਂਗ ਵਿਰੁੱਧ ਵੱਡੀ ਕਾਰਵਾਈ, 2.75 ਅਰਬ ਰੁਪਏ ਦੀ ਜਾਇਦਾਦ ਕੁਰਕ

Wednesday, Feb 18, 2026 - 02:32 AM (IST)

ਹਾਜੀ ਇਕਬਾਲ ਗੈਂਗ ਵਿਰੁੱਧ ਵੱਡੀ ਕਾਰਵਾਈ, 2.75 ਅਰਬ ਰੁਪਏ ਦੀ ਜਾਇਦਾਦ ਕੁਰਕ

ਸਹਾਰਨਪੁਰ  - ਪ੍ਰਸ਼ਾਸਨ ਨੇ ਮਿਰਜ਼ਾਪੁਰ ਥਾਣਾ ਖੇਤਰ ਦੇ ਸਾਬਕਾ ਐੱਮ. ਐੱਲ. ਸੀ. ਹਾਜੀ ਇਕਬਾਲ ਉਰਫ਼ ਬਾਲਾ ਵਿਰੁੱਧ ਵੱਡੀ ਕਾਰਵਾਈ ਕਰਦਿਆਂ ਉਸ ਦੇ ਗੈਂਗ ਦੀ 2.75 ਅਰਬ ਰੁਪਏ ਦੀ ਜਾਇਦਾਦ ਕੁਰਕ ਕਰ ਲਈ ਹੈ। ਇਕਬਾਲ, ਉਸ ਦੇ ਪੁੱਤਰ ਜਾਵੇਦ, ਵਾਜਿਦ, ਅਲੀਸ਼ਾਨ, ਅਫਜ਼ਲ ਤੇ ਸਹਿ-ਦੋਸ਼ੀ ਨਸੀਮ ਤੇ ਰਾਓ ਲਾਇਕ 'ਤੇ ਪਹਿਲਾਂ ਹੀ ਗੈਂਗਸਟਰ ਐਕਟ ਹੇਠ ਦੋਸ਼ ਲਾਏ ਜਾ ਚੁਕੇ ਹਨ।

ਪ੍ਰਸ਼ਾਸਨ ਅਨੁਸਾਰ ਇਸ ਗੈਂਗ ’ਤੇ ਜੰਗਲੀ ਖੇਤਰਾਂ ਤੋਂ ਖੈਰ ਦੀ ਲੱਕੜ ਦੀ ਸਮੱਗਲਿੰਗ, ਗੈਰ-ਕਾਨੂੰਨੀ ਮਾਈਨਿੰਗ, ਧੋਖਾਦੇਹੀ ਤੇ ਗੈਰ-ਕਾਨੂੰਨੀ ਜ਼ਮੀਨ ਹਥਿਆ ਕੇ ਕਰੋੜਾਂ ਰੁਪਏ ਦੀ ਜਾਇਦਾਦ ਇਕੱਠੀ ਕਰਨ ਦਾ ਦੋਸ਼ ਹੈ। ਜਾਂਚ ’ਚ ਲਗਭਗ 2,75,97,00,000 ਰੁਪਏ ਦੀ ਗੈਰ-ਕਾਨੂੰਨੀ ਢੰਗ ਨਾਲ ਹਾਸਲ ਕੀਤੀ ਜਾਇਦਾਦ ਦਾ ਖੁਲਾਸਾ ਹੋਇਆ ਹੈ। ਇਸ ਜਾਇਦਾਦ ਨੂੰ ਕੁਰਕ ਕਰ ਲਿਆ ਗਿਆ ਹੈ।


author

Inder Prajapati

Content Editor

Related News