HP : ਸ਼ਰਾਬ ਠੇਕਿਆਂ ਦੀ ਈ-ਨਿਲਾਮੀ ਸ਼ੁਰੂ, ਘਰ ਬੈਠੇ ਲਾ ਸਕੋਗੇ ਬੋਲੀ
Monday, Feb 23, 2026 - 03:53 PM (IST)
ਸ਼ਿਮਲਾ: ਹਿਮਾਚਲ ਪ੍ਰਦੇਸ਼ 'ਚ ਸਾਲ 2026-27 ਲਈ ਪ੍ਰਚੂਨ ਸ਼ਰਾਬ ਦੇ ਠੇਕਿਆਂ (ਰੀਟੇਲ ਲਿਕਰ ਵੈਂਡਸ) ਦੀ ਅਲਾਟਮੈਂਟ ਪ੍ਰਕਿਰਿਆ ਵਿੱਚ ਵੱਡਾ ਬਦਲਾਅ ਕਰਦਿਆਂ, ਸੂਬਾ ਸਰਕਾਰ ਨੇ ਪਹਿਲੀ ਵਾਰ ਪਾਰਦਰਸ਼ੀ ਆਨਲਾਈਨ ਈ-ਨਿਲਾਮੀ ਪ੍ਰਣਾਲੀ ਸ਼ੁਰੂ ਕੀਤੀ ਹੈ। ਇਹ ਪ੍ਰਕਿਰਿਆ ਸੋਮਵਾਰ ਤੋਂ ਸ਼ੁਰੂ ਹੋ ਗਈ ਹੈ ਅਤੇ ਇਹ 1 ਅਪ੍ਰੈਲ, 2026 ਤੋਂ 31 ਮਾਰਚ, 2027 ਤੱਕ ਦੀ ਮਿਆਦ ਲਈ ਲਾਗੂ ਹੋਵੇਗੀ।
ਘਰ ਬੈਠੇ ਲੱਗ ਸਕੇਗੀ ਬੋਲੀ
ਰਾਜ ਕਰ ਤੇ ਆਬਕਾਰੀ ਕਮਿਸ਼ਨਰ ਡਾ. ਯੂਨਸ ਅਨੁਸਾਰ, ਇਹ ਨਿਲਾਮੀ ਯੂਨਿਟ-ਵਾਰ ਹੋਵੇਗੀ ਅਤੇ ਬੋਲੀਕਾਰ ਆਪਣੇ ਘਰ ਜਾਂ ਦਫ਼ਤਰ ਤੋਂ ਹੀ ਆਨਲਾਈਨ ਹਿੱਸਾ ਲੈ ਸਕਣਗੇ। ਇਸ ਲਈ ਬਿਨੈਕਾਰਾਂ ਕੋਲ ਵੈਧ ਡਿਜੀਟਲ ਸਿਗਨੇਚਰ ਸਰਟੀਫਿਕੇਟ (DSC) ਹੋਣਾ ਲਾਜ਼ਮੀ ਹੈ।
ਜ਼ਿਲ੍ਹੇਵਾਰ ਨਿਲਾਮੀ ਦਾ ਸ਼ਡਿਊਲ
ਕਿਨੌਰ, ਹਮੀਰਪੁਰ ਅਤੇ ਚੰਬਾ: ਇਨ੍ਹਾਂ ਜ਼ਿਲ੍ਹਿਆਂ ਲਈ ਅਰਜ਼ੀਆਂ 23 ਫਰਵਰੀ ਤੋਂ 26 ਫਰਵਰੀ, 2026 ਤੱਕ ਦਿੱਤੀਆਂ ਜਾ ਸਕਦੀਆਂ ਹਨ। ਨਿਲਾਮੀ 28 ਫਰਵਰੀ ਨੂੰ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਹੋਵੇਗੀ।
ਸਿਰਮੌਰ, ਊਨਾ ਅਤੇ ਬੱਦੀ: ਅਰਜ਼ੀਆਂ 24 ਤੋਂ 26 ਫਰਵਰੀ ਤੱਕ ਜਮ੍ਹਾ ਹੋਣਗੀਆਂ ਅਤੇ ਨਿਲਾਮੀ 2 ਮਾਰਚ ਨੂੰ ਹੋਵੇਗੀ।
ਸੋਲਨ, ਕਾਂਗੜਾ ਅਤੇ ਬਿਲਾਸਪੁਰ: ਅਰਜ਼ੀਆਂ 25 ਤੋਂ 27 ਫਰਵਰੀ ਤੱਕ ਲਈਆਂ ਜਾਣਗੀਆਂ, ਜਦਕਿ ਨਿਲਾਮੀ 3 ਮਾਰਚ ਨੂੰ ਹੋਵੇਗੀ।
ਮੰਡੀ ਅਤੇ ਨੂਰਪੁਰ: ਅਰਜ਼ੀਆਂ 26 ਤੋਂ 28 ਫਰਵਰੀ ਤੱਕ ਜਮ੍ਹਾ ਹੋਣਗੀਆਂ ਅਤੇ ਨਿਲਾਮੀ 5 ਮਾਰਚ ਨੂੰ ਹੋਵੇਗੀ।
ਸ਼ਿਮਲਾ ਤੇ ਕੁੱਲੂ: ਇਨ੍ਹਾਂ ਜ਼ਿਲ੍ਹਿਆਂ ਲਈ ਅਰਜ਼ੀਆਂ 27 ਫਰਵਰੀ ਤੋਂ 3 ਮਾਰਚ ਤੱਕ ਦਿੱਤੀਆਂ ਜਾ ਸਕਦੀਆਂ ਹਨ ਅਤੇ ਨਿਲਾਮੀ 7 ਮਾਰਚ ਨੂੰ ਹੋਵੇਗੀ।
ਕਿਵੇਂ ਕਰੀਏ ਅਪਲਾਈ?
ਚਾਹਵਾਨ ਬੋਲੀਕਾਰ ਵਿਭਾਗ ਦੀ ਵੈੱਬਸਾਈਟ (www.hptax.gov.in) ਜਾਂ ਆਬਕਾਰੀ ਈ-ਗਵਰਨੈਂਸ ਪੋਰਟਲ 'ਤੇ ਉਪਲਬਧ ਲਿੰਕ ਰਾਹੀਂ ਅਪਲਾਈ ਕਰ ਸਕਦੇ ਹਨ। ਇਸ ਤੋਂ ਇਲਾਵਾ ਸਿੱਧੇ ਤੌਰ 'ਤੇ https://eauction.gov.in/ngauction ਪੋਰਟਲ 'ਤੇ ਵੀ ਜਾਇਆ ਜਾ ਸਕਦਾ ਹੈ। ਡਾ. ਯੂਨਸ ਨੇ ਸਲਾਹ ਦਿੱਤੀ ਹੈ ਕਿ ਬੋਲੀ ਵਿੱਚ ਹਿੱਸਾ ਲੈਣ ਤੋਂ ਪਹਿਲਾਂ ਸਾਰੇ ਬਿਨੈਕਾਰ ਆਬਕਾਰੀ ਨੀਤੀ 2026-27 ਅਤੇ ਯੂਜ਼ਰ ਮੈਨੂਅਲ ਨੂੰ ਧਿਆਨ ਨਾਲ ਪੜ੍ਹ ਲੈਣ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
