ਤ੍ਰਿਪੁਰਾ ਵਿਧਾਨ ਸਭਾ ਦੀਆਂ ਚੋਣਾਂ ਲਈ 74 ਫੀਸਦੀ ਪੋਲਿੰਗ

02/19/2018 12:25:12 PM

ਨਵੀਂ ਦਿੱਲੀ— ਤ੍ਰਿਪੁਰਾ ਵਿਚ ਐਤਵਾਰ ਸੂਬਾਈ ਵਿਧਾਨ ਸਭਾ ਲਈ ਵੋਟਾਂ ਪਈਆਂ। ਸ਼ਾਮ ਪੋਲਿੰਗ ਖਤਮ ਹੋਣ ਸਮੇਂ 74 ਫੀਸਦੀ ਵੋਟਰਾਂ ਨੇ ਵੋਟ ਪਾਉਣ ਦੇ ਆਪਣੇ ਹੱਕ ਦੀ ਵਰਤੋਂ ਕੀਤੀ ਸੀ। ਪਿਛਲੀ ਵਾਰ ਹੋਈਆਂ ਅਸੈਂਬਲੀ ਚੋਣਾਂ ਦੌਰਾਨ 91.82 ਫੀਸਦੀ  ਵੋਟਰਾਂ ਨੇ ਵੋਟ ਪਾਈ ਸੀ। ਇੰਝ ਇਸ ਵਾਰ ਪਿਛਲੀ ਵਾਰ ਨਾਲੋਂ 17 ਫੀਸਦੀ ਘੱਟ ਵੋਟਾਂ ਪਈਆਂ । ਸੂਬਾਈ ਵਿਧਾਨ ਸਭਾ ਦੀਆਂ ਕੁਲ 60 ਸੀਟਾਂ ਵਿਚੋਂ 59 'ਤੇ ਪੋਲਿੰਗ ਹੋਈ। ਇਕ ਹਲਕੇ ਵਿਚ ਉਮੀਦਵਾਰ ਦੀ ਮੌਤ ਹੋ ਜਾਣ ਕਾਰਨ ਚੋਣ ਮੁਲਤਵੀ ਕਰ ਦਿੱਤੀ ਗਈ ਹੈ।


Related News