ਦਸੂਹਾ ਦੇ 224 ਪੋਲਿੰਗ ਬੂਥਾਂ ਲਈ ਚੋਣ ਸਮੱਗਰੀ ਵੰਡੀ, ਪੋਲਿੰਗ ਪਾਰਟੀਆਂ ਬੂਥਾਂ ''ਤੇ ਪਹੁੰਚੀਆਂ
Friday, May 31, 2024 - 01:22 PM (IST)
ਦਸੂਹਾ (ਝਾਵਰ,ਨਾਗਲਾ)- ਲੋਕ ਸਭਾ ਹੁਸ਼ਿਆਰਪੁਰ ਦੀ ਵਿਧਾਨ ਸਭਾ ਹਲਕਾ ਦਸੂਹਾ ਦੇ 224 ਪੋਲਿੰਗ ਬੂਥਾਂ ਲਈ ਗੁਰੂ ਤੇਗ ਬਹਾਦਰ ਸੀਨੀਅਰ ਸੈਕੰਡਰੀ ਸਕੂਲ ਦਸੂਹਾ ਵਿਖੇ ਐੱਸ. ਡੀ. ਐੱਮ. ਕੰਮ ਸਹਾਇਕ ਰਿਟਰਨਿੰਗ ਅਫ਼ਸਰ ਪ੍ਰਦੀਪ ਸਿੰਘ ਬੈਂਸ ਦੁਆਰਾ ਪ੍ਰਜਾਈਡਿੰਗ, ਸਹਾਇਕ ਪ੍ਰਜਾਈਡਿੰਗ ਅਤੇ ਪੋਲਿੰਗ ਅਫ਼ਸਰਾਂ ਨੂੰ ਈ. ਵੀ. ਐੱਮ. ਮਸ਼ੀਨਾਂ, ਵੀ. ਵੀ. ਪੈਟ ਤੇ ਚੋਣ ਸਮਗਰੀ ਵੰਡੀ ਗਈ। ਉਨ੍ਹਾਂ ਦੱਸਿਆ ਕਿ 224 ਬੂਥ ਹਨ ਜਦਕਿ 229 ਪੋਲਿੰਗ ਪਾਰਟੀਆਂ ਵਿਚੋਂ ਡਿਊਟੀ 'ਤੇ ਲਗਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਰਿਜ਼ਰਵ ਪਾਰਟੀਆਂ ਵੱਖਰੀਆਂ ਰੱਖੀਆਂ ਗਈਆਂ ਹਨ। ਇਸ ਚੋਣ ਪ੍ਰਕਿਰਿਆ ਵਿੱਚ 1200 ਕਰਮਚਾਰੀ ਲਗਾਏ ਗਏ ਹਨ। ਸਮੂਹ ਚੋਣ ਸਟਾਫ਼ ਨੂੰ ਬੱਸਾਂ ਰਾਹੀਂ ਰਵਾਨਾ ਕੀਤਾ ਗਿਆ।
ਇਹ ਵੀ ਪੜ੍ਹੋ- ਨਕੋਦਰ ਤੋਂ MLA ਇੰਦਰਜੀਤ ਕੌਰ ਮਾਨ ਨੂੰ ਲੱਗਾ ਡੂੰਘਾ ਸਦਮਾ, ਪਤੀ ਸ਼ਰਨਜੀਤ ਸਿੰਘ ਦਾ ਦਿਹਾਂਤ
ਉਨ੍ਹਾਂ ਦੱਸਿਆ ਕਿ ਚੋਣ ਸਟਾਫ਼ ਦੇ ਖਾਣ-ਪੀਣ ਲੰਗਰ ਪੀਣ ਯੋਗ ਪਾਣੀ ਦੇ ਪ੍ਰਬੰਧ ਮੁਕੰਮਲ ਕਰਨ ਤੋਂ ਇਲਾਵਾ ਮੈਡੀਕਲ ਸਹੂਲਤ ਹੈਲਥ ਸੈਂਟਰਾਂ ਰਾਹੀਂ ਦਿੱਤੀ ਗਈ ਹੈ। ਚੋਣ ਡਿਊਟੀ ਸਮੇਂ ਖਾਣਾ ਮਿਡ-ਡੇ-ਮੀਲ ਦੇ ਮੁਲਾਜ਼ਮ ਪ੍ਰਬੰਧ ਕਰਨਗੇ। ਐੱਸ. ਡੀ. ਐੱਮ. ਨੇ ਦੱਸਿਆ ਕਿ ਹਰ ਪੋਲਿੰਗ ਬੂਥ ਅਤੇ ਸੀ. ਸੀ. ਟੀ. ਵੀ. ਕੈਮਰੇ ਲਗਾਏ ਜਾ ਚੁੱਕੇ ਹਨ। ਕਿਸ ਮੌਕੇ ਐੱਸ. ਡੀ. ਐੱਮ. ਨੇ ਦੱਸਿਆ ਕਿ ਵਿਧਾਨ ਸਭਾ ਹਲਕਾ ਦਸੂਹਾ ਵਿੱਚ 192780 ਵੋਟਰ ਹਨ। ਉਨ੍ਹਾਂ ਦੱਸਿਆ ਕਿ 99,105 ਮਰਦ 93674 ਔਰਤਾਂ ਵੋਟਰ ਹਨ ਜਦਕਿ ਇਕ ਟਰਾਂਸਜੈਂਡਰ ਮੋਟਰ ਸ਼ਾਮਲ ਹੈ। ਇਸ ਮੌਕੇ ਡੀ. ਐੱਸ. ਪੀ. ਜਗਦੀਸ਼ ਰਾਜ ਅਤਰੀ ਅਤੇ ਐੱਸ. ਐੱਚ. ਓ. ਹਰਪ੍ਰੇਮ ਸਿੰਘ ਨੇ ਦੱਸਿਆ ਕਿ 700 ਪੁਲਸ ਮੁਲਾਜ਼ਮ ਅਤੇ 200 ਅਰਧ ਸੈਨਿਕ ਬਲ ਚੋਣ ਡਿਊਟੀ 'ਤੇ ਲਗਾਏ ਗਏ ਹਨ।
ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਹਲਕਾ ਦਸੂਹਾ ਅਧੀਨ 26 ਸੰਵੇਦਨਸ਼ੀਲ ਪੋਲਿੰਗ ਬੂਥ ਹਨ। ਉਨ੍ਹਾਂ ਦੱਸਿਆ ਕਿ 15 ਮੋਬਾਇਲ ਪਾਰਟੀਆਂ ਵੀ ਡਿਊਟੀ 'ਤੇ ਤਾਇਨਾਤ ਕੀਤੀਆਂ ਗਈਆਂ ਹਨ। ਇਸ ਮੌਕੇ ਮਨਵੀਰ ਸਿੰਘ ਢਿੱਲੋ ਤਹਿਸੀਲਦਾਰ ਕੰਮ ਸਹਾਇਕ ਰਿਟਰਨਿੰਗ ਅਫ਼ਸਰ, ਨਾਇਬ ਤਹਿਸੀਲਦਾਰ ਸੁਖਵਿੰਦਰ ਸਿੰਘ, ਸਹਾਇਕ ਜਸਵਿੰਦਰ ਸਿੰਘ ਬਿੱਟੂ, ਸੁਪਰਡੈਂਟ ਸੰਜੀਵ ਕੁਮਾਰ, ਰਾਜੇਸ਼ ਕੁਮਾਰ ਭੂਮੀ ਰੱਖਿਆ ਅਫਸਰ ਅਮਰਜੀਤ ਸਿੰਘ ਭੁਪਿੰਦਰ ਸਿੰਘ ਚੀਮਾ ਤੋਂ ਇਲਾਵਾ ਹੋਰ ਅਧਿਕਾਰੀ ਹਾਜ਼ਰ ਸਨ।
ਇਹ ਵੀ ਪੜ੍ਹੋ- CM ਮਾਨ ਦਾ ਵੱਡਾ ਬਿਆਨ, ਅਜੇ ਤਾਂ ਸਿਰਫ਼ 43 ਹਜ਼ਾਰ ਨੌਕਰੀਆਂ ਦਿੱਤੀਆਂ ਨੇ, ਲੱਖਾਂ ਦੇਣੀਆਂ ਬਾਕੀ ਹਨ
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਡਾਊਨਲੋਡ ਕਰਨ ਲਈ ਹੇਠਾਂ ਦਿੱਤੇ ਲਿੰਕ ’ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8