ਲੋਕ ਸਭਾ ਚੋਣਾਂ ਨੂੰ ਲੈ ਕੇ ਮਿਡ-ਡੇ-ਮੀਲ ਮੁਲਾਜ਼ਮਾਂ ਲਈ ਜਾਰੀ ਹੋਏ ਨਵੇਂ ਹੁਕਮ

Wednesday, May 22, 2024 - 10:34 AM (IST)

ਲੋਕ ਸਭਾ ਚੋਣਾਂ ਨੂੰ ਲੈ ਕੇ ਮਿਡ-ਡੇ-ਮੀਲ ਮੁਲਾਜ਼ਮਾਂ ਲਈ ਜਾਰੀ ਹੋਏ ਨਵੇਂ ਹੁਕਮ

ਲੁਧਿਆਣਾ (ਵਿੱਕੀ)- ਜ਼ਿਲ੍ਹਾ ਸਿੱਖਿਆ ਅਧਿਕਾਰੀ (ਸੈਕੰਡਰੀ ਸਿੱਖਿਆ) ਵੱਲੋਂ ਲੋਕ ਸਭਾ ਚੋਣਾਂ 2024 ਦੇ ਸਬੰਧ ’ਚ 31 ਮਈ ਅਤੇ 1 ਜੂਨ ਨੂੰ ਪ੍ਰਾਈਵੇਟ ਅਤੇ ਸਰਕਾਰੀ ਸਕੂਲਾਂ ’ਚ ਪੋਲਿੰਗ ਸਟਾਫ ਦੇ ਚਾਹ, ਨਾਸ਼ਤਾ ਅਤੇ ਖਾਣ ਦੇ ਪ੍ਰਬੰਧ ਦੇ ਸਬੰਧ ’ਚ ਸਾਰੇ ਬਲਾਕ ਪ੍ਰਾਇਮਰੀ ਸਿੱਖਿਆ ਅਧਿਕਾਰੀਆਂ, ਬੂਥ ਪੱਧਰ ਅਧਿਕਾਰੀਆਂ ਅਤੇ ਸਾਰੇ ਪ੍ਰਿੰਸੀਪਲਾਂ ਨੂੰ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ, ਜਿਸ ਵਿਚ ਕਿਹਾ ਗਿਆ ਹੈ ਕਿ ਲੋਕ ਸਭਾ ਚੋਣਾਂ 2024 ਦੌਰਾਨ ਸਕੂਲਾਂ ’ਚ ਡਿਊਟੀ ’ਤੇ ਤਾਇਨਾਤ ਪੋਲਿੰਗ ਸਟਾਫ ਨੂੰ ਪ੍ਰੀ-ਪੋਲ ਡੇਅ ਅਤੇ ਪੋਲ-ਡੇਅ ਵਾਲੇ ਦਿਨ ਚਾਹ-ਨਾਸ਼ਤਾ-ਖਾਣੇ ਦੀ ਸਪਲਾਈ ਮਿਡੇ-ਡੇ-ਮੀਲ ਵਰਕਰਾਂ ਵੱਲੋਂ ਕੀਤੀ ਜਾਣੀ ਹੈ।

ਇਹ ਖ਼ਬਰ ਵੀ ਪੜ੍ਹੋ - ਸ੍ਰੀ ਦਰਬਾਰ ਸਾਹਿਬ ਜਾ ਰਹੇ ਸ਼ਰਧਾਲੂਆਂ ਨਾਲ ਵਾਪਰਿਆ ਹਾਦਸਾ! ਬੱਸ ਦੇ ਉੱਡ ਗਏ ਪਰਖੱਚੇ, 2 ਸ਼ਰਧਾਲੂਆਂ ਦੀ ਮੌਤ

ਇਥੇ ਸਪੱਸ਼ਟ ਕੀਤਾ ਗਿਆ ਹੈ ਕਿ ਸਰਕਾਰੀ ਸਕੂਲ ਵੱਲੋਂ ਮਿਡ-ਡੇ-ਮੀਲ ਦੇ ਅਨਾਜ ਅਤੇ ਸਾਮਾਨ ਦੀ ਵਰਤੋਂ ਨਹੀਂ ਕੀਤੀ ਜਾਵੇਗੀ। ਸਬੰਧਤ ਸਕੂਲ ਜਿਨ੍ਹਾਂ ’ਚ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ, ਦੇ ਮਿਡ-ਡੇ-ਮੀਲ ਵਰਕਰ ਪੋਲਿੰਗ ਬੂਥ ’ਤੇ ਆਪਣੀ ਹਾਜ਼ਰੀ ਯਕੀਨੀ ਬਣਾਉਣਗੇ, ਜਿਨ੍ਹਾਂ ਕੁੱਕ–ਕਮ-ਹੈਲਪਰ ਦੀ ਚੋਣ ਦੌਰਾਨ ਡਿਊਟੀ ਲੱਗੀ ਹੈ, ਉਸ ਸਕੂਲ ਵੱਲੋਂ ਕੁੱਕ-ਕਮ-ਹੈਲਪਰ ਦੀ ਡਿਊਟੀ ਆਰਡਰ ਬੁਕ ’ਤੇ ਨੋਟ ਕਰਵਾਈ ਜਾਵੇਗੀ।

ਪ੍ਰਾਈਵੇਟ ਲੋਕੇਸ਼ਨਾਂ ’ਤੇ ਵੀ ਸਰਕਾਰੀ ਸਕੂਲ ਤੋਂ ਹੋਵੇਗਾ ਸਪਲਾਈ

ਕੁਝ ਲੋਕੇਸ਼ਨਾਂ ਪ੍ਰਾਈਵੇਟ ਹਨ, ਜਿੱਥੇ ਮਿਡ-ਡੇ-ਮੀਲ ਦੀ ਸਹੂਲਤ ਮੁਹੱਈਆ ਨਹੀਂ ਹੈ। ਇਨ੍ਹਾਂ ਲੋਕੇਸ਼ਨਾਂ ’ਤੇ ਪੋਲਿੰਗ ਸਟਾਫ ਨੂੰ ਚਾਹ, ਨਾਸ਼ਤਾ, ਖਾਣਾ ਨੇੜੇ ਦੇ ਸਰਕਾਰੀ ਸਕੂਲ ਜਿਥੇ ਮਿਡ-ਡੇ ਮੀਲ ਦੀ ਸਹੂਲਤ ਉਪਲੱਬਧ ਹੈ, ਤੋਂ ਮੁਹੱਈਆ ਕਰਵਾਇਆ ਜਾਵੇਗਾ। ਜਿਨ੍ਹਾਂ ਪ੍ਰਾਈਵੇਟ ਸਕੂਲਾਂ ਜਾਂ ਹੋਰ ਕਿਸੇ ਸਥਾਨ (ਜੰਝਘਰ, ਪੰਚਾਇਤ ਘਰ ਜਾਂ ਹੋਰ ਕਿਸੇ ਜਗ੍ਹਾ) ਦੇ ਨੇੜੇ ਸਰਕਾਰੀ ਸਕੂਲ ਤੋਂ ਪੋਲਿੰਗ ਸਟਾਫ ਦੇ ਚਾਹ, ਨਾਸ਼ਤਾ, ਖਾਣੇ ਦੇ ਪ੍ਰਬੰਧ ਦੀ ਦੇਖ-ਰੇਖ ਲਈ ਬਲਾਕ ਪੱਧਰ ਅਫਸਰ (ਬੀ. ਐੱਲ. ਓ.) ਨੂੰ ਫੂਡ ਕੋਆਰਡੀਨੇਟਰ ਨਿਯੁਕਤ ਕੀਤਾ ਜਾਵੇਗਾ।

ਇਹ ਖ਼ਬਰ ਵੀ ਪੜ੍ਹੋ - ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਸਾਬਕਾ ਵਿਧਾਇਕ ਨੇ ਫੜਿਆ 'ਆਪ' ਦਾ ਪੱਲਾ

ਸੇ ਤਰ੍ਹਾਂ ਪ੍ਰਾਈਵੇਟ ਸਕੂਲਾਂ ਨੂੰ ਸਰਕਾਰੀ ਸਕੂਲਾਂ ਨਾਲ ਅਟੈਚ ਕੀਤਾ ਗਿਆ ਹੈ। ਇਸ ਦੇ ਸਬੰਧ ’ਚ ਪ੍ਰਾਈਵੇਟ ਸਕੂਲਾਂ ਦੇ ਬੀ. ਐੱਲ. ਓ. ਅਤੇ ਸਰਕਾਰੀ ਸਕੂਲਾਂ ਦੇ ਬੀ. ਐੱਲ. ਓ. ਦੋਵੇਂ ਹੀ ਆਪਸ ’ਚ ਸੰਪਰਕ ਕਰਦੇ ਹੋਏ ਪ੍ਰਾਈਵੇਟ ਸਕੂਲ ਤੱਕ ਖਾਣਾ ਪਹੁੰਚਾਉਣ ਲਈ ਪਾਬੰਦ ਹੋਣਗੇ ਅਤੇ ਬਾਕੀ ਸਰਕਾਰੀ ਸਕੂਲਾਂ ਦੇ ਬੀ. ਐੱਲ. ਓ. ਮੌਕੇ ’ਤੇ ਖਾਣੇ ਦੀ ਦੇਖ-ਰੇਖ ਕਰਨਗੇ। ਪ੍ਰਾਈਵੇਟ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਚੋਣਾਂ ਦੌਰਾਨ ਪ੍ਰੀ-ਪੋਲ ਡੇਅ 31 ਮਈ ਨੂੰ ਅਤੇ ਚੋਣਾਂ ਵਾਲੇ ਦਿਨ 1 ਜੂਨ ਨੂੰ 2 (ਮੁਲਾਜ਼ਮ ਦਰਜਾ-4) ਖਾਣਾ ਲਿਆਉਣ ਅਤੇ ਲਿਜਾਣ ਲਈ ਪ੍ਰਬੰਧ ਹੋਣਗੇ ਅਤੇ ਇਸ ਕੰਮ ਦੀ ਦੇਖ-ਰੇਖ ਲਈ ਸਕੂਲ ਦੇ 2 ਅਧਿਆਪਕਾਂ ਦੀ ਡਿਊਟੀ ਲਗਾਈ ਜਾਵੇਗੀ।

ਇਸ ਸਬੰਧੀ ਕਿਸੇ ਵੀ ਕਿਸਮ ਦੀ ਲਾਪ੍ਰਵਾਹੀ ਲਈ ਸਬੰਧਤ ਸਕੂਲ ਮੁਖੀ ਜ਼ਿੰਮੇਵਾਰ ਹੋਣਗੇ। ਪ੍ਰਾਈਵੇਟ ਸਕੂਲਾਂ ਦੇ ਬੀ. ਐੱਲ. ਓ. 31 ਮਈ ਨੂੰ ਉਥੇ ਤਾਇਨਾਤ ਸਾਰੇ ਪੋÇਲਿੰਗ ਸਟਾਫ ਦੀ ਜਾਣਕਾਰੀ ਸਰਕਾਰੀ ਸਕੂਲਾਂ ਦੇ ਬੀ. ਐੱਲ. ਓ. ਨੂੰ ਦੇਣਗੇ, ਤਾਂ ਕਿ ਖਾਣਾ ਤਿਆਰ ਕਰਨ ਉਪਰੰਤ ਉਸ ਨੂੰ ਸਕੂਲ ’ਚ ਨਿਰਧਾਰਤ ਸਮੇਂ ਦੌਰਾਨ ਸਪਲਾਈ ਕੀਤਾ ਜਾ ਸਕੇ।

ਬੂਥ ’ਤੇ ਹਾਜ਼ਰ ਰਹਿਣਗੇ ਕੁੱਕ-ਕਮ-ਹੈਲਪਰ

ਸਾਰੇ ਪ੍ਰਾਇਮਰੀ ਅਤੇ ਅਪਰ ਪ੍ਰਾਇਮਰੀ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਕੁੱਕ-ਕਮ-ਹੈਲਪਰ ਜੋ ਸਕੂਲ ’ਚ ਕੰਮ ਕਰਦੇ ਹਨ, ਨੂੰ ਨਿਰਦੇਸ਼ ਦਿੱਤੇ ਜਾਣ ਕਿ ਸਕੂਲ ’ਚ ਉਹ 31 ਮਈ ਨੂੰ ਸਮੇਂ ’ਤੇ ਹਾਜ਼ਰ ਰਹਿਣ ਅਤੇ ਸਮੇਂ ਮੁਤਾਬਕ ਤਾਇਨਾਤ ਸਾਰੇ ਪੋਲਿੰਗ ਸਟਾਫ ਦੀ ਜਾਣਕਾਰੀ ਬੀ. ਐੱਲ. ਓ. ਤੋਂ ਲੈਣ ਉਪਰੰਤ ਖਾਣਾ ਤਿਆਰ ਕਰਨ ਦੇ ਨਿਰਧਾਰਿਤ ਸਮੇਂ ਦੌਰਾਨ ਉਸ ਨੂੰ ਪਰੋਸਿਆ ਅਤੇ ਸਪਲਾਈ ਕੀਤਾ ਜਾ ਸਕੇ।

ਇਹ ਖ਼ਬਰ ਵੀ ਪੜ੍ਹੋ - PM ਮੋਦੀ ਦੀ ਰੈਲੀ ਤੋਂ ਪਹਿਲਾਂ ਪਟਿਆਲਾ 'ਚ ਲਿਖੇ ਖ਼ਾਲਿਸਤਾਨੀ ਨਾਅਰੇ! ਗੁਰਪਤਵੰਤ ਪੰਨੂ ਨੇ ਜਾਰੀ ਕੀਤੀ ਵੀਡੀਓ

ਚੋਣਾਂ ਤੋਂ 1 ਦਿਨ ਪਹਿਲਾਂ ਸਾਰੇ ਪ੍ਰਬੰਧ ਕਰਨੇ ਪੈਣਗੇ ਮੁਕੰਮਲ

ਸਾਰੇ ਸਕੂਲਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਚੋਣਾਂ ਦੌਰਾਨ ਪ੍ਰੀ-ਬੋਰਡ ਚੋਣਾਂ ਤੋਂ ਇਕ ਦਿਨ ਪਹਿਲਾਂ ਅਤੇ ਚੋਣਾਂ ਵਾਲੇ ਦਿਨ ਲਈ ਦਿੱਤੇ ਸਕੂਲਾਂ ’ਚ ਪੂਰੇ ਪ੍ਰਬੰਧ ਮੁਕੰਮਲ ਕਰਨ ਲਏ ਜਾਣ, ਨਾਲ ਹੀ ਬੀ. ਐੱਲ. ਓ. ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਸਾਰੇ ਪ੍ਰਬੰਧਾਂ ਦੀ ਜ਼ਿੰਮੇਵਾਰੀ ਉਨ੍ਹਾਂ ਦੀ ਹੋਵੇਗੀ। ਪੋਲਿੰਗ ਸਟਾਫ ਨੂੰ ਖਾਣਾ ਮੀਨੂ ਦੇ ਹਿਸਾਬ ਨਾਲ ਦਿੱਤਾ ਜਾਣਾ ਯਕੀਨੀ ਬਣਾਇਆ ਜਾਵੇਗਾ। ਖਾਣਾ ਲਿਜਾਣ ਅਤੇ ਖਾਣ ਵਾਲੇ ਭਾਂਡੇ ਮੁਹੱਈਆ ਹੋਣ ਅਤੇ ਜੇਕਰ ਭਾਂਡਿਆਂ ਦੀ ਕਮੀ ਨਜ਼ਰ ਆ ਰਹੀ ਹੈ, ਤਾਂ ਜਿਸ ਸਕੂਲ ਵਿਚ ਬੂਥ ਨਹੀਂ ਬਣਿਆ, ਉੱਥੋਂ ਜ਼ਰੂਰੀ ਭਾਂਡਿਆਂ ਦਾ ਪ੍ਰਬੰਧ ਪਹਿਲਾਂ ਹੀ ਕੀਤਾ ਜਾਵੇ ਅਤੇ ਵਰਤਣ ਉਪਰੰਤ ਵਾਪਸ ਕਰਨਾ ਵੀ ਯਕੀਨੀ ਬਣਾਇਆ ਜਾਵੇ। ਜੇਕਰ ਕਿਸੇ ਸਕੂਲ ’ਚ ਬੂਥ ਜ਼ਿਆਦਾ ਹੋਣ ਕਾਰਨ ਕੁੱਕ-ਕਮ-ਹੈਲਪਰ ਦੀ ਸਰਵਿਸ ਘੱਟ ਨਜ਼ਰ ਆਉਂਦੀ ਹੈ ਤਾਂ ਉਹ ਸਕੂਲ ਉਸ ਸਕੂਲ ਦੇ ਕੁੱਕ-ਕਮ-ਹੈਲਪਰ ਦੀ ਸਰਵਿਸ ਲੈ ਸਕਦੇ ਹਨ, ਜਿਸ ਸਕੂਲ ਵਿਚ ਕੋਈ ਬੂਥ ਨਹੀਂ ਬਣਿਆ ਹੈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News