ਲੋਕ ਸਭਾ ਚੋਣਾਂ : ਪੰਜਾਬ ’ਚ ਵਿਧਾਨ ਸਭਾ ਚੋਣਾਂ ਹਾਰਨ ਵਾਲੇ ਨੇਤਾ ਸੰਸਦ ’ਚ ਐਂਟਰੀ ਲਈ ਲਾ ਰਹੇ ਨੇ ਜ਼ੋਰ

Tuesday, May 28, 2024 - 07:25 PM (IST)

ਲੋਕ ਸਭਾ ਚੋਣਾਂ : ਪੰਜਾਬ ’ਚ ਵਿਧਾਨ ਸਭਾ ਚੋਣਾਂ ਹਾਰਨ ਵਾਲੇ ਨੇਤਾ ਸੰਸਦ ’ਚ ਐਂਟਰੀ ਲਈ ਲਾ ਰਹੇ ਨੇ ਜ਼ੋਰ

ਲੁਧਿਆਣਾ (ਹਿਤੇਸ਼)- ਲੋਕ ਸਭਾ ਚੋਣਾਂ ਦੌਰਾਨ ਪੰਜਾਬ ’ਚ ਜਿਥੇ ਕਈ ਮੌਜੂਦਾ ਐੱਮ. ਪੀ. ਅਤੇ ਵਿਧਾਇਕ ਚੋਣ ਲੜ ਰਹੇ ਹਨ, ਉਥੇ ਚਾਰੇ ਪ੍ਰਮੁੱਖ ਪਾਰਟੀਆਂ ਦੇ ਕਈ ਅਜਿਹੇ ਨੇਤਾ ਸੰਸਦ ’ਚ ਐਂਟਰੀ ਲਈ ਜ਼ੋਰ ਲਾ ਰਹੇ ਹਨ, ਜੋ ਪਹਿਲਾਂ ਵਿਧਾਨ ਸਭਾ ਚੋਣ ਹਾਰ ਚੁੱਕੇ ਹਨ। ਇਨ੍ਹਾਂ ਨੇਤਾਵਾਂ ਦਾ ਅੰਕੜਾ ਕਈ ਸੀਟਾਂ ’ਤੇ 2 ਤੋਂ 3 ਤੱਕ ਪੁੱਜ ਗਿਆ ਹੈ, ਜਿਸ ਦੇ ਮੱਦੇਨਜ਼ਰ ਸਭ ਤੋਂ ਵਧ ਕਿਆਸ ਇਸੇ ਗੱਲ ਨੂੰ ਲੈ ਕੇ ਲਾਏ ਜਾ ਰਹੇ ਹਨ ਕਿ ਇਸ ਵਾਰ ਕਿੰਨੇ ਮੌਜੂਦਾ ਜਾਂ ਸਾਬਕਾ ਵਿਧਾਇਕ ਲੋਕ ਸਭਾ ’ਚ ਐਂਟਰੀ ਕਰਨ ’ਚ ਕਾਮਯਾਬ ਹੋਣਗੇ। ਇਹੀ ਚਰਚਾ ਮੌਜੂਦਾ ਅਤੇ ਸਾਬਕਾ ਸੰਸਦ ਮੈਂਬਰਾਂ ਨੂੰ ਲੈ ਕੇ ਸੁਣਨ ਨੂੰ ਮਿਲ ਰਹੀ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਦਰਦਨਾਕ ਘਟਨਾ! 5ਵੀਂ ਦੀ ਵਿਦਿਆਰਥਣ ਨੇ ਜੋ ਕੀਤਾ ਜਾਣ ਰਹਿ ਜਾਓਗੇ ਦੰਗ

ਵਿਧਾਇਕ ਬਣਨ ਤੋਂ ਖੁੰਝੇ ਇਹ ਨੇਤਾ ਹਨ ਐੱਮ. ਪੀ. ਬਣਨ ਦੇ ਇੱਛੁਕ

ਗੁਰਦਾਸਪੁਰ : ਦਲਜੀਤ ਚੀਮਾ, ਦਿਨੇਸ਼ ਸਿੰਘ ਬੱਬੂ

ਅੰਮ੍ਰਿਤਸਰ : ਅਨਿਲ ਜੋਸ਼ੀ

ਖੰਡੂਰ ਸਾਹਿਬ : ਕੁਲਬੀਰ ਜ਼ੀਰਾ, ਵਿਰਸਾ ਸਿੰਘ ਵਲਟੋਹਾ, ਮਨਜੀਤ ਸਿੰਘ ਮੀਆਂਵਿੰਡ

ਜਲੰਧਰ : ਚਰਨਜੀਤ ਚੰਨੀ, ਮੋਹਿੰਦਰ ਸਿੰਘ ਕੇ. ਪੀ., ਪਵਨ ਟੀਨੂੰ

ਹੁਸ਼ਿਆਰਪੁਰ : ਅਨੀਤਾ ਸੋਮ ਪ੍ਰਕਾਸ਼, ਸੋਹਨ ਸਿੰਘ ਠੰਢਲ

ਆਨੰਦਪੁਰ ਸਾਹਿਬ : ਵਿਜੇ ਇੰਦਰ ਸਿੰਗਲਾ, ਪ੍ਰੇਮ ਸਿੰਘ ਚੰਦੂਮਾਜਰਾ

ਲੁਧਿਆਣਾ : ਰਣਜੀਤ ਸਿੰਘ ਢਿੱਲੋਂ

ਫਤਹਿਗੜ੍ਹ ਸਾਹਿਬ : ਗੁਰਪ੍ਰੀਤ ਜੀ. ਪੀ., ਵਿਕਰਮਜੀਤ ਖਾਲਸਾ

ਫਰੀਦਕੋਟ : ਅਮਰਜੀਤ ਕੌਰ ਸਾਹੋਕੇ

ਫਿਰੋਜ਼ਪੁਰ : ਰਾਣਾ ਸੋਢੀ

ਬਠਿੰਡਾ : ਜੀਤ ਮਹਿੰਦਰ ਸਿੱਧੂ

ਪਟਿਆਲਾ : ਐੱਨ. ਕੇ. ਸ਼ਰਮਾ

ਸੰਗਰੂਰ : ਇਕਬਾਲ ਸਿੰਘ ਝੂੰਦਾ, ਅਰਵਿੰਦ ਖੰਨਾ

ਮੌਜੂਦਾ ਵਿਧਾਇਕਾਂ ਦੇ ਮੈਦਾਨ ’ਚ ਹੋਣ ਕਾਰਨ ਮੰਡਰਾ ਰਿਹਾ ਉਪ ਚੋਣ ਦਾ ਸਾਇਆ

ਪੰਜਾਬ ’ਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਵੱਲੋਂ ਕਈ ਮੌਜੂਦਾ ਵਿਧਾਇਕਾਂ ਨੂੰ ਲੋਕ ਸਭਾ ਚੋਣਾਂ ਦੌਰਾਨ ਉਮੀਦਵਾਰ ਬਣਾਇਆ ਗਿਆ ਹੈ। ਇਥੋਂ ਤੱਕ ਕਿ ਕੁਝ ਸੀਟਾਂ ’ਤੇ ਤਾਂ 2 ਮੌਜੂਦਾ ਵਿਧਾਇਕ ਆਹਮੋ-ਸਾਹਮਣੇ ਹਨ। ਇਨ੍ਹਾਂ ’ਚ ਮੌਜੂਦਾ ਕੈਬਨਿਟ ਮੰਤਰੀ ਵੀ ਸ਼ਾਮਲ ਹਨ, ਜਿਨ੍ਹਾਂ ’ਚੋਂ ਕਿਸੇ ਦੇ ਜਿੱਤਣ ਦੀ ਸੂਰਤ ’ਚ ਪੰਜਾਬ ’ਚ ਵਿਧਾਨ ਸਭਾ ਉਪ ਚੋਣ ਦਾ ਸਾਇਆ ਮੰਡਰਾ ਰਿਹਾ ਹੈ।

ਇਹ ਖ਼ਬਰ ਵੀ ਪੜ੍ਹੋ - ਪੰਜਾਬ 'ਚ ਅੱਗ ਵਰ੍ਹਾਊ ਗਰਮੀ ਤੋਂ ਰਾਹਤ ਦਵਾਏਗਾ ਮੀਂਹ, ਮੌਸਮ ਵਿਭਾਗ ਨੇ ਕੀਤੀ ਭਵਿੱਖਬਾਣੀ

ਇਹ ਮੰਤਰੀ ਅਤੇ ਐੱਮ. ਐੱਲ. ਏ. ਅਜ਼ਮਾ ਰਹੇ ਕਿਸਮਤ

ਗੁਰਦਾਸਪੁਰ : ਸਾਬਕਾ ਮੁੱਖ ਮੰਤਰੀ ਉਪ ਸੁਖਜਿੰਦਰ ਸਿੰਘ ਰੰਧਾਵਾ, ਸ਼ੈਰੀ ਕਲਸੀ

ਸੰਗਰੂਰ : ਕੈਬਨਿਟ ਮੰਤਰੀ ਮੀਤ ਹੇਅਰ, ਸੁਖਪਾਲ ਖਹਿਰਾ

ਅੰਮ੍ਰਿਤਸਰ : ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ

ਖੰਡੂਰ ਸਾਹਿਬ : ਕੈਬਨਿਟ ਮੰਤਰੀ ਲਾਲਜੀਤ ਭੁੱਲਰ

ਹੁਸ਼ਿਆਰਪੁਰ : ਰਾਜ ਕੁਮਾਰ ਚੱਬੇਵਾਲ

ਲੁਧਿਆਣਾ : ਰਾਜਾ ਵੜਿੰਗ, ਅਸ਼ੋਕ ਪਰਾਸ਼ਰ ਪੱਪੀ

ਫਿਰੋਜ਼ਪੁਰ : ਕਾਕਾ ਬਰਾੜ

ਬਠਿੰਡਾ : ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ

ਪਟਿਆਲਾ : ਕੈਬਨਿਟ ਮੰਤਰੀ ਬਲਬੀਰ ਸਿੰਘ

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News