ਚੋਣ ਕਮਿਸ਼ਨ ਨੇ ਪੋਲਿੰਗ ਦੇ 5 ਪੜਾਵਾਂ ਦੇ ਅੰਕੜੇ ਕੀਤੇ ਜਾਰੀ
Sunday, May 26, 2024 - 11:22 AM (IST)
ਨਵੀਂ ਦਿੱਲੀ (ਭਾਸ਼ਾ)- ਚੋਣ ਕਮਿਸ਼ਨ ਨੇ ਲੋਕ ਸਭਾ ਦੀਆਂ ਚੋਣਾਂ ਦੇ ਪਹਿਲੇ 5 ਗੇੜਾਂ ’ਚ ਪਈਆਂ ਵੋਟਾਂ ਦੀ ਗਿਣਤੀ ਤੇ ਹਲਕਾ ਵਾਰ ਅੰਕੜੇ ਜਾਰੀ ਕਰਦਿਆਂ ਸ਼ਨੀਵਾਰ ਕਿਹਾ ਕਿ ਚੋਣ ਪ੍ਰਕਿਰਿਆ 'ਚ ਵਿਘਨ ਪਾਉਣ ਲਈ ਸ਼ਰਾਰਤੀ ਅਨਸਰਾਂ ਵਲੋਂ ਝੂਠਾ ਬਿਰਤਾਂਤ ਰਚਿਆ ਜਾ ਰਿਹਾ ਹੈ। ਕਮਿਸ਼ਨ ਨੇ ਕਿਹਾ ਕਿ ਪਈਆਂ ਵੋਟਾਂ ਦੀ ਗਿਣਤੀ ’ਚ ਕੋਈ ਹੇਰਾਫੇਰੀ ਸੰਭਵ ਨਹੀਂ ਹੈ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਇਕ ਗੈਰ-ਸਰਕਾਰੀ ਸੰਗਠਨ (ਐੱਨ. ਜੀ. ਓ.) ਦੀ ਉਸ ਪਟੀਸ਼ਨ ਨੂੰ ਰੱਦ ਕਰ ਦਿੱਤਾ ਸੀ, ਜਿਸ ’ਚ ਚੋਣ ਕਮਿਸ਼ਨ ਨੂੰ ਆਪਣੀ ਵੈੱਬਸਾਈਟ ’ਤੇ ਪੋਲਿੰਗ ਬੂਥ-ਵਾਰ ਵੋਟ ਫੀਸਦੀ ਡਾਟਾ ਅਪਲੋਡ ਕਰਨ ਦਾ ਨਿਰਦੇਸ਼ ਦੇਣ ਦੀ ਮੰਗ ਕੀਤੀ ਗਈ ਸੀ।
ਇਹ ਵੀ ਪੜ੍ਹੋ : ਗੂਗਲ ਮੈਪ ਦੇ ਦੱਸੇ ਰਸਤੇ 'ਤੇ ਚਲਾ ਰਹੇ ਸਨ ਵਾਹਨ, ਨਦੀ 'ਚ ਜਾ ਡਿੱਗੀ ਕਾਰ
ਇਕ ਦਿਨ ਬਾਅਦ ਸ਼ਨੀਵਾਰ ਚੋਣ ਕਮਿਸ਼ਨ ਨੇ ਇਹ ਅੰਕੜੇ ਜਾਰੀ ਕੀਤੇ। ਚੋਣ ਕਮਿਸ਼ਨ ਨੇ ਕਿਹਾ ਕਿ ਉਸ ਨੇ ਹਰੇਕ ਸੰਸਦੀ ਹਲਕੇ ’ਚ ਵੋਟਰਾਂ ਦੀ ਪੂਰੀ ਗਿਣਤੀ ਨੂੰ ਸ਼ਾਮਲ ਕਰਨ ਲਈ ਪੋਲਿੰਗ ਡਾਟਾ ਦੇ ਫਾਰਮੈਟ ਨੂੰ ਹੋਰ ਵਧਾਉਣ ਦਾ ਫੈਸਲਾ ਕੀਤਾ ਹੈ। ਵੋਟਰ ਉਹ ਹੁੰਦੇ ਹਨ ਜੋ ਵੋਟਰ ਸੂਚੀ ਦਾ ਹਿੱਸਾ ਹੁੰਦੇ ਹਨ। ਵੋਟਰ ਉਹ ਹਨ ਜੋ ਅਸਲ ’ਚ ਵੋਟ ਪਾਉਂਦੇ ਹਨ। ਭਾਵੇਂ ਚੋਣ ਕਮਿਸ਼ਨ ਵੋਟ ਫੀਸਦੀ ਜਾਰੀ ਕਰ ਰਿਹਾ ਸੀ ਪਰ ਹਰ ਪੜਾਅ ’ਤੇ ਵੋਟਰਾਂ ਦੀ ਅਸਲ ਗਿਣਤੀ ਜਨਤਕ ਕਰਨ ਲਈ ਬੇਨਤੀਆਂ ਕੀਤੀਆਂ ਜਾ ਰਹੀਆਂ ਸਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8