Election result : ਕਿਸ ਦੇ ਸਿਰ ਸਜੇਗਾ ਤਾਜ? 5 ਰਾਜਾਂ ਦੇ ਚੋਣ ਨਤੀਜੇ ਅੱਜ (ਵੀਡੀਓ)

12/11/2018 11:17:03 AM

ਨਵੀਂ ਦਿੱਲੀ— ਲੋਕ ਸਭਾ ਚੋਣਾਂ ਤੋਂ ਪਹਿਲਾਂ ਪੰਜ ਰਾਜਾਂ ਦੇ ਵਿਧਾਨ ਸਭਾ ਨਤੀਜੇ ਮਹੱਤਵਪੂਰਨ ਰੋਲ ਨਿਭਾਉਣਗੇ। ਇਨ੍ਹਾਂ ਨਤੀਜਿਆਂ ਨਾਲ ਪਤਾ ਲੱਗੇਗਾ ਜਨਤਾ ਕਿਸ ਦੇ ਨਾਲ ਹੈ। ਮੱਧ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੇਲੰਗਾਨਾ ਤੇ ਮਿਜ਼ੋਰਮ 'ਚ ਹਾਲ ਹੀ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਜਮ ਕੇ ਵੋਟਿੰਗ ਹੋਈ ਸੀ। ਇਨ੍ਹਾਂ ਚੋਣਾਂ ਦੇ ਨਤੀਜੇ ਜੇਕਰ ਕਾਂਗਰਸ ਦੇ ਪੱਖ 'ਚ ਰਹਿੰਦੇ ਹਨ ਤਾਂ ਆਮ ਚੋਣਾਂ ਤੋਂ ਪਹਿਲਾਂ ਉਸ ਲਈ ਸੰਜੀਵਨੀ ਮਿਲਣ ਵਰਗਾ ਹੋਵੇਗਾ। ਉੱਥੇ ਹੀ ਭਾਜਪਾ ਦੀ ਜਿੱਤ ਪ੍ਰਧਾਨ ਮੰਤਰੀ ਮੋਦੀ ਦੀ ਅਗਵਾਈ 'ਚ ਭਰੋਸੇ ਦਾ ਸੰਕੇਤ ਹੋਵੇਗੀ। ਦੱਸਣਯੋਗ ਹੈ ਕਿ ਰਾਜਸਥਾਨ ਤੇ ਤੇਲੰਗਾਨਾ 'ਚ 7 ਦਸੰਬਰ ਨੂੰ ਵੋਟਿੰਗ ਹੋਈ ਸੀ। ਛੱਤੀਸਗੜ੍ਹ 'ਚ 12 ਅਤੇ 20 ਨਵੰਬਰ, ਮੱਧ ਪ੍ਰਦੇਸ਼ ਤੇ ਮਿਜ਼ੋਰਮ 'ਚ 28 ਨਵੰਬਰ ਨੂੰ ਵੋਟਾਂ ਪਈਆਂ ਸਨ। ਮੰਗਲਵਾਰ ਨੂੰ ਰੁਝਾਨਾਂ 'ਚ 11 ਵਜੇ ਤਕ ਲਗਭਗ ਹਰ ਰਾਜ 'ਚ ਕਾਫੀ ਹੱਦ ਤਕ ਸਥਿਤੀ ਸਪੱਸ਼ਟ ਹੋ ਜਾਵੇਗੀ ਕਿ ਕਿੱਥੇ ਤੇ ਕਿਸ ਦੇ ਸਿਰ ਤਾਜ ਸਜੇਗਾ।

 

PunjabKesari

- ਰਾਜਸਥਾਨ 'ਚ 199 ਸੀਟਾਂ ਦੇ ਨਤੀਜੇ ਭਾਜਪਾ ਤੇ ਕਾਂਗਰਸ ਦੀ ਕਿਸਮਤ ਦਾ ਫੈਸਲਾ ਕਰਨਗੇ। ਸਾਲ 2013 'ਚ ਇੱਥੇ ਭਾਜਪਾ ਨੂੰ 163 ਸੀਟਾਂ, ਕਾਂਗਰਸ ਨੂੰ 21, ਬਸਪਾ ਨੂੰ 3, ਐੱਨ. ਪੀ. ਪੀ. ਨੂੰ 4 ਅਤੇ 9 ਸੀਟਾਂ ਅਜ਼ਾਦ ਉਮੀਦਵਾਰਾਂ ਨੂੰ ਮਿਲੀਆਂ ਸਨ।

 

PunjabKesari

- ਮੱਧ ਪ੍ਰਦੇਸ਼ 'ਚ 230 ਸੀਟਾਂ ਹਨ। ਭਾਜਪਾ ਨੇ ਇੱਥੇ ਸਾਰੀਆਂ ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ, ਜਦੋਂ ਕਿ ਕਾਂਗਰਸ ਨੇ 229 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ। ਕਾਂਗਰਸ ਨੇ ਇਕ ਸੀਟ ਆਪਣੇ ਸਹਿਯੋਗੀ ਸ਼ਰਦ ਯਾਦਵ ਦੇ ਲੋਕਤੰਤਰਿਕ ਜਨਤਾ ਦਲ ਲਈ ਛੱਡੀ ਹੈ। ਆਮ ਆਦਮੀ ਪਾਰਟੀ 208 ਸੀਟਾਂ 'ਤੇ ਚੋਣ ਲੜ ਰਹੀ ਹੈ, ਬਸਪਾ 227, ਸ਼ਿਵ ਸੈਨਾ 81 ਅਤੇ ਸਮਾਜਵਾਦੀ ਪਾਰਟੀ 52 ਸੀਟਾਂ 'ਤੇ ਚੋਣ ਮੈਦਾਨ 'ਚ ਹੈ। ਮੱਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਆਪਣੀ ਪਰੰਪਰਾਗਤ ਸੀਟ ਬੁਧਨੀ ਤੋਂ ਚੋਣ ਮੈਦਾਨ 'ਚ ਹਨ। ਚੌਹਾਨ ਇਸ ਸੀਟ 'ਤੇ ਚਾਰ ਵਾਰ ਜਿੱਤ ਚੁੱਕੇ ਹਨ ਅਤੇ ਹਰ ਵਾਰ ਜਿੱਤ ਦਾ ਫਰਕ ਵਧਾਇਆ ਹੈ।

 

PunjabKesari

- ਛੱਤੀਸਗੜ੍ਹ 'ਚ 90 ਸੀਟਾਂ ਦੇ ਚੋਣ ਨਤੀਜੇ ਜਨਤਾ ਦਾ ਫੈਸਲਾ ਤੈਅ ਕਰਨਗੇ। ਇੱਥੇ ਵੀ ਮੁੱਖ ਮੁਕਾਬਲਾ ਭਾਜਪਾ ਤੇ ਕਾਂਗਰਸ ਪਾਰਟੀ 'ਚ ਹੈ। ਛੱਤੀਸਗੜ੍ਹ 'ਚ ਭਾਜਪਾ ਜੇਕਰ ਇਸ ਵਾਰ ਜਿੱਤਦੀ ਹੈ ਤਾਂ ਰਮਨ ਸਿੰਘ ਲਗਾਤਾਰ ਚੌਥੀ ਵਾਰ ਮੁੱਖ ਮੰਤਰੀ ਬਣਨਗੇ। ਛੱਤੀਸਗੜ੍ਹ 'ਚ ਭਾਜਪਾ ਪਿਛਲੇ 15 ਸਾਲਾਂ ਤੋਂ ਸੱਤਾ 'ਚ ਹੈ। ਉੱਥੇ ਹੀ ਕਾਂਗਰਸ ਨੂੰ ਲਗਾਤਾਰ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

PunjabKesari

- ਤੇਲੰਗਾਨਾ 'ਚ 119 ਸੀਟਾਂ ਹਨ। ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਤੇਲੰਗਾਨਾ ਰਾਸ਼ਟਰ ਸਮਿਤੀ (ਟੀ. ਆਰ. ਐੱਸ.) ਨੇ 90 ਸੀਟਾਂ ਜਿੱਤੀਆਂ ਸਨ। ਇਸ 'ਚ ਕਾਂਗਰਸ ਨੂੰ 13 ਸੀਟਾਂ ਤੇ ਅਸਰੁਦੀਨ ਓਵੈਸੀ ਦੀ ਪਾਰਟੀ ਏ. ਆਈ. ਐੱਮ. ਆਈ. ਐੱਮ. ਨੂੰ ਸੱਤ ਤੇ ਤੇਲੁਗੂ ਦੇਸ਼ਮ ਪਾਰਟੀ ਨੂੰ 3 ਸੀਟਾਂ ਮਿਲੀਆਂ ਸਨ, ਨਾਲ ਹੀ ਇਕ ਸੀਟ 'ਤੇ ਸੀ. ਪੀ. ਆਈ. ਨੂੰ ਵੀ ਜਿੱਤ ਹਾਸਲ ਹੋਈ ਸੀ। ਤੇਲੰਗਾਨਾ 'ਚ ਭਾਜਪਾ 118 ਸੀਟਾਂ 'ਤੇ ਚੋਣ ਮੈਦਾਨ 'ਚ ਹੈ ਅਤੇ ਇਕ ਸੀਟ ਯੁਵਾ ਤੇਲੰਗਾਨਾ ਪਾਰਟੀ ਨੂੰ ਦੇ ਰੱਖੀ ਹੈ।

 

PunjabKesari

- ਮਿਜ਼ੋਰਮ 'ਚ 40 ਸੀਟਾਂ ਹਨ। ਇੱਥੇ ਕਾਂਗਰਸ ਅਤੇ ਐੱਮ. ਐੱਨ. ਐੱਫ. ਦੋਹਾਂ ਨੇ 40 ਸੀਟਾਂ 'ਤੇ ਆਪਣੇ ਉਮੀਦਵਾਰ ਉਤਾਰੇ ਹਨ। ਸੂਬੇ 'ਚ ਭਾਰਤੀ ਜਨਤਾ ਪਾਰਟੀ ਵੀ ਕਿਸਮਤ ਅਜਮਾਉਣ ਉਤਰੀ ਹੈ। ਭਾਜਪਾ ਦੇ 39 ਉਮੀਦਵਾਰ ਚੋਣ ਮੈਦਾਨ 'ਚ ਹਨ।


Related News