ਆਤਿਸ਼ੀ ਦਾ ਦਾਅਵਾ- 'ਆਪ' ਦੇ ਲੋਕ ਸਭਾ ਚੋਣ ਪ੍ਰਚਾਰ ਗੀਤ 'ਤੇ ਚੋਣ ਕਮਿਸ਼ਨ ਨੇ ਲਗਾਈ ਪਾਬੰਦੀ

Sunday, Apr 28, 2024 - 03:52 PM (IST)

ਆਤਿਸ਼ੀ ਦਾ ਦਾਅਵਾ- 'ਆਪ' ਦੇ ਲੋਕ ਸਭਾ ਚੋਣ ਪ੍ਰਚਾਰ ਗੀਤ 'ਤੇ ਚੋਣ ਕਮਿਸ਼ਨ ਨੇ ਲਗਾਈ ਪਾਬੰਦੀ

ਨਵੀਂ ਦਿੱਲੀ (ਭਾਸ਼ਾ)- ਆਮ ਆਦਮੀ ਪਾਰਟੀ (ਆਪ) ਨੇ ਐਤਵਾਰ ਨੂੰ ਦਾਅਵਾ ਕੀਤਾ ਕਿ ਚੋਣ ਕਮਿਸ਼ਨ ਨੇ ਪਾਰਟੀ ਦੇ ਲੋਕ ਸਭਾ ਚੋਣ ਪ੍ਰਚਾਰ ਗੀਤ 'ਜੇਲ੍ਹ ਦੇ ਜਵਾਬ 'ਚ ਅਸੀਂ ਵੋਟ ਦੇਵਾਂਗੇ' 'ਤੇ ਇਹ ਕਹਿੰਦੇ ਹੋਏ ਪਾਬੰਦੀ ਲਗਾ ਦਿੱਤੀ ਹੈ ਕਿ ਇਹ ਸੱਤਾਧਾਰੀ ਭਾਰਤੀ ਜਨਤਾ ਪਾਰਟੀ (ਭਾਜਪਾ) ਅਤੇ ਕੇਂਦਰੀ ਜਾਂਚ ਏਜੰਸੀਆਂ ਦਾ ਅਕਸ ਖ਼ਰਾਬ ਕਰਦਾ ਹੈ। 'ਆਪ' ਦੇ ਇਸ ਦਾਅਵੇ 'ਤੇ ਚੋਣ ਕਮਿਸ਼ਨ ਨੇ ਅਜੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ। 'ਆਪ' ਦੀ ਸੀਨੀਅਰ ਨੇਤਾ ਆਤਿਸ਼ੀ ਨੇ ਇਕ ਪੱਤਰਕਾਰ ਸੰਮੇਲਨ 'ਚ ਕਿਹਾ,''ਇਹ ਪਹਿਲੀ ਵਾਰ ਹੈ ਕਿ ਚੋਣ ਕਮਿਸ਼ਨ ਨੇ ਕਿਸੇ ਪਾਰਟੀ ਦੇ ਪ੍ਰਚਾਰ ਗੀਤ 'ਤੇ ਪਾਬੰਦੀ ਲਗਾਈ ਹੈ।'' ਉਨ੍ਹਾਂ ਕਿਹਾ ਕਿ ਚੋਣ ਕਮਿਸ਼ਨ ਅਨੁਸਾਰ, ਇਹ ਗੀਤ ਸੱਤਾਧਾਰੀ ਦਲ ਅਤੇ ਜਾਂਚ ਏਜੰਸੀਆਂ ਦਾ ਅਕਸ ਖ਼ਰਾਬ ਕਰਦਾ ਹੈ। ਉਨ੍ਹਾਂ ਕਿਹਾ,''ਇਸ ਗੀਤ 'ਚ ਭਾਜਪਾ ਦਾ ਜ਼ਿਕਰ ਨਹੀਂ ਹੈ ਅਤੇ ਇਹ ਚੋਣ ਜ਼ਾਬਤਾ ਦੀ ਉਲੰਘਣਾ ਨਹੀਂ ਕਰਦਾ। ਇਸ 'ਚ ਵੀਡੀਓ ਅਤੇ ਘਟਨਾਵਾਂ ਸ਼ਾਮਲ ਹਨ।''

ਦਿੱਲੀ ਸਰਕਾਰ 'ਚ ਮੰਤਰੀ ਆਤਿਸ਼ੀ ਨੇ ਚੋਣ ਕਮਿਸ਼ਨ 'ਤੇ ਭਾਜਪਾ ਵਲੋਂ ਕੀਤੀ ਗਈ ਚੋਣ ਜ਼ਾਬਤਾ ਉਲੰਘਣਾ 'ਤੇ ਕਾਰਵਾਈ ਨਹੀਂ ਕਰਨ ਦਾ ਦੋਸ਼ ਲਗਾਇਆ। ਉਨ੍ਹਾਂ ਕਿਹਾ,''ਜੇਕਰ ਭਾਜਪਾ ਤਾਨਾਸ਼ਾਹੀ ਕਰੇ ਤਾਂ ਠੀਕ ਪਰ ਜੇਕਰ ਕੋਈ ਇਸ ਬਾਰੇ ਗੱਲ ਕਰੇ ਤਾਂ ਉਹ ਗਲਤ। ਇਸ ਤੋਂ ਪਤਾ ਲੱਗਦਾ ਹੈ ਕਿ ਲੋਕਤੰਤਰ ਖ਼ਤਰੇ 'ਚ ਹੈ। ਮੈਂ ਚੋਣ ਕਮਿਸ਼ਨ ਤੋਂਭਾਜਪਾ ਵਲੋਂ ਕੀਤੇ ਗਏ ਚੋਣ ਜ਼ਾਬਤਾ ਉਲੰਘਣ ਨੂੰ ਲੈ ਕੇ ਕਾਰਵਾਈ ਕਰਨ ਅਤੇ ਵਿਰੋਧੀ ਦਲਾਂ ਦੀਆਂ ਪ੍ਰਚਾਰ ਮੁਹਿੰਮਾਂ 'ਤੇ ਰੋਕ ਨਹੀਂ ਲਗਾਉਣ ਦੀ ਅਪੀਲ ਕਰਦੀ ਹਾਂ।'' 'ਆਪ' ਦੇ 2 ਮਿੰਟ ਤੋਂ ਵੱਧ ਦੇ ਇਸ ਪ੍ਰਚਾਰ ਗੀਤ ਨੂੰ ਪਾਰਟੀ ਦੇ ਵਿਧਾਇਕ ਦਿਲੀਪ ਪਾਂਡੇ ਨੇ ਲਿਖਿਆ ਅਤੇ ਗਾਇਆ ਹੈ। ਇਹ ਗੀਤ ਵੀਰਵਾਰ ਨੂੰ ਇੱਥੇ ਪਾਰਟੀ ਹੈੱਡ ਕੁਆਰਟਰ 'ਚ ਜਾਰੀ ਕੀਤਾ ਗਿਆ ਸੀ।

 ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e 


author

DIsha

Content Editor

Related News