ਤਾਮਿਲਨਾਡੂ 'ਚ SIR ਮਗਰੋਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ: ਵੋਟਰ ਸੂਚੀ 'ਚੋਂ 97 ਲੱਖ ਤੋਂ ਵੱਧ ਨਾਂ ਕੱਟੇ

Monday, Feb 23, 2026 - 04:26 PM (IST)

ਤਾਮਿਲਨਾਡੂ 'ਚ SIR ਮਗਰੋਂ ਚੋਣ ਕਮਿਸ਼ਨ ਦਾ ਵੱਡਾ ਐਕਸ਼ਨ: ਵੋਟਰ ਸੂਚੀ 'ਚੋਂ 97 ਲੱਖ ਤੋਂ ਵੱਧ ਨਾਂ ਕੱਟੇ

ਨੈਸ਼ਨਲ ਡੈਸਕ : ਤਾਮਿਲਨਾਡੂ 'ਚ ਵੋਟਰ ਸੂਚੀ ਨੂੰ ਦਰੁਸਤ ਕਰਨ ਲਈ ਚਲਾਈ ਗਈ ਵਿਸ਼ੇਸ਼ ਮੁਹਿੰਮ ਤਹਿਤ ਇੱਕ ਵੱਡਾ ਫੇਰਬਦਲ ਸਾਹਮਣੇ ਆਇਆ ਹੈ। ਸੂਬੇ ਦੀ ਮੁੱਖ ਚੋਣ ਅਧਿਕਾਰੀ ਅਰਚਨਾ ਪਟਨਾਇਕ ਵੱਲੋਂ ਸੋਮਵਾਰ ਨੂੰ ਜਾਰੀ ਕੀਤੀ ਗਈ ਅੰਤਿਮ ਵੋਟਰ ਸੂਚੀ ਅਨੁਸਾਰ ਵੱਖ-ਵੱਖ ਸ਼੍ਰੇਣੀਆਂ ਤਹਿਤ 97.37 ਲੱਖ ਤੋਂ ਵੱਧ ਵੋਟਰਾਂ ਦੇ ਨਾਂ ਹਟਾ ਦਿੱਤੇ ਗਏ ਹਨ।

ਵੋਟਰਾਂ ਦੀ ਗਿਣਤੀ 'ਚ ਵੱਡੀ ਗਿਰਾਵਟ
ਸਪੈਸ਼ਲ ਇੰਟੈਂਸਿਵ ਰਿਵੀਜ਼ਨ (SIR) ਦੀ ਪ੍ਰਕਿਰਿਆ ਸ਼ੁਰੂ ਹੋਣ ਤੋਂ ਪਹਿਲਾਂ ਸੂਬੇ ਵਿੱਚ ਵੋਟਰਾਂ ਦੀ ਕੁੱਲ ਗਿਣਤੀ 6.41 ਕਰੋੜ ਸੀ, ਜੋ ਹੁਣ ਘਟ ਕੇ 5.67 ਕਰੋੜ ਰਹਿ ਗਈ ਹੈ। ਹਾਲਾਂਕਿ, ਕੁਝ ਅੰਕੜਿਆਂ ਮੁਤਾਬਕ ਇਹ ਗਿਣਤੀ 5.43 ਕਰੋੜ ਦੱਸੀ ਜਾ ਰਹੀ ਹੈ। ਇਸ ਮੁਹਿੰਮ ਦਾ ਮੁੱਖ ਮਕਸਦ ਵੋਟਰ ਸੂਚੀ ਵਿੱਚੋਂ ਮ੍ਰਿਤਕ ਵੋਟਰਾਂ, ਦੋਹਰੇ ਇੰਦਰਾਜ਼ਾਂ ਅਤੇ ਗਲਤ ਪਤਿਆਂ ਵਾਲੇ ਨਾਵਾਂ ਨੂੰ ਸਾਫ਼ ਕਰਨਾ ਸੀ।

ਸੁਪਰੀਮ ਕੋਰਟ ਦੇ ਹੁਕਮਾਂ 'ਤੇ ਹੋਈ ਕਾਰਵਾਈ
 ਇਹ ਕਾਰਵਾਈ ਚੋਣ ਕਮਿਸ਼ਨ ਅਤੇ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤਹਿਤ ਕੀਤੀ ਗਈ ਹੈ ਤਾਂ ਜੋ ਚੋਣ ਪ੍ਰਕਿਰਿਆ ਨੂੰ ਪਾਰਦਰਸ਼ੀ ਬਣਾਇਆ ਜਾ ਸਕੇ। ਅਧਿਕਾਰੀਆਂ ਨੇ ਦੱਸਿਆ ਕਿ ਹਟਾਏ ਗਏ ਨਾਵਾਂ ਵਿੱਚ ਲਗਭਗ 66 ਲੱਖ ਨਾਂ ਅਜਿਹੇ ਸਨ ਜਿਨ੍ਹਾਂ ਨੂੰ ਵੱਖ-ਵੱਖ ਤਕਨੀਕੀ ਕਾਰਨਾਂ ਕਰਕੇ ਹਟਾਇਆ ਗਿਆ ਹੈ। ਇਸ ਪ੍ਰਕਿਰਿਆ ਦੌਰਾਨ 12.43 ਲੱਖ ਲੋਕਾਂ ਨੂੰ ਨੋਟਿਸ ਵੀ ਭੇਜੇ ਗਏ ਸਨ।

ਨਵੇਂ ਵੋਟਰਾਂ ਦੀ ਐਂਟਰੀ
 ਜਿੱਥੇ ਇੱਕ ਪਾਸੇ ਲੱਖਾਂ ਨਾਂ ਕੱਟੇ ਗਏ ਹਨ, ਉੱਥੇ ਹੀ ਨੌਜਵਾਨਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ ਹੈ। ਨਵੀਂ ਸੂਚੀ ਵਿੱਚ 18-19 ਸਾਲ ਦੀ ਉਮਰ ਦੇ 7.40 ਲੱਖ ਨਵੇਂ ਵੋਟਰਾਂ ਨੂੰ ਸ਼ਾਮਲ ਕੀਤਾ ਗਿਆ ਹੈ। ਮੁੱਖ ਚੋਣ ਅਧਿਕਾਰੀ ਨੇ ਕਿਹਾ ਕਿ ਵੋਟਰ ਸੂਚੀ ਨੂੰ ਅਪਡੇਟ ਕਰਨ ਦੀ ਪ੍ਰਕਿਰਿਆ ਲਗਾਤਾਰ ਜਾਰੀ ਰਹੇਗੀ।

10 ਦਿਨਾਂ ਦਾ ਮੌਕਾ ਚੋਣ 
ਕਮਿਸ਼ਨ ਨੇ ਸਪੱਸ਼ਟ ਕੀਤਾ ਹੈ ਕਿ ਜਿਨ੍ਹਾਂ ਪਾਤਰ ਨਾਗਰਿਕਾਂ ਦੇ ਨਾਂ ਕਿਸੇ ਕਾਰਨ ਸੂਚੀ ਵਿੱਚੋਂ ਕੱਟੇ ਗਏ ਹਨ, ਉਨ੍ਹਾਂ ਨੂੰ 10 ਦਿਨਾਂ ਦੇ ਅੰਦਰ ਇਤਰਾਜ਼ ਦਰਜ ਕਰਵਾਉਣ ਜਾਂ ਸਪੱਸ਼ਟੀਕਰਨ ਦੇਣ ਦਾ ਮੌਕਾ ਦਿੱਤਾ ਗਿਆ ਹੈ। ਅਜਿਹੇ ਲੋਕ ਫਾਰਮ-6 ਭਰ ਕੇ ਦੁਬਾਰਾ ਵੋਟ ਬਣਾਉਣ ਲਈ ਅਪਲਾਈ ਕਰ ਸਕਦੇ ਹਨ। ਦੱਸ ਦੇਈਏ ਕਿ ਤਮਿਲਨਾਡੂ ਦੇ ਨਾਲ-ਨਾਲ 9 ਹੋਰ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਵੀ ਅਜਿਹੀ ਛਾਂਟੀ ਕੀਤੀ ਗਈ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News