ਪਾਕਿਸਤਾਨੀ ਫੌਜ ਦਾ ਵੱਡਾ ਐਕਸ਼ਨ; ਖੈਬਰ 'ਚ 22 ਅੱਤਵਾਦੀ ਢੇਰ
Friday, Apr 24, 2026 - 04:38 PM (IST)
ਪੇਸ਼ਾਵਰ (ਭਾਸ਼ਾ): ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ਦੇ ਖੈਬਰ ਜ਼ਿਲ੍ਹੇ ਵਿੱਚ ਸੁਰੱਖਿਆ ਬਲਾਂ ਨੇ ਇੱਕ ਵੱਡੀ ਕਾਰਵਾਈ ਕਰਦਿਆਂ 22 ਅੱਤਵਾਦੀਆਂ ਨੂੰ ਮਾਰ ਮੁਕਾਇਆ ਹੈ। ਇਹ ਕਾਰਵਾਈ ਗੁਪਤ ਸੂਚਨਾ ਦੇ ਅਧਾਰ 'ਤੇ ਕੀਤੀ ਗਈ ਸੀ, ਜਿਸ ਵਿੱਚ ਫੌਜ ਅਤੇ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਨੇ ਸਾਂਝੇ ਤੌਰ 'ਤੇ ਹਿੱਸਾ ਲਿਆ।
ਪੜ੍ਹੋ ਇਹ ਅਹਿਮ ਖ਼ਬਰ- ਬਣ ਗਈ ਗੱਲ ; ਤਿੰਨ ਹਫ਼ਤਿਆਂ ਲਈ ਵਧੀ ਜੰਗਬੰਦੀ! ਲੇਬਨਾਨ-ਇਜ਼ਰਾਈਲ ਵਿਚਾਲੇ ਬਣੀ ਸਹਿਮਤੀ
ਫੌਜ ਦੇ ਮੀਡੀਆ ਵਿੰਗ (ISPR) ਅਨੁਸਾਰ ਮਾਰੇ ਗਏ ਅੱਤਵਾਦੀ 'ਫਿਤਨਾ-ਅਲ-ਖਵਾਰਿਜ' ਨਾਮਕ ਸੰਗਠਨ ਨਾਲ ਸਬੰਧਤ ਸਨ, ਜੋ ਕਿ ਪਾਬੰਦੀਸ਼ੁਦਾ ਤਹਿਰੀਕ-ਏ-ਤਾਾਲਿਬਾਨ ਪਾਕਿਸਤਾਨ (TTP) ਦਾ ਹੀ ਦੂਜਾ ਨਾਮ ਹੈ। ਸਰੋਤਾਂ ਅਨੁਸਾਰ ਇਹ ਸਾਂਝਾ ਅਪਰੇਸ਼ਨ 21 ਅਪ੍ਰੈਲ ਨੂੰ ਅੱਤਵਾਦੀਆਂ ਦੀ ਮੌਜੂਦਗੀ ਦੀ ਸੂਚਨਾ ਮਿਲਣ ਤੋਂ ਬਾਅਦ ਸ਼ੁਰੂ ਕੀਤਾ ਗਿਆ ਸੀ।ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਸਫਲ ਆਪਰੇਸ਼ਨ ਲਈ ਸੁਰੱਖਿਆ ਬਲਾਂ ਦੀ ਸ਼ਲਾਘਾ ਕਰਦਿਆਂ ਅੱਤਵਾਦ ਨੂੰ ਜੜ੍ਹ ਤੋਂ ਖਤਮ ਕਰਨ ਦਾ ਪ੍ਰਣ ਦੁਹਰਾਇਆ ਹੈ।
ਇਸ ਆਪਰੇਸ਼ਨ ਦੌਰਾਨ ਅੱਤਵਾਦੀਆਂ ਵੱਲੋਂ ਕੀਤੀ ਗਈ ਅੰਨ੍ਹੇਵਾਹ ਫਾਇਰਿੰਗ ਕਾਰਨ ਇੱਕ 10 ਸਾਲਾ ਬੱਚੇ ਦੀ ਮੌਤ ਹੋ ਗਈ। ਰਾਸ਼ਟਰਪਤੀ ਆਸਿਫ਼ ਅਲੀ ਜ਼ਰਦਾਰੀ ਅਤੇ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼ ਨੇ ਇਸ ਘਟਨਾ 'ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ ਅਤੇ ਮਾਸੂਮ ਦੀ ਜਾਨ ਜਾਣ ਲਈ ਅੱਤਵਾਦੀਆਂ ਦੀ ਸਖ਼ਤ ਨਿੰਦਾ ਕੀਤੀ ਹੈ। ਸਰੋਤਾਂ ਅਨੁਸਾਰ ਇਹ ਕਾਰਵਾਈ ਰਾਸ਼ਟਰੀ ਐਕਸ਼ਨ ਪਲਾਨ ਦੇ ਤਹਿਤ 'ਅਜ਼ਮ-ਏ-ਇਸਤੇਹਕਾਮ' (Azm-e-Istehkam) ਮੁਹਿੰਮ ਦਾ ਹਿੱਸਾ ਹੈ। ਫੌਜੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਲਾਕੇ ਵਿੱਚ ਬਾਕੀ ਬਚੇ ਅੱਤਵਾਦੀਆਂ ਨੂੰ ਖਤਮ ਕਰਨ ਲਈ 'ਸੈਨੀਟਾਈਜ਼ੇਸ਼ਨ' ਆਪਰੇਸ਼ਨ ਅਜੇ ਵੀ ਜਾਰੀ ਹੈ।
ਪੜ੍ਹੋ ਇਹ ਅਹਿਮ ਖ਼ਬਰ- ਬੱਸ ਅਮਰੀਕਾ ਦੀ ਹਾਂ ਤੇ ਫਿਰ ਘਾਤਕ ਜੰਗ ਸ਼ੁਰੂ! ਇਜ਼ਰਾਇਲੀ ਮੰਤਰੀ ਦਾ ਵੱਡਾ ਬਿਆਨ
ਰਿਪੋਰਟ ਅਨੁਸਾਰ ਪਾਕਿਸਤਾਨ 'ਚ ਸਾਲ 2025 ਵਿੱਚ ਅੱਤਵਾਦੀ ਹਿੰਸਾ ਵਿੱਚ ਤੇਜ਼ੀ ਨਾਲ ਵਾਧਾ ਹੋਇਆ। ਇਸ ਸਮੇਂ ਦੌਰਾਨ ਅੱਤਵਾਦੀ ਹਮਲਿਆਂ 'ਚ 34 ਪ੍ਰਤੀਸ਼ਤ ਅਤੇ ਸੰਬੰਧਿਤ ਮੌਤਾਂ ਵਿੱਚ 21 ਪ੍ਰਤੀਸ਼ਤ ਦਾ ਵਾਧਾ ਹੋਇਆ । ਇਸਲਾਮਾਬਾਦ ਸਥਿਤ ਪਾਕ ਇੰਸਟੀਚਿਊਟ ਫਾਰ ਪੀਸ ਸਟੱਡੀਜ਼ ਦੀ ਰਿਪੋਰਟ ਅਨੁਸਾਰ ਖਾਸ ਕਰਕੇ ਖੈਬਰ ਪਖਤੂਨਖਵਾ ਸੂਬੇ ਵਿੱਚ ਹਿੰਸਾ ਵਧੀ ਹੈ। ਸੈਂਟਰ ਫਾਰ ਰਿਸਰਚ ਐਂਡ ਸਕਿਓਰਿਟੀ ਸਟੱਡੀਜ਼ (CRSS) ਦੀ ਸਾਲਾਨਾ ਸੁਰੱਖਿਆ ਰਿਪੋਰਟ 2025 ਦੇ ਅਨੁਸਾਰ ਸੂਬੇ ਵਿੱਚ ਹਿੰਸਾ ਵਿੱਚ ਕਾਫ਼ੀ ਵਾਧਾ ਹੋਇਆ ਜਿੱਥੇ ਮੌਤਾਂ ਦੀ ਗਿਣਤੀ 2024 ਵਿੱਚ 1,620 ਤੋਂ ਵੱਧ ਕੇ 2025 ਵਿੱਚ 2,331 ਹੋ ਗਈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
