ਨਗਰ ਕੌਂਸਲ ਦੀਨਾਨਗਰ, ਧਾਰੀਵਾਲ, ਗੁਰਦਾਸਪੁਰ ਤੇ ਕਾਦੀਆਂ ਦੀ ਵੋਟਰ ਸੂਚੀਆਂ ਦੀ ਸਮਾਂ ਸਾਰਣੀ ਜਾਰੀ

Tuesday, Apr 28, 2026 - 04:52 PM (IST)

ਨਗਰ ਕੌਂਸਲ ਦੀਨਾਨਗਰ, ਧਾਰੀਵਾਲ, ਗੁਰਦਾਸਪੁਰ ਤੇ ਕਾਦੀਆਂ ਦੀ ਵੋਟਰ ਸੂਚੀਆਂ ਦੀ ਸਮਾਂ ਸਾਰਣੀ ਜਾਰੀ

ਦੀਨਾਨਗਰ(ਹਰਜਿੰਦਰ ਸਿੰਘ ਗੋਰਾਇਆ)- ਗੁਰਪ੍ਰੀਤ ਸਿੰਘ ਗਿੱਲ, ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਕਮ-ਵਧੀਕ ਜ਼ਿਲ੍ਹਾ ਚੋਣਕਾਰ ਅਫਸਰ ਗੁਰਦਾਸਪੁਰ ਨੇ ਜਾਣਕਾਰੀ ਦਿੰਦਿਆ ਦੱਸਿਆ ਕਿ ਮਾਣਯੋਗ ਰਾਜ ਚੋਣ ਕਮਿਸ਼ਨ, ਪੰਜਾਬ ਵਲੋਂ ਨਗਰ ਕੌਂਸਲ ਦੀਨਾਨਗਰ, ਧਾਰੀਵਾਲ, ਗੁਰਦਾਸਪੁਰ ਅਤੇ ਕਾਦੀਆਂ ਦੀਆਂ ਵੋਟਰ ਸੂਚੀਆਂ ਦੀ ਸੀਮਤ ਸੋਧ ਲਈ ਸਮਾਂ ਸਾਰਣੀ ਜਾਰੀ ਕੀਤੀ ਗਈ ਹੈ।

ਇਹ ਵੀ ਪੜ੍ਹੋ- ਪੰਜਾਬ : ਰਾਤ ਨੂੰ ਸੈਰ ਕਰਨ ਗਏ ਕਬੱਡੀ ਖਿਡਾਰੀ ਤੇ ਸਾਥੀ ਦਾ ਅੰਨ੍ਹੇਵਾਹ ਗੋਲੀਆਂ ਮਾਰ ਕੇ ਕਤਲ

ਉਨ੍ਹਾਂ ਦੱਸਿਆਂ ਕਿ ਕੱਲ 29 ਅਪ੍ਰੈਲ 2026 ਨੂੰ ਵੋਟਰ ਸੂਚੀਆਂ ਦੀ ਡਰਾਫਟ ਪਬਲੀਕੇਸ਼ਨ ਜਾਰੀ ਹੋਵੇਗੀ। ਦਾਅਵੇ ਅਤੇ ਇਤਰਾਜ ਮਿਤੀ 30 ਅਪ੍ਰੈਲ ਤੋਂ 6 ਮਈ 2026 ਤੱਕ ਭਰੇ ਜਾ ਸਕਦੇ ਹਨ। 13 ਮਈ 2026 ਨੂੰ ਦਾਅਵੇ ਅਤੇ ਇਤਰਾਜ ਦੂਰ ਕੀਤੇ ਜਾਣਗੇ ਅਤੇ 15 ਮਈ 2026 ਵੋਟਰ ਸੂਚੀਆਂ ਦੀ ਫਾਈਨਲ ਪਬਲੀਕੇਸ਼ਨ ਜਾਰੀ ਹੋਵੇਗੀ।

ਇਹ ਵੀ ਪੜ੍ਹੋ- ਸ਼ੰਭੂ ਧਮਾਕੇ ਤੋਂ ਬਾਅਦ ਪੰਜਾਬ ‘ਚ ਹਾਈ ਅਲਰਟ, ਰੇਲਵੇ ਸਟੇਸ਼ਨਾਂ ‘ਤੇ ਸੁਰੱਖਿਆ ਵਧਾਈ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

Whatsapp Channel: https://whatsapp.com/channel/0029Va94hsaHAdNVur4L170e


author

Shivani Bassan

Content Editor

Related News