ਬੰਗਾਲ ’ਚ ਚੋਣ ਨਤੀਜਿਆਂ ਮਗਰੋਂ ਢਾਹਿਆ ਤ੍ਰਿਣਮੂਲ ਦਫ਼ਤਰ, ਬੁਲਡੋਜ਼ਰ ਐਕਸ਼ਨ ਨਾਲ ਮਚੀ ਅਫ਼ਰਾ-ਤਫ਼ਰੀ
Thursday, May 07, 2026 - 07:31 AM (IST)
ਕੋਲਕਾਤਾ (ਏਜੰਸੀਆਂ) - ਬੰਗਾਲ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਮੰਗਲਵਾਰ ਰਾਤ ਨੂੰ ਮੱਧ ਕੋਲਕਾਤਾ ਵਿਚ ਉਸ ਸਮੇਂ ਤਣਾਅ ਫੈਲ ਗਿਆ, ਜਦੋਂ ਸੋਸ਼ਲ ਮੀਡੀਆ ’ਤੇ ਕੁਝ ਵੀਡੀਓ ਸਾਹਮਣੇ ਆਈਆਂ। ਇਹ ਵੀਡੀਓਜ਼ ਕੁਝ ਦੁਕਾਨਾਂ ’ਤੇ ਬੁਲਡੋਜ਼ਰ ਚਲਾਏ ਜਾਣ ਦੀਆਂ ਸਨ। ਦੱਸਿਆ ਜਾ ਰਿਹਾ ਹੈ ਕਿ ਬੁਲਡੋਜ਼ਰਾਂ ਨਾਲ ਆਏ ਲੋਕਾਂ ਦੇ ਇਕ ਸਮੂਹ ਨੇ ਕਥਿਤ ਤੌਰ ’ਤੇ ਇਤਿਹਾਸਕ ‘ਹੌਗ ਮਾਰਕੀਟ’ ਇਲਾਕੇ ਦੇ ਕੋਲ ਤ੍ਰਿਣਮੂਲ ਕਾਂਗਰਸ ਦੇ ਦਫ਼ਤਰ ਨੂੰ ਨਿਸ਼ਾਨਾ ਬਣਾਇਆ।
ਇਹ ਵੀ ਪੜ੍ਹੋ - ਅਗਲੇ 48 ਘੰਟਿਆਂ 'ਚ ਪਵੇਗਾ ਭਾਰੀ ਮੀਂਹ! 11 ਸੂਬਿਆਂ 'ਚ ਹਨ੍ਹੇਰੀ-ਤੂਫਾਨ ਤੇ ਗੜ੍ਹੇਮਾਰੀ ਦਾ ਅਲਰਟ ਜਾਰੀ
ਇਸ ਘਟਨਾ ਨਾਲ ਵਪਾਰੀਆਂ ਵਿਚ ਦਹਿਸ਼ਤ ਫੈਲ ਗਈ ਅਤੇ ਉਨ੍ਹਾਂ ਨੂੰ ਆਪਣੀਆਂ ਦੁਕਾਨਾਂ ਅਚਾਨਕ ਬੰਦ ਕਰਨੀਆਂ ਪਈਆਂ। ਇਸ ਮਾਮਲੇ ਦੇ ਸਬੰਧ ਵਿਚ ਤ੍ਰਿਣਮੂਲ ਕਾਂਗਰਸ ਦੇ ਕਈ ਆਗੂਆਂ ਨੇ ਵੀਡੀਓ ਸਾਂਝੀ ਕਰ ਕੇ ਭਾਜਪਾ ’ਤੇ ਬੁਲਡੋਜ਼ਰ ਚਲਾਉਣ ਦਾ ਦੋਸ਼ ਲਾਇਆ। ਦੋਸ਼ ਹੈ ਕਿ ਤ੍ਰਿਣਮੂਲ ਕਾਂਗਰਸ ਦਾ ‘ਨਿਊ ਮਾਰਕੀਟ ਯੂਨੀਅਨ’ ਦਫ਼ਤਰ ਹੀ ਮੁੱਖ ਨਿਸ਼ਾਨਾ ਸੀ। ਇਸ ਘਟਨਾ ਵਿਚ ਦਫ਼ਤਰ ਨੂੰ ਪੂਰੀ ਤਰ੍ਹਾਂ ਢਾਹ ਦਿੱਤਾ ਗਿਆ। ਇਲਾਕੇ ਵਿਚ ਹੋਈ ਤੋੜ-ਭੰਨ ਅਤੇ ਅਫ਼ਰਾ-ਤਫ਼ਰੀ ਦੀਆਂ ਤਸਵੀਰਾਂ ਤੇਜ਼ੀ ਨਾਲ ਫੈਲ ਗਈਆਂ, ਜਿਸ ਨਾਲ ਸਥਾਨਕ ਦੁਕਾਨਦਾਰਾਂ ਦੀ ਚਿੰਤਾ ਹੋਰ ਵਧ ਗਈ।
ਇਹ ਵੀ ਪੜ੍ਹੋ - ਤੌਬਾ-ਤੌਬਾ: 8 ਲਾੜੇ ਲੁੱਟ 9ਵੇਂ ਨਾਲ ਕਰਵਾਇਆ ਵਿਆਹ, ਲੁਟੇਰੀ ਲਾੜੀ ਦੀ ਪੁਲਸ ਸਾਹਮਣੇ ਇੰਝ ਖੁੱਲ੍ਹੀ ਪੋਲ
ਮਹੂਆ ਮੋਇਤਰਾ ਨੇ ਵਿੰਨ੍ਹਿਆ ਨਿਸ਼ਾਨਾ
ਇਸ ’ਤੇ ਤਿੱਖੀ ਪ੍ਰਤੀਕਿਰਿਆ ਦਿੰਦੇ ਹੋਏ, ਮਹੂਆ ਮੋਇਤਰਾ ਨੇ ‘ਐਕਸ’ ’ਤੇ ਘਟਨਾ ਦੀ ਇਕ ਵੀਡੀਓ ਸਾਂਝੀ ਕੀਤੀ ਅਤੇ ਸੱਤਾਧਾਰੀ ਪਾਰਟੀ ਦੇ ਬਿਰਤਾਂਤ ’ਤੇ ਵਿਅੰਗ ਕੱਸਿਆ। ਉਨ੍ਹਾਂ ਲਿਖਿਆ ਕਿ ‘ਕੋਲਕਾਤਾ ਦੀ ਇਤਿਹਾਸਕ ਨਿਊ ਮਾਰਕੀਟ। ਬੰਗਾਲੀ ‘ਪਰਿਵਰਤਨ’ ਦਾ ਆਨੰਦ ਲੈ ਰਹੇ ਹਨ।’ ਆਪਣੀ ਆਲੋਚਨਾ ਨੂੰ ਜ਼ੋਰ ਦੇਣ ਲਈ ਉਨ੍ਹਾਂ ਨੇ ਭਾਜਪਾ ਦੇ ਚੋਣ ਨਾਅਰੇ ਦੀ ਵਰਤੋਂ ਕੀਤੀ।
ਇਹ ਵੀ ਪੜ੍ਹੋ - ਬਿਜਲੀ ਬਿੱਲ ਦੀ ਟੈਂਸ਼ਨ ਖ਼ਤਮ! ਹੁਣ 10 ਕਿਸ਼ਤਾਂ 'ਚ ਭਰੋ ਬਕਾਇਆ, ਪ੍ਰੀਪੇਡ ਮੀਟਰਾਂ ਦੇ ਯੂਪੀ 'ਚ ਬਦਲੇ ਨਿਯਮ
ਹਿੰਸਾ ਦੀ ਅੱਗ ’ਚ ਸੜਿਆ ਬੰਗਾਲ, ਆਸਨਸੋਲ ਤੋਂ 200 ਦੰਗਾਕਾਰੀ ਗ੍ਰਿਫ਼ਤਾਰ
ਚੋਣਾਂ ਤੋਂ ਬਾਅਦ ਪੱਛਮੀ ਬੰਗਾਲ ’ਚ ਹਿੰਸਾ, ਝੜਪਾਂ ਅਤੇ ਸਾੜ ਫੂਕ ਹੋ ਰਹੀ ਹੈ। ਚੋਣ ਜਿੱਤ ਦਾ ਜਸ਼ਨ ਮਾਤਮ ਅਤੇ ਤਾਂਡਵ ਵਿਚ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ, ਜਿੱਥੇ ਤ੍ਰਿਣਮੂਲ ਕਾਂਗਰਸ ਦੇ ਦਫ਼ਤਰਾਂ ਨੂੰ ਅੱਗ ਲਗਾਈ ਜਾ ਰਹੀ ਹੈ, ਉੱਥੇ ਹੀ ਹੁਣ ਤੱਕ ਹਿੰਸਾ ਵਿਚ 4 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿਚੋਂ 2 ਤ੍ਰਿਣਮੂਲ ਕਾਂਗਰਸ ਦੇ ਵਰਕਰ ਅਤੇ 2 ਭਾਜਪਾ ਵਰਕਰ ਦੱਸੇ ਜਾ ਰਹੇ ਹਨ। ਇਸ ਹਿੰਸਾ ਦੀ ਅੱਗ ਵਿਚ ਆਸਨਸੋਲ, ਕੋਲਕਾਤਾ, ਨਿਊ ਟਾਊਨ, ਸੰਦੇਸ਼ਖਾਲੀ ਅਤੇ ਬੀਰਭੂਮ ਵਰਗੇ ਇਲਾਕੇ ਸ਼ਾਮਲ ਹਨ। ਇਸੇ ਦੌਰਾਨ ਆਸਨਸੋਲ ਤੋਂ 200 ਦੰਗਾਕਾਰੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਸਖ਼ਤ ਨਿਗਰਾਨੀ ਰੱਖੀ ਜਾ ਰਹੀ ਹੈ। ਚੋਣ ਕਮਿਸ਼ਨ ਨੇ ਦੰਗਾਕਾਰੀਆਂ ਖ਼ਿਲਾਫ਼ ‘ਜ਼ੀਰੋ ਟਾਲਰੈਂਸ’ ਅਪਣਾਉਣ ਅਤੇ ਡੀ. ਜੀ. ਪੀ. ਨੂੰ ਲੋੜ ਪੈਣ ’ਤੇ ਕਰਫ਼ਿਊ ਲਗਾਉਣ ਦੇ ਨਿਰਦੇਸ਼ ਵੀ ਦਿੱਤੇ ਹਨ।
ਇਹ ਵੀ ਪੜ੍ਹੋ - ਹੁਣ ਮੈਟਰੋ 'ਚ ਸ਼ੂਟ ਹੋਵੇਗੀ Pre Wedding ! Happy Birthday ਲਈ ਵੀ ਕਰ ਸਕੋਗੇ ਬੁਕਿੰਗ, ਜਾਣੋ ਰੇਟ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
