ਕੇਦਾਰਨਾਥ ’ਚ ਭਾਰੀ ਮੀਂਹ ਤੇ ਬਰਫ਼ਬਾਰੀ, ਕਿਵਾੜ ਖੁੱਲ੍ਹਣ ਮਗਰੋਂ 3 ਲੱਖ ਤੋਂ ਵੱਧ ਸ਼ਰਧਾਲੂ ਕਰ ਚੁੱਕੇ ਦਰਸ਼ਨ

Tuesday, May 05, 2026 - 07:34 AM (IST)

ਕੇਦਾਰਨਾਥ ’ਚ ਭਾਰੀ ਮੀਂਹ ਤੇ ਬਰਫ਼ਬਾਰੀ, ਕਿਵਾੜ ਖੁੱਲ੍ਹਣ ਮਗਰੋਂ 3 ਲੱਖ ਤੋਂ ਵੱਧ ਸ਼ਰਧਾਲੂ ਕਰ ਚੁੱਕੇ ਦਰਸ਼ਨ

ਰੁਦਰਪ੍ਰਯਾਗ (ਭਾਸ਼ਾ) - ਕੇਦਾਰਨਾਥ ਧਾਮ ਵਿਚ ਸੋਮਵਾਰ ਨੂੰ ਮੀਂਹ ਅਤੇ ਬਰਫ਼ਬਾਰੀ ਦੇ ਬਾਵਜੂਦ ਸ਼ਰਧਾਲੂਆਂ ਦੇ ਉਤਸ਼ਾਹ ਵਿਚ ਕੋਈ ਕਮੀ ਨਹੀਂ ਆਈ, ਜਿੱਥੇ ਕਿਵਾੜ ਖੁੱਲ੍ਹਣ ਤੋਂ ਬਾਅਦ ਹੁਣ ਤੱਕ 3 ਲੱਖ ਤੀਰਥ ਯਾਤਰੀ ਬਾਬਾ ਕੇਦਾਰ ਦੇ ਦਰਸ਼ਨ ਕਰ ਚੁੱਕੇ ਹਨ। ਉੱਚ ਗੜ੍ਹਵਾਲ ਹਿਮਾਲਿਆ ਵਿਚ 11,000 ਫੁੱਟ ਦੀ ਉਚਾਈ ’ਤੇ ਸਥਿਤ ਕੇਦਾਰਨਾਥ ਵਿਚ ਸਵੇਰ ਤੋਂ ਹੀ ਅਸਮਾਨ ਵਿਚ ਬੱਦਲ ਛਾਏ ਹੋਏ ਸਨ ਅਤੇ ਬਾਅਦ ਵਿਚ ਮੀਂਹ ਤੇ ਬਰਫ਼ਬਾਰੀ ਵੀ ਸ਼ੁਰੂ ਹੋ ਗਈ।

ਇਹ ਵੀ ਪੜ੍ਹੋ - ਸੂਰਜ ਡੁੱਬ ਲੈਣ ਦਿਓ...! ਰੁਝਾਨਾਂ 'ਚ ਪਿੱਛੇ ਚੱਲ ਰਹੀ ਮਮਤਾ ਬੈਨਰਜੀ ਦਾ ਪਹਿਲਾ ਬਿਆਨ

ਹਾਲਾਂਕਿ, ਕੜਾਕੇ ਦੀ ਠੰਡ ਦੇ ਬਾਵਜੂਦ ਵੀ ਸ਼ਰਧਾਲੂ ਭਗਵਾਨ ਸ਼ਿਵ ਦੇ ਦਰਸ਼ਨਾਂ ਲਈ ਆਪਣੀ ਵਾਰੀ ਦੀ ਉਡੀਕ ਵਿਚ ਮੰਦਰ ਕੰਪਲੈਕਸ ਵਿਚ ਡਟੇ ਰਹੇ। ਰੁਦਰਪ੍ਰਯਾਗ ਪੁਲਸ ਅਨੁਸਾਰ, ਕੇਦਾਰਨਾਥ ਵਿਚ ਲਗਾਤਾਰ ਬਰਫ਼ਬਾਰੀ ਹੁੰਦੀ ਰਹੀ। ਇਸ ਦੌਰਾਨ ਕੇਦਾਰਨਾਥ ਵਿੱਚ ਤਾਇਨਾਤ ਪੁਲਸ ਮੁਲਾਜ਼ਮ ਬਰਫ਼ਬਾਰੀ ਵਿਚਾਲੇ ਕਤਾਰਾਂ ਵਿਚ ਖੜ੍ਹੇ ਸ਼ਰਧਾਲੂਆਂ ਨੂੰ ਸੁਖਾਲੇ ਦਰਸ਼ਨ ਕਰਵਾਉਣ ਵਿਚ ਮਦਦ ਕਰਨ ਲਈ ਡਿਊਟੀ ’ਤੇ ਤਾਇਨਾਤ ਰਹੇ।

ਇਹ ਵੀ ਪੜ੍ਹੋ - ਅੱਜ ਤੋਂ ਮਹਿੰਗਾ ਹੋਇਆ ਈ-ਰਿਕਸ਼ੇ ਦਾ ਸਫ਼ਰ, ਇਨ੍ਹਾਂ ਲੋਕਾਂ ਨੂੰ ਦੇਣਾ ਪਵੇਗਾ ਦੁੱਗਣਾ ਕਿਰਾਇਆ

ਤਾਜ਼ਾ ਬਰਫ਼ਬਾਰੀ ਕਾਰਨ ਮੁਗਲ ਰੋਡ ਬੰਦ, 200 ਤੋਂ ਵੱਧ ਵਾਹਨ ਫਸੇ
ਇਤਿਹਾਸਕ ਮੁਗਲ ਰੋਡ ਜੋ ਪੁੰਛ ਤੇ ਰਾਜੌਰੀ ਜ਼ਿਲ੍ਹੇ ਨੂੰ ਮਈ ਤੋਂ ਬਾਅਦ ਸਭ ਤੋਂ ਘੱਟ ਸਮੇਂ ’ਚ ਕਸ਼ਮੀਰ ਵਾਦੀ ਨਾਲ ਜੋੜਦੀ ਹੈ, ਸੋਮਵਾਰ ਤਾਜ਼ਾ ਬਰਫ਼ਬਾਰੀ ਤੋਂ ਬਾਅਦ ਆਵਾਜਾਈ ਲਈ ਬੰਦ ਕਰ ਦਿੱਤੀ ਗਈ। ਟ੍ਰੈਫਿਕ ਪੁਲਸ ਨੇ ਮੁਗਲ ਰੋਡ ਵੱਲ ਜਾਣ ਵਾਲੇ ਵਾਹਨਾਂ ਨੂੰ ਰੋਕਣ ਲਈ ਵਿਸ਼ੇਸ਼ ਚੌਕੀਆਂ ਸਥਾਪਤ ਕੀਤੀਆਂ। ਅਚਾਨਕ ਬਰਫ਼ਬਾਰੀ ਕਾਰਨ ਇਸ ਸੜਕ ’ਤੇ 200 ਤੋਂ ਵੱਧ ਵਾਹਨ ਫਸ ਗਏ। ਵੀਡੀਓ ਜਾਰੀ ਹੋਣ ਤੋਂ ਬਾਅਦ ਫਸੇ ਲੋਕਾਂ ਨੂੰ ਕੱਢਣ ਲਈ ਬਚਾਅ ਕਾਰਜ ਸ਼ੁਰੂ ਕੀਤਾ ਗਿਆ। ਜ਼ਿਕਰਯੋਗ ਹੈ ਕਿ ਅਚਾਨਕ ਬਰਫ਼ਬਾਰੀ ਕਾਰਨ ਉਕਤ ਰਾਹ ਦੇ ਬੰਦ ਹੋਣ ਪਿੱਛੋਂ ਪ੍ਰਸ਼ਾਸਨ ਨੇ ਲੋਕਾਂ ਨੂੰ ਸਫਰ ਨਾ ਕਰਨ ਦੀ ਅਪੀਲ ਕੀਤੀ ਹੈ।

ਇਹ ਵੀ ਪੜ੍ਹੋ - 993 ਰੁਪਏ ਮਹਿੰਗਾ ਹੋਇਆ ਗੈਸ ਸਿਲੰਡਰ, ਮਹੀਨੇ ਦੇ ਪਹਿਲੇ ਦਿਨ ਲੋਕਾਂ ਨੂੰ ਵੱਡਾ ਝਟਕਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News