ਤਾਮਿਲਨਾਡੂ ''ਚ ਸਿਆਸੀ ਭੂਚਾਲ: ਵਿਜੇ ਦੀ ਪਾਰਟੀ TVK ਦਾ ਵੱਡਾ ਐਲਾਨ, 108 ਵਿਧਾਇਕ ਇਕੱਠੇ ਦੇਣਗੇ ਅਸਤੀਫ਼ਾ!

Friday, May 08, 2026 - 12:26 PM (IST)

ਤਾਮਿਲਨਾਡੂ ''ਚ ਸਿਆਸੀ ਭੂਚਾਲ: ਵਿਜੇ ਦੀ ਪਾਰਟੀ TVK ਦਾ ਵੱਡਾ ਐਲਾਨ, 108 ਵਿਧਾਇਕ ਇਕੱਠੇ ਦੇਣਗੇ ਅਸਤੀਫ਼ਾ!

ਨੈਸ਼ਨਲ ਡੈਸਕ : ਤਾਮਿਲਨਾਡੂ ਦੀ ਸਿਆਸਤ 'ਚ ਉਸ ਸਮੇਂ ਵੱਡਾ ਸਿਆਸੀ ਭੂਚਾਲ ਆ ਗਿਆ, ਜਦੋਂ ਵਿਧਾਨ ਸਭਾ ਚੋਣਾਂ ਦੇ ਨਤੀਜਿਆਂ ਤੋਂ ਬਾਅਦ ਸੂਬੇ ਦੀ ਸਿਆਸਤ ਵਿਚ ਉਲਟਫੇਰ ਦੇਖਣ ਨੂੰ ਮਿਲਿਆ। ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਸੁਪਰਸਟਾਰ ਵਿਜੈ ਦੀ ਪਾਰਟੀ ਤਾਮਿਲਗਾ ਵੇਟਰੀ ਕਜ਼ਗਮ (TVK) ਨੇ ਚਿਤਾਵਨੀ ਦਿੱਤੀ। ਪਾਰਟੀ ਨੇ ਸਾਫ਼ ਤੌਰ 'ਤੇ ਇਹ ਕਹਿ ਦਿੱਤਾ ਕਿ ਜੇਕਰ ਡੀਐਮਕੇ ਅਤੇ ਏਆਈਏਡੀਐਮਕੇ ਪਾਰਟੀਆਂ ਵਿਚੋਂ ਕਿਸੇ ਨੇ ਵੀ ਮਿਲੀਭੁਗਤ ਕਰਕੇ ਸਰਕਾਰ ਬਣਾਉਣ ਦੀ ਕੋਸ਼ਿਸ਼ ਕੀਤੀ ਤਾਂ TVK ਦੇ ਸਾਰੇ 108 ਵਿਧਾਇਕ ਇਕੱਠੇ ਅਸਤੀਫਾ ਦੇ ਦੇਣਗੇ। ਇਸ ਦੀ ਜਾਣਕਾਰੀ ਸੂਤਰਾਂ ਤੋਂ ਮਿਲੀ ਹੈ।

ਇਹ ਵੀ ਪੜ੍ਹੋ - 'ਵਿਆਹ ਨਹੀਂ ਹੋਇਆ ਤਾਂ ਕਰਵਾ ਦਿਆਂਗੇ', ਵੋਟਾਂ ਨੂੰ ਲੈ ਕੇ BJP ਵਿਧਾਇਕ ਨੇ ਕਰ 'ਤਾ ਵੱਡਾ ਐਲਾਨ

ਦੱਸ ਦੇਈਏ ਕਿ ਪਿਛਲੇ 2 ਦਿਨਾਂ ਵਿਚ ਡੀਐਮਕੇ ਅਤੇ ਏਆਈਏਡੀਐਮਕੇ ਪਾਰਟੀਆਂ ਦੇ ਆਗੂਆਂ ਵਿਚਕਾਰ ਅਹਿਮ ਬੈਠਕਾਂ ਹੋਈਆਂ ਹਨ। TVK ਨੂੰ ਸ਼ੱਕ ਹੈ ਕਿ ਇਹ ਦੋਵੇਂ ਪਾਰਟੀਆਂ ਸਭ ਤੋਂ ਵੱਧ ਵੋਟਾਂ ਲੈਣ ਵਾਲੀ ਪਾਰਟੀ TVK ਨੂੰ ਸੱਤਾ ਤੋਂ ਬਾਹਰ ਰੱਖਣ ਲਈ ਆਪਸ ਵਿਚ ਹੱਥ ਮਿਲਾ ਰਹੀਆਂ ਹਨ। ਇਸੇ ਕਾਰਨ ਵਿਜੇ ਦੀ ਪਾਰਟੀ ਦੇ ਹੁਣ ਅਸਤੀਫੇ ਦੇਣ ਦੀ ਚਿਤਾਵਨੀ ਦਿੱਤੀ ਹੈ। ਜ਼ਿਕਰਯੋਗ ਹੈ ਕਿ ਟੀਵੀਕੇ ਨੇ ਪਹਿਲੀ ਵਾਰ ਚੋਣਾਂ ਲੜੀਆਂ ਅਤੇ 108 ਸੀਟਾਂ ਜਿੱਤੀਆਂ, ਜਿਨ੍ਹਾਂ ਵਿੱਚੋਂ ਦੋ ਸੀਟਾਂ ਪਾਰਟੀ ਮੁਖੀ ਵਿਜੇ ਨੇ ਖੁਦ ਜਿੱਤੀਆਂ ਸਨ। 

ਇਹ ਵੀ ਪੜ੍ਹੋ - 3 ਦਿਨ ਸਰਕਾਰੀ ਛੁੱਟੀ ਦਾ ਐਲਾਨ, ਬੰਦ ਰਹਿਣਗੇ ਇਸ ਸੂਬੇ ਦੇ ਸਕੂਲ ਤੇ ਦਫ਼ਤਰ

ਤਾਮਿਲਨਾਡੂ ਵਿੱਚ 234 ਵਿਧਾਨ ਸਭਾ ਸੀਟਾਂ ਹਨ। ਵਿਜੇ ਨੇ ਦੋ ਸੀਟਾਂ ਤੋਂ ਚੋਣ ਲੜੀ ਸੀ, ਇੱਕ ਸੀਟ ਨੂੰ ਛੱਡ ਕੇ ਉਸਦੇ ਵਿਧਾਇਕਾਂ ਦੀ ਗਿਣਤੀ 107 ਰਹਿ ਗਈ ਹੈ। ਇਸ ਤਰ੍ਹਾਂ ਪੰਜ ਕਾਂਗਰਸੀ ਵਿਧਾਇਕਾਂ ਸਮੇਤ ਵਿਜੇ ਨੂੰ 112 ਵਿਧਾਇਕਾਂ ਦਾ ਸਮਰਥਨ ਪ੍ਰਾਪਤ ਹੈ। ਹੁਣ ਉਸਨੂੰ ਛੇ ਹੋਰ ਦੀ ਲੋੜ ਹੈ। ਰਾਜਪਾਲ ਨੇ ਵੀ ਵਿਜੇ ਦੇ ਬਹੁਮਤ ਹੋਣ ਦੇ ਦਾਅਵੇ ਨੂੰ ਸਵੀਕਾਰ ਨਹੀਂ ਕੀਤਾ। ਸੂਤਰਾਂ ਅਨੁਸਾਰ, ਦੋ ਦਿਨਾਂ ਵਿੱਚ ਇਹ ਦੂਜੀ ਮੀਟਿੰਗ ਰਾਜਪਾਲ ਦੇ ਇਸ ਜ਼ੋਰ ਨਾਲ ਖਤਮ ਹੋਈ ਕਿ ਅਦਾਕਾਰ-ਰਾਜਨੇਤਾ ਨੂੰ 118 ਵਿਧਾਇਕਾਂ ਦੇ ਸਮਰਥਨ ਪੱਤਰ ਪ੍ਰਦਾਨ ਕਰਨੇ ਪੈਣਗੇ। ਰਾਜ ਭਵਨ ਤੋਂ ਜਾਰੀ ਇੱਕ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਰਾਜਪਾਲ ਨੇ ਸਪੱਸ਼ਟ ਕੀਤਾ ਕਿ ਸਰਕਾਰ ਬਣਾਉਣ ਲਈ ਤਾਮਿਲਨਾਡੂ ਵਿਧਾਨ ਸਭਾ ਵਿੱਚ ਲੋੜੀਂਦਾ ਬਹੁਮਤ ਅਜੇ ਤੱਕ ਪ੍ਰਾਪਤ ਨਹੀਂ ਹੋਇਆ ਹੈ।

ਇਹ ਵੀ ਪੜ੍ਹੋ - ਇਨ੍ਹਾਂ ਮੁਲਾਜ਼ਮਾਂ ਨੂੰ ਵੱਡਾ ਝਟਕਾ: ਹੁਣ 60 ਸਾਲ ਤੱਕ ਨਹੀਂ ਕਰ ਸਕਣਗੇ ਨੌਕਰੀ, ਇਸ ਸੂਬੇ ਨੇ ਲਿਆ ਫ਼ੈਸਲਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News