ਦੇਹ ਵਪਾਰ ਦੇ ਨੈੱਟਵਰਕ ''ਤੇ ਪੁਲਸ ਦਾ ਵੱਡਾ ਐਕਸ਼ਨ, 27 ਕੁੜੀਆਂ ਛੁਡਾਈਆਂ ਤੇ 31 ਗ੍ਰਿਫਤਾਰ

Thursday, Apr 30, 2026 - 08:57 PM (IST)

ਦੇਹ ਵਪਾਰ ਦੇ ਨੈੱਟਵਰਕ ''ਤੇ ਪੁਲਸ ਦਾ ਵੱਡਾ ਐਕਸ਼ਨ, 27 ਕੁੜੀਆਂ ਛੁਡਾਈਆਂ ਤੇ 31 ਗ੍ਰਿਫਤਾਰ

ਮਥੁਰਾ: ਭਗਵਾਨ ਸ੍ਰੀ ਕ੍ਰਿਸ਼ਨ ਦੀ ਨਗਰੀ ਮਥੁਰਾ ਵਿੱਚ ਦੇਹ ਵਪਾਰ ਦੇ ਖਿਲਾਫ ਪੁਲਸ ਨੇ ਇੱਕ ਵੱਡੀ ਮੁਹਿੰਮ ਚਲਾਉਂਦਿਆਂ ਗੈਰ-ਕਾਨੂੰਨੀ ਧੰਦੇ ਦਾ ਪਰਦਾਫਾਸ਼ ਕੀਤਾ ਹੈ। ਸ਼ਹਿਰ ਦੇ ਪੌਸ਼ ਇਲਾਕਿਆਂ ਵਿੱਚ ਹੋਟਲਾਂ ਅਤੇ ਗੈਸਟ ਹਾਊਸਾਂ ਦੀ ਆੜ ਵਿੱਚ ਚੱਲ ਰਹੇ ਇਸ ਗੰਦੇ ਖੇਡ 'ਤੇ ਪੁਲਸ ਨੇ ਸ਼ਿਕੰਜਾ ਕੱਸ ਦਿੱਤਾ ਹੈ।

ਇਹ ਵਿਸ਼ੇਸ਼ ਮੁਹਿੰਮ ਆਈ.ਪੀ.ਐੱਸ. (IPS) ਅਧਿਕਾਰੀ ਆਸ਼ਨਾ ਚੌਧਰੀ ਦੀ ਅਗਵਾਈ ਹੇਠ ਸ਼ਹਿਰ ਦੇ ਕੋਤਵਾਲੀ ਖੇਤਰ ਵਿੱਚ ਚਲਾਈ ਗਈ। ਛਾਪੇਮਾਰੀ ਦੌਰਾਨ ਪੁਲਿ ਨੇ 5 ਵੱਖ-ਵੱਖ ਮੁਕੱਦਮੇ ਦਰਜ ਕੀਤੇ ਹਨ ਅਤੇ 31 ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਭੇਜ ਦਿੱਤਾ ਹੈ।

ਇਸ ਪੁਲਸ ਕਾਰਵਾਈ ਦੀ ਸਭ ਤੋਂ ਵੱਡੀ ਸਫਲਤਾ 27 ਕੁੜੀਆਂ ਨੂੰ ਇਸ ਦਲਦਲ ਵਿੱਚੋਂ ਬਾਹਰ ਕੱਢਣਾ ਰਹੀ। ਪੁਲਸ ਅਨੁਸਾਰ ਇਹਨਾਂ ਕੁੜੀਆਂ ਨੂੰ ਲਾਲਚ ਜਾਂ ਉਹਨਾਂ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਇਸ ਗੈਰ-ਕਾਨੂੰਨੀ ਧੰਦੇ ਵਿੱਚ ਧੱਕਿਆ ਗਿਆ ਸੀ।

ਪੁਲਸ ਨੇ ਸਪੱਸ਼ਟ ਕੀਤਾ ਹੈ ਕਿ ਉਹ ਸਿਰਫ ਦਲਾਲਾਂ ਤੱਕ ਹੀ ਸੀਮਤ ਨਹੀਂ ਰਹਿਣਗੇ, ਸਗੋਂ ਉਹਨਾਂ ਹੋਟਲ ਮਾਲਕਾਂ ਵਿਰੁੱਧ ਵੀ ਕਾਰਵਾਈ ਕੀਤੀ ਜਾਵੇਗੀ ਜੋ ਅਜਿਹੀਆਂ ਗਤੀਵਿਧੀਆਂ ਨੂੰ ਸ਼ਹਿ ਦੇ ਰਹੇ ਸਨ। ਅਜਿਹੇ ਹੋਟਲਾਂ ਨੂੰ ਚਿੰਨ੍ਹਿਤ ਕਰਕੇ ਉਹਨਾਂ ਨੂੰ ਸੀਲ ਕਰਨ ਦੀ ਪ੍ਰਕਿਰਿਆ ਵੀ ਸ਼ੁਰੂ ਕਰ ਦਿੱਤੀ ਗਈ ਹੈ।

ਮਥੁਰਾ ਪੁਲਸ ਨੇ ਚਿਤਾਵਨੀ ਦਿੱਤੀ ਹੈ ਕਿ ਧਰਮ ਨਗਰੀ ਵਿੱਚ ਕਿਸੇ ਵੀ ਕੀਮਤ 'ਤੇ ਗੈਰ-ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਕਾਨੂੰਨ ਵਿਵਸਥਾ ਨਾਲ ਖਿਲਵਾੜ ਕਰਨ ਵਾਲਿਆਂ ਵਿਰੁੱਧ ਇਹ ਮੁਹਿੰਮ ਲਗਾਤਾਰ ਜਾਰੀ ਰਹੇਗੀ।


author

Baljit Singh

Content Editor

Related News