ਨੋਟਬੰਦੀ ਨਾਲ ਅਰਥ-ਵਿਵਸਥਾ ਡਿਜੀਟਲੀਕਰਨ ਦੀ ਦਿਸ਼ਾ ਵੱਲ ਵਧੀ : ਜੇਤਲੀ
Saturday, Jun 10, 2017 - 03:11 AM (IST)

ਨਵੀਂ ਦਿੱਲੀ— ਕੇਂਦਰੀ ਵਿੱਤ ਮੰਤਰੀ ਅਰੂਣ ਜੇਤਲੀ ਨੇ ਕਿਹਾ ਕਿ ਸਰਕਾਰ ਨੂੰ ਪਤਾ ਸੀ ਕਿ ਨੋਟਬੰਦੀ ਨਾਲ ਭਾਰਤ 'ਚ ਨਗਦ ਦੀ ਕਿੱਲਤ ਹੋ ਜਾਵੇਗੀ ਪਰ ਇਸ ਨਾਲ ਅਰਥ ਵਿਵਸਥਾ ਦੇ ਡਿਜੀਟਲੀਕਰਨ ਦੀ ਦਿਸ਼ਾ 'ਚ ਵੱਡੇ ਹੋਰ ਠੋਸ ਕਦਮ ਵਰਗੇ ਲੰਬੇ ਮਿਆਦ ਵਾਲੇ ਲਾਭ ਮਿਲਣਗੇ। ਬਲੁਮਬਰਗ ਟੀ.ਵੀ. ਨੂੰ ਦਿੱਤੇ ਗਏ ਇੰਟਰਵਿਊ 'ਚ ਜੇਤਲੀ ਨੇ ਕਿਹਾ, ''ਸਾਨੂੰ ਇਸ ਤੱਥ ਬਾਰੇ ਪਤਾ ਸੀ ਕਿ ਨੋਟਬੰਦੀ ਕਾਰਨ ਨਗਦ ਦੀ ਕਿੱਲਤ ਦਾ ਇਕ ਜਾਂ ਦੋ ਤਿਮਾਹੀ ਤਕ ਸਾਡੇ 'ਤੇ ਮਾੜਾ ਪ੍ਰਭਾਵ ਪਵੇਗਾ, ਪਰ ਕੁਝ ਲਾਭ ਵੀ ਦੇਖੇ ਗਏ ਸੀ।'' ਜੇਤਲੀ ਤੋਂ ਜਦੋਂ ਪੁੱਛਿਆ ਗਿਆ ਕਿ ਕੀ ਨੋਟਬੰਦੀ ਸਫਲ ਰਹੀ, ਤਾਂ ਇਸ 'ਤੇ ਉਨ੍ਹਾਂ ਕਿਹਾ ਕਿ ਇਸ ਨਾਲ ਅਰਥ ਵਿਵਸਥਾ ਦੇ ਡਿਜੀਟਲੀਕਰਨ ਦੀ ਦਿਸ਼ਾ 'ਚ ਵੱਡੇ ਅਤੇ ਠੋਸ ਕਦਮ ਦੇਖਣ ਨੂੰ ਮਿਲੇ ਹਨ।