E-Rickshaw ਚਾਲਕ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਫੜ੍ਹਿਆ ਗਿਆ ਸਿਪਾਹੀ

Friday, Jul 04, 2025 - 01:15 PM (IST)

E-Rickshaw ਚਾਲਕ ਤੋਂ 50 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਫੜ੍ਹਿਆ ਗਿਆ ਸਿਪਾਹੀ

ਮਥੁਰਾ- ਉੱਤਰ ਪ੍ਰਦੇਸ਼ ਦੇ ਮਥੁਰਾ 'ਚ ਭ੍ਰਿਸ਼ਟਾਚਾਰ ਵਿਰੋਧੀ ਟੀਮ ਨੇ ਗੋਵਿੰਦ ਨਗਰ ਪੁਲਸ ਸਟੇਸ਼ਨ 'ਚ ਤਾਇਨਾਤ ਇਕ ਕਾਂਸਟੇਬਲ ਨੂੰ ਈ-ਰਿਕਸ਼ਾ ਚਾਲਕ ਤੋਂ 50,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫ਼ਤਾਰ ਕੀਤਾ। ਇਕ ਸੀਨੀਅਰ ਅਧਿਕਾਰੀ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀ ਨੇ ਕਿਹਾ ਕਿ ਇਸ ਘਟਨਾ ਤੋਂ ਬਾਅਦ ਫਰਾਹ ਪੁਲਸ ਸਟੇਸ਼ਨ 'ਚ ਮੁਅੱਤਲ ਕੀਤੇ ਗਏ ਕਾਂਸਟੇਬਲ ਵਿਰੁੱਧ ਮਾਮਲਾ ਦਰਜ ਕੀਤਾ ਗਿਆ ਹੈ। ਵਧੀਕ ਪੁਲਸ ਸੁਪਰਡੈਂਟ (ਸ਼ਹਿਰ ਖੇਤਰ) ਰਾਜੀਵ ਕੁਮਾਰ ਸਿੰਘ ਨੇ ਕਿਹਾ ਕਿ ਗੋਵਿੰਦ ਨਗਰ ਨਿਵਾਸੀ ਈ-ਰਿਕਸ਼ਾ ਚਾਲਕ ਸੰਜੂ ਠਾਕੁਰ ਨੇ ਕਾਂਸਟੇਬਲ ਸ਼ੁਭਮ ਚੌਹਾਨ ਵਿਰੁੱਧ ਭ੍ਰਿਸ਼ਟਾਚਾਰ ਵਿਰੋਧੀ ਟੀਮ ਨੂੰ ਸ਼ਿਕਾਇਤ ਕੀਤੀ ਸੀ ਜਿਸ 'ਚ ਦੋਸ਼ ਲਗਾਇਆ ਗਿਆ ਸੀ ਕਿ ਚੌਹਾਨ ਗੋਵਿੰਦ ਨਗਰ ਪੁਲਸ ਸਟੇਸ਼ਨ ਖੇਤਰ 'ਚ ਈ-ਰਿਕਸ਼ਾ ਚਲਾਉਣ ਲਈ ਉਸ ਤੋਂ ਹਰ ਮਹੀਨੇ 20,000 ਰੁਪਏ ਦੀ ਮੰਗ ਕਰ ਰਿਹਾ ਸੀ।

ਇਹ ਵੀ ਪੜ੍ਹੋ : ਫੁੱਫੜ ਦੇ ਪਿਆਰ 'ਚ ਪਾਗਲ ਕੁੜੀ ਨੇ ਚੜ੍ਹਾ'ਤਾ ਚੰਨ, ਵਿਆਹ ਦੇ 45 ਦਿਨਾਂ ਬਾਅਦ ਹੀ ਮਰਵਾ'ਤਾ ਪਤੀ

ਉਨ੍ਹਾਂ ਦੱਸਿਆ ਕਿ ਬਾਅਦ 'ਚ ਉਸ ਨੇ ਇਕਮੁਸ਼ਤ 50 ਹਜ਼ਾਰ ਰੁਪਏ ਦੇ ਕੇ ਰਿਕਸ਼ਾ ਚਲਾਉਣ ਦੀ ਮਨਜ਼ੂਰੀ ਦੇਣ ਲਈ ਕਿਹਾ ਅਤੇ ਅਜਿਹਾ ਨਾ ਕਰਨ 'ਤੇ ਈ-ਰਿਕਸ਼ਾ ਨਾ ਚਲਾਉਣ ਦੀ ਧਮਕੀ ਦਿੱਤੀ। ਸਿੰਘ ਨੇ ਦੱਸਿਆ ਕਿ ਸ਼ਿਕਾਇਤ ਮਿਲਣ 'ਤੇ ਭ੍ਰਿਸ਼ਟਾਚਾਰ ਵਿਰੋਧੀ ਟੀਮ ਨੇ ਈ-ਰਿਕਸ਼ਾ ਚਾਲਕ ਨੂੰ ਕੈਮੀਕਲ ਲੱਗੇ ਨੋਟ ਸਿਪਾਹੀ ਨੂੰ ਦੇਣ ਲਈ ਕਿਹਾ ਅਤੇ ਉਸ ਨੂੰ ਵੀਰਵਾਰ ਨੂੰ ਥਾਣੇ ਦੇ ਪਿੱਛੇ ਬੁਲਾ ਕੇ ਨੋਟ ਸੌਂਪ ਦਿੱਤੇ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਦੋਸ਼ੀ ਨੇ ਰਕਮ ਹੱਥ 'ਚ ਫੜ੍ਹੀ ਤਾਂ ਨੇੜੇ-ਤੇੜੇ ਲੁਕੇ ਭ੍ਰਿਸ਼ਟਾਚਾਰ ਵਿਰੋਧੀ ਦਲ ਦੇ ਮੈਂਬਰਾਂ ਨੇ ਉਸ ਨੂੰ ਫੜ ਲਿਆ। ਵਧੀਕ ਪੁਲਸ ਸੁਪਰਡੈਂਟ ਨੇ ਦੱਸਿਆ ਕਿ ਸਿਪਾਹੀ ਨੂੰ ਫੜ ਕੇ ਫਰਾਹ ਥਾਣੇ ਲਿਆਂਦਾ ਗਿਆ ਅਤੇ ਉਸ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਗਿਆ। ਸੀਨੀਅਰ ਪੁਲਸ ਸੁਪਰਡੈਂਟ ਸ਼ਲੋਕ ਕੁਮਾਰ ਨੇ ਦੱਸਿਆ ਕਿ ਸਿਪਾਹੀ ਸ਼ੁਭਮ ਚੌਹਾਨ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਸ ਨੂੰ ਤੁਰੰਤ ਪ੍ਰਭਾਵ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਅਤੇ ਕਾਨੂੰਨੀ ਜਾਂਚ ਦੇ ਵੀ ਆਦੇਸ਼ ਦਿੱਤੇ ਗਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News