ਕੰਟੇਨਰ ਚਾਲਕ ਵੱਲੋਂ ਬ੍ਰੇਕ ਲਗਾਉਣ ਕਾਰਨ ਮੋਟਰਸਾਈਕਲ ਰੇਹੜੀ ਚਾਲਕ ਦੀ ਮੌਤ

Sunday, Feb 15, 2026 - 01:33 PM (IST)

ਕੰਟੇਨਰ ਚਾਲਕ ਵੱਲੋਂ ਬ੍ਰੇਕ ਲਗਾਉਣ ਕਾਰਨ ਮੋਟਰਸਾਈਕਲ ਰੇਹੜੀ ਚਾਲਕ ਦੀ ਮੌਤ

ਪਾਤੜਾਂ (ਸਨੇਹੀ)- ਪਾਤੜਾਂ ਪੁਲਸ ਵੱਲੋਂ ਇਕ ਸੜਕ ਹਾਦਸੇ ਵਿਚ ਮੋਟਰਸਾਈਕਲ ਰੇਹੜੀ ਚਾਲਕ ਦੀ ਹੋਈ ਮੌਤ ਦੇ ਸਬੰਧ ਵਿਚ ਕੰਟੇਨਰ ਡਰਾਈਵਰ ਵਿਰੁੱਧ ਕੇਸ ਦਰਜ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਕੋਲ ਸ਼ਿਕਾਇਤ ਦਰਜ ਕਰਵਾਉਂਦਿਆਂ ਪੱਤਰ ਦਾਰਾ ਵਾਸੀ ਧਮਤਾਨ ਸਾਹਿਬ, ਥਾਣਾ ਗੜ੍ਹੀ, ਜ਼ਿਲਾ ਜੀਂਦ, ਹਰਿਆਣਾ ਨੇ ਦੱਸਿਆ ਕਿ 12 ਫਰਵਰੀ 2026 ਨੂੰ ਦੁਪਹਿਰ ਲਗਭਗ ਡੇਢ ਵਜੇ ਉਸ ਦਾ ਪਿਤਾ ਮੋਟਰਸਾਈਕਲ ਰੇਹੜੀ (ਨੰਬਰ HR-31 G-4491) ’ਤੇ ਸਵਾਰ ਹੋ ਕੇ ਪਿੰਡ ਢਾਬੀ ਗੁੱਜਰਾਂ ਨਜ਼ਦੀਕ ਜਾ ਰਿਹਾ ਸੀ।

ਇਹ ਵੀ ਪੜ੍ਹੋ: Punjab: ਯੁੱਧ ਨਸ਼ੇ ਵਿਰੁੱਧ ਦੀ ਨਿਕਲੀ ਫੂਕ! ਪ੍ਰਾਈਵੇਟ ਪਾਰਟ ’ਚ ਚਿੱਟੇ ਦਾ ਟੀਕਾ ਲਾਉਂਦੇ ਨੌਜਵਾਨ ਦੀ ਵੀਡੀਓ ਵਾਇਰਲ

ਇਸ ਦੌਰਾਨ ਅੱਗੇ ਜਾ ਰਹੇ ਇਕ ਕੰਟੇਨਰ ਦੇ ਚਾਲਕ ਨੇ ਅਚਾਨਕ ਬ੍ਰੇਕ ਲਗਾ ਦਿੱਤੀ, ਜਿਸ ਕਾਰਨ ਉਸ ਦਾ ਪਿਤਾ ਪਿੱਛੋਂ ਕੰਟੇਨਰ ਨਾਲ ਜਾ ਟਕਰਾਇਆ। ਇਸ ਭਿਆਨਕ ਹਾਦਸੇ ਵਿਚ ਉਸ ਦੇ ਪਿਤਾ ਦੀ ਮੌਤ ਹੋ ਗਈ। ਪੁਲਸ ਨੇ ਪੀੜਤ ਦੇ ਬਿਆਨਾਂ ਦੇ ਆਧਾਰ ’ਤੇ ਕਥਿਤ ਦੋਸ਼ੀ ਕੰਟੇਨਰ ਡਰਾਈਵਰ ਬੇਰੂ ਲਾਲ ਪੁੱਤਰ ਤੋਲਾ ਰਾਮ ਵਾਸੀ ਕਲਮੀਯਾ ਖੇੜੀ, ਜ਼ਿਲ੍ਹਾ ਉਜੈਨ, ਮੱਧ ਪ੍ਰਦੇਸ਼ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਜੇ ਪੁਲਸ ਅਫ਼ਸਰ ਆਪਣੇ ਪੁੱਤ ਨੂੰ ਨਸ਼ੇ ਤੋਂ ਨਹੀਂ ਬਚਾ ਸਕਿਆ ਤਾਂ ਆਮ ਲੋਕਾਂ ਦਾ ਕੀ ਹੋਵੇਗਾ : ਖਹਿਰਾ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

 

For Android:- https://play.google.com/store/apps/details?id=com.jagbani&hl=en

 

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News