JJP ਪੂਰੀ ਬਹੁਮਤ ਨਾਲ ਸੂਬੇ ''ਚ ਬਣਾਵੇਗੀ ਸਰਕਾਰ: ਦੁਸ਼ਯੰਤ ਚੌਟਾਲਾ

06/18/2019 5:14:18 PM

ਚੰਡੀਗੜ੍ਹ—ਸਾਬਕਾ ਸੰਸਦ ਮੈਂਬਰ ਅਤੇ ਜਨਨਾਇਕ ਜਨਤਾ ਪਾਰਟੀ (ਜੇ. ਜੇ. ਪੀ) ਨੇਤਾ ਦੁਸ਼ਯੰਤ ਚੌਟਾਲਾ ਲੋਕ ਸਭਾ ਚੋਣਾਂ ਤੋਂ ਬਾਅਦ ਪਹਿਲੀ ਵਾਰ ਪੰਚਕੂਲਾ ਪਹੁੰਚੇ ਅਤੇ ਜ਼ਿਲਾ ਵਰਕਰਾਂ ਦੀ ਬੈਠਕ ਬੁਲਾਈ। ਬੈਠਕ ਤੋਂ ਬਾਅਦ ਦੁਸ਼ਯੰਤ ਚੌਟਾਲਾ ਨੇ ਕਿਹਾ ਕਿ ਆਉਣ ਵਾਲੀਆਂ ਹਰਿਆਣਾ ਵਿਧਾਨ ਸਭਾ ਚੋਣਾਂ ਨੂੰ ਦੇਖਦੇ ਹੋਏ ਸਾਰੇ ਜ਼ਿਲਿਆਂ 'ਚ ਸੰਗਠਨ ਨੂੰ ਕਿਵੇਂ ਮਜ਼ਬੂਤ ਕਰਨਾ ਹੈ, ਨੂੰ ਲੈ ਕੇ ਉਨ੍ਹਾਂ ਨੇ ਸਾਰੇ ਵਰਕਰਾਂ ਨਾਲ ਬੈਠਕ ਕੀਤੀ। ਬੈਠਕ ਤੋਂ ਬਾਅਦ ਦੁਸ਼ਯੰਤ ਨੇ ਕਿਹਾ ਹੈ ਕਿ ਪੂਰੀ ਬਹੁਮਤ ਨਾਲ ਜੇ. ਜੇ. ਪੀ. ਹਰਿਆਣਾ 'ਚ ਆਪਣੀ ਸਰਕਾਰ ਬਣਾਵੇਗੀ।

ਦੁਸ਼ਯੰਤ ਚੌਟਾਲਾ ਨੇ ਕਿਹਾ ਹੈ ਕਿ ਜੇ. ਜੇ. ਪੀ ਦੇ ਤਿੰਨ ਮੁੱਦੇ ਹਨ, ਜਿਸ 'ਚ ਰੋਜ਼ਗਾਰ, ਮੇਰਾ ਅਧਿਕਾਰ, ਪੈਂਸ਼ਨ ਅਤੇ ਕਰਜ਼ ਮਾਫੀ ਹਨ। ਇਨ੍ਹਾਂ ਤਿੰਨ ਮੁੱਦਿਆਂ ਨੂੰ ਅਗਲੇ ਮਹੀਨੇ 'ਚ ਇੱਕ-ਇੱਕ ਬੂਥ ਲੈਵਲ 'ਤੇ ਜਾ ਕੇ ਅੱਗੇ ਵਧਾਇਆ ਜਾਵੇਗਾ। ਇਸ ਨੂੰ ਲੈ ਕੇ ਬੈਠਕ 'ਚ ਚਰਚਾ ਹੋਈ। ਦੁਸ਼ਯੰਤ ਨੇ ਕਿਹਾ ਹੈ ਕਿ ਇਸ ਸਮੇਂ ਜਿੱਥੇ ਵੋਟ ਫੀਸਦੀ ਘੱਟ ਹੈ। ਇਸ ਵੋਟ ਖੇਤਰ ਨੂੰ 30 ਫੀਸਦੀ ਕ੍ਰਾਸ ਕਰਵਾਉਣਾ ਅਤੇ ਸੂਬੇ ਭਰ 'ਚ ਪੂਰੀ ਬਹੁਮਤ ਨਾਲ ਸਰਕਾਰ ਲਿਆਉਣੀ ਹੈ।


Iqbalkaur

Content Editor

Related News