ਭਿਆਨਕ ਗਰਮੀ 'ਚ ਖੜ੍ਹਾ ਹੋਇਆ ਨਵਾਂ ਸੰਕਟ, ਇਕ-ਦੂਜੇ ਨਾਲ ਲੜ ਰਹੇ ਲੋਕ, ਪੜ੍ਹੋ ਪੂਰੀ ਖ਼ਬਰ

05/14/2024 10:15:59 AM

ਚੰਡੀਗੜ੍ਹ (ਲਲਨ) : ਅੰਮ੍ਰਿਤਸਰ, ਲੁਧਿਆਣਾ ਅਤੇ ਜਲੰਧਰ ਦੀਆਂ ਰੇਲਗੱਡੀਆਂ ਦੇ ਡਾਇਵਰਟ ਹੋਣ ਕਾਰਨ ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪੀਣ ਵਾਲੇ ਪਾਣੀ ਦਾ ਸੰਕਟ ਖੜ੍ਹਾ ਹੋ ਗਿਆ ਹੈ। ਰੇਲਵੇ ਸਟੇਸ਼ਨ ’ਤੇ ਲਗਾਈਆਂ ਟੈਂਕੀਆਂ ਦਾ ਪਾਣੀ ਖ਼ਤਮ ਹੋ ਰਿਹਾ ਹੈ। ਇਸ ਕੜਾਕੇ ਦੀ ਗਰਮੀ 'ਚ ਯਾਤਰੀ ਪਾਣੀ ਲਈ ਭੱਜ ਰਹੇ ਹਨ। ਰੇਲਵੇ ਸਟੇਸ਼ਨ ’ਤੇ ਲਗਾਈਆਂ ਵਾਟਰ ਵੈਂਡਿੰਗ ਮਸ਼ੀਨਾਂ ’ਤੇ ਵੀ ਲੰਬੀਆਂ ਕਤਾਰਾਂ ਲੱਗੀਆਂ ਹੋਈਆਂ ਹਨ। ਇੱਥੇ ਔਰਤਾਂ ਪਾਣੀ ਲਈ ਲੜਦੀਆਂ ਨਜ਼ਰ ਆ ਰਹੀਆਂ ਹਨ। ਇੰਨਾ ਹੀ ਨਹੀਂ ਪਾਣੀ ਦੀ ਕਮੀ ਕਾਰਨ ਵਾਸ਼ਰੂਮ ਦੀ ਵੀ ਸਫ਼ਾਈ ਨਹੀਂ ਹੋ ਰਹੀ ਹੈ। ਹੋਰ ਤਾਂ ਹੋਰ ਰੇਲਵੇ ਵੱਲੋਂ ਯਾਤਰੀਆਂ ਲਈ ਬੈਠਣ ਦਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ ਹੈ, ਜਦੋਂ ਕਿ ਵੇਟਿੰਗ ਹਾਲ ’ਚ ਬੈਠੇ ਬਿਨਾਂ ਰਿਜ਼ਰਵ ਟਿਕਟਾਂ ਵਾਲਿਆਂ ਨੂੰ ਉਥੋਂ ਭੱਜਾ ਦਿੱਤਾ ਜਾਂਦਾ ਹੈ। ਇਸ ਸਬੰਧੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਗੱਡੀਆਂ ਨੂੰ ਡਾਇਵਰਟ ਕੀਤੇ ਜਾਣ ਕਾਰਨ ਯਾਤਰੀਆਂ ਦੀ ਗਿਣਤੀ ਦੁੱਗਣੀ ਹੋ ਗਈ ਹੈ, ਪਰ ਸਹੂਲਤਾਂ ਇੱਕੋ ਜਿਹੀਆਂ ਹਨ?

ਇਹ ਵੀ ਪੜ੍ਹੋ : ਚੋਣਾਂ ਤੋਂ ਪਹਿਲਾਂ ਪੰਜਾਬ ਪੁਲਸ ਦਾ ਵੱਡਾ ਐਕਸ਼ਨ, ਨੈਸ਼ਨਲ ਹਾਈਵੇਅ 'ਤੇ ਭੁੱਕੀ ਨਾਲ ਭਰਿਆ ਟਰੱਕ ਫੜ੍ਹਿਆ
ਟੂਟੀ ਅਤੇ ਵਾਟਰ ਕੂਲਰ ਵਿਚ ਨਹੀਂ ਆ ਰਿਹਾ ਪਾਣੀ
ਯਾਤਰੀਆਂ ਦੀ ਸਹੂਲਤ ਲਈ ਕਾਲਕਾ ਵਲੋਂ ਪਲੇਟਫਾਰਮ ਨੰਬਰ-1 ’ਤੇ ਵਾਟਰ ਕੂਲਰ ਅਤੇ ਦੋ ਟੂਟੀਆਂ ਲਗਾਈਆਂ ਗਈਆਂ ਹਨ, ਤਾਂ ਜੋ ਪਲੇਟਫਾਰਮ ’ਤੇ ਗੱਡੀ ਰੁਕਣ ’ਤੇ ਯਾਤਰੀਆਂ ਨੂੰ ਆਸਾਨੀ ਨਾਲ ਪਾਣੀ ਮਿਲ ਸਕੇ ਪਰ ਇਨ੍ਹਾਂ ਟੂਟੀਆਂ ਅਤੇ ਵਾਟਰ ਕੂਲਰ ’ਚ ਪਾਣੀ ਨਹੀਂ ਆ ਰਿਹਾ, ਜਿਸ ਕਾਰਨ ਪਾਣੀ ਦੀ ਸਪਲਾਈ ਨਾ ਹੋਣ ਕਾਰਨ ਯਾਤਰੀ ਕਾਫੀ ਪਰੇਸ਼ਾਨ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਟੈਂਕੀਆਂ 'ਚ ਪਾਣੀ ਖ਼ਤਮ ਹੋ ਜਾਂਦਾ ਹੈ। ਬੇਗਮਪੁਰਾ ਸੁਪਰਫਾਸਟ ਰੇਲਗੱਡੀ ਦੁਪਹਿਰ 12.20 ਵਜੇ ਪਲੇਟਫਾਰਮ ਨੰਬਰ-1 ’ਤੇ ਪਹੁੰਚੀ ਸੀ, ਜਿਸ ਤੋਂ ਬਾਅਦ ਜਦੋਂ ਯਾਤਰੀ ਪਾਣੀ ਦੀਆਂ ਬੋਤਲਾਂ ਭਰਨ ਲਈ ਟੂਟੀ ਅਤੇ ਵਾਟਰ ਕੂਲਰ ’ਤੇ ਗਏ ਤਾਂ ਉਨ੍ਹਾਂ 'ਚ ਪਾਣੀ ਨਹੀਂ ਸੀ।

ਇਹ ਵੀ ਪੜ੍ਹੋ : ਲਿਵ-ਇਨ-ਰਿਲੇਸ਼ਨ 'ਚ ਤੀਜੇ ਦੀ ਐਂਟਰੀ ਨਾਲ ਪਿਆ ਭੜਥੂ, Girlfriend ਪਿੱਛੇ ਮਾਪਿਆਂ ਦੇ ਇਕਲੌਤੇ ਪੁੱਤ ਦਾ ਕਤਲ
ਵੈਂਟਿੰਗ ਹਾਲ ਤੋਂ ਭਜਾਇਆ ਜਾ ਰਿਹਾ ਹੈ
ਚੰਡੀਗੜ੍ਹ ਰੇਲਵੇ ਸਟੇਸ਼ਨ ’ਤੇ ਪਾਣੀ ਦੀ ਕਿੱਲਤ ਇੰਨੀ ਜ਼ਿਆਦਾ ਹੈ ਕਿ ਪਲੇਟਫਾਰਮ ਨੰਬਰ-1 ’ਤੇ ਬਣੇ ਵਾਸ਼ਰੂਮ ’ਚ ਵੀ ਨਾ ਤਾਂ ਪਾਣੀ ਆ ਰਿਹਾ ਹੈ ਅਤੇ ਨਾ ਹੀ ਇਸ ਦੀ ਸਫ਼ਾਈ ਹੋ ਰਹੀ ਹੈ। ਹੱਦ ਤਾਂ ਉਦੋਂ ਹੋ ਗਈ, ਜਦੋਂ ਟੀ. ਟੀ. ਈ. ਵਾਸ਼ਰੂਮ ਲਈ ਖੜ੍ਹੇ ਯਾਤਰੀਆਂ ਦੀਆਂ ਟਿਕਟਾਂ ਦੀ ਜਾਂਚ ਸ਼ੁਰੂ ਕਰਨ ਲਗੇ। ਇੰਨਾ ਹੀ ਨਹੀਂ ਵੇਟਿੰਗ ਹਾਲ ’ਚ ਪੱਖੇ ਹੇਠਾਂ ਬੈਠੇ ਯਾਤਰੀਆਂ ਦੀਆਂ ਟਿਕਟਾਂ ਦੀ ਵੀ ਜਾਂਚ ਕੀਤੀ ਗਈ ਕਿ ਉਨ੍ਹਾਂ ਕੋਲ ਰਿਜ਼ਰਵੇਸ਼ਨ ਟਿਕਟ ਹੈ ਜਾਂ ਅਨਰਿਜ਼ਰਵ ਟਿਕਟ ਕਿਉਂਕਿ ਲੋਕ ਗਰਮੀ ਤੋਂ ਰਾਹਤ ਪਾਉਣ ਲਈ ਵੇਟਿੰਗ ਹਾਲ ’ਚ ਆਉਂਦੇ ਹਨ ਪਰ ਹੁਣ ਉਨ੍ਹਾਂ ਨੂੰ ਵੀ ਭਜਾਇਆ ਜਾ ਰਿਹਾ ਹੈ ।
ਯਾਤਰੀਆਂ ਨੇ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ
ਚੰਡੀਗੜ੍ਹ ਰੇਲਵੇ ਸਟੇਸ਼ਨ ਦੇ ਪਲੇਟਫਾਰਮ ਨੰਬਰ-1 ’ਤੇ ਜਿਵੇਂ ਹੀ ਬੇਗਮਪੁਰਾ ਸੁਪਰਫਾਸਟ ਗੱਡੀ ਰੁਕੀ ਤਾਂ ਯਾਤਰੀ ਗੱਡੀ ਤੋਂ ਹੇਠਾਂ ਉਤਰ ਕੇ ਪਾਣੀ ਲਈ ਭੱਜਣ ਲੱਗੇ, ਜਿਸ ਤੋਂ ਬਾਅਦ ਵਾਟਰ ਵੈਂਡਿੰਗ ਮਸ਼ੀਨ ’ਤੇ ਯਾਤਰੀਆਂ ਦੀ ਭੀੜ ਲੱਗ ਗਈ, ਇੰਨਾ ਹੀ ਨਹੀਂ ਔਰਤਾਂ ਵੀ ਪਾਣੀ ਲਈ ਵਾਟਰ ਵੈਂਡਿੰਗ ਮਸ਼ੀਨ ਦੇ ਨੇੜੇ ਪਹੁੰਚ ਗਈਆਂ। ਵਾਟਰ ਵੈਡਿੰਗ ਮਸ਼ੀਨ ’ਤੇ ਭੀੜ ਇੰਨੀ ਜ਼ਿਆਦਾ ਹੋ ਗਈ ਕਿ ਯਾਤਰੀਆਂ ਨੇ ਆਪਸ ’ਚ ਧੱਕਾ-ਮੁੱਕੀ ਕਰਨੀ ਸ਼ੁਰੂ ਕਰ ਦਿੱਤੀ, ਜਿਸ ਦੌਰਾਨ ਕਈ ਔਰਤਾਂ ਵਿਚਾਲੇ ਖੜ੍ਹੀਆਂ ਰਹੀਆਂ ਪਰ ਭੀੜ ਨੂੰ ਕਾਬੂ ਕਰਨ ਲਈ ਨਾ ਤਾਂ ਕੋਈ ਆਰ. ਪੀ. ਐੱਫ. ਦਾ ਸਿਪਾਹੀ ਪਹੁੰਚਿਆਂ ਅਤੇ ਨਾ ਹੀ ਜੀ. ਆਰ ਪੀ. ਦਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


Babita

Content Editor

Related News