ਹਰਿਆਣਾ ’ਚ ਜਜਪਾ ਉਮੀਦਵਾਰ ਨੈਨਾ ਚੌਟਾਲਾ ਦੇ ਕਾਫਲੇ ’ਤੇ ਹਮਲਾ, 6 ਵਰਕਰ ਜ਼ਖ਼ਮੀ
Saturday, May 11, 2024 - 01:24 AM (IST)

ਉਚਾਨਾ ਮੰਡੀ (ਜੀਂਦ) (ਮਿੱਤਲ) - ਲੋਕ ਸੰਪਰਕ ਮੁਹਿੰਮ ਤਹਿਤ ਪਿੰਡ ਰੋਜਖੇੜਾ ਪੁੱਜੀ ਜਜਪਾ (ਜਨਨਾਇਕ ਜਨਤਾ ਪਾਰਟੀ) ਉਮੀਦਵਾਰ ਨੈਨਾ ਚੌਟਾਲਾ ਦੇ ਕਾਫਲੇ ’ਤੇ ਕੁਝ ਪ੍ਰਦਰਸ਼ਨਕਾਰੀਆਂ ਨੇ ਇੱਟਾਂ-ਪੱਥਰਾਂ ਨਾਲ ਹਮਲਾ ਕਰ ਦਿੱਤਾ। ਨੈਨਾ ਚੌਟਾਲਾ ਦੇ ਕਾਫਲੇ ਦੀ ਗੱਡੀ ਦਾ ਸ਼ੀਸ਼ਾ ਇੱਟ ਵੱਜਣ ਨਾਲ ਟੁੱਟ ਗਿਆ। ਜਦੋਂ ਵਰਕਰਾਂ ਨੇ ਨੈਨਾ ਚੌਟਾਲਾ ਦਾ ਵਿਰੋਧ ਕਰ ਰਹੇ ਲੋਕਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਆਪਸ ਵਿਚ ਝੜਪ ਹੋ ਗਈ। ਜਿਸ ਨਾਲ ਜਜਪਾ ਦੇ 6 ਵਰਕਰ ਜ਼ਖ਼ਮੀ ਹੋ ਗਏ।
ਇਹ ਵੀ ਪੜ੍ਹੋ- ਹਨੀ ਟ੍ਰੈਪ 'ਚ ਫਸਿਆ ਵਿਅਕਤੀ, DRDO ਦੀ ਖੁਫੀਆ ਜਾਣਕਾਰੀ ਪਾਕਿਸਤਾਨ ਨੂੰ ਭੇਜੀ, CID ਨੇ ਕੀਤਾ ਗ੍ਰਿਫਤਾਰ
ਜਦੋਂ ਨੈਨਾ ਚੌਟਾਲਾ ਪਿੰਡ ਰੋਜਖੇੜਾ ਲਈ ਰਵਾਨਾ ਹੋਈ ਤਾਂ ਲੋਕਾਂ ਨੇ ਉਸ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਅਤੇ ਪੱਥਰਾਂ ਅਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਚੌਟਾਲਾ ਦੀ ਕਾਰ ਵੱਲ ਇਕ ਇੱਟ ਸੁੱਟੀ ਗਈ ਪਰ ਇਹ ਕਾਫਲੇ ਵਿਚ ਸ਼ਾਮਲ ਐਸਕਾਰਟ ਕਾਰ ਦੇ ਸ਼ੀਸ਼ੇ ਨਾਲ ਜਾ ਵੱਜੀ।
ਇਹ ਵੀ ਪੜ੍ਹੋ- ਜ਼ਮਾਨਤ ਮਿਲਣ 'ਤੇ ਘਰ ਪੁੱਜੇ ਕੇਜਰੀਵਾਲ ਦੀ ਮਾਂ ਨੇ ਉਤਾਰੀ ਆਰਤੀ, ਪਿਤਾ ਨੇ ਲਾਇਆ ਗਲੇ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e