ਸ਼ਰਾਬੀ ਨੇ ਨਸ਼ੇ ਦੀ ਲੋਰ 'ਚ ਹੱਥੀਂ ਉਜਾੜ ਲਿਆ ਪਰਿਵਾਰ, ਪਤਨੀ ਤੇ ਬੱਚਿਆਂ ਨੂੰ ਵੱਢਣ ਮਗਰੋਂ ਆਪ ਵੀ ਦੇ ਦਿੱਤੀ ਜਾਨ

Monday, Aug 21, 2023 - 05:07 AM (IST)

ਸ਼ਰਾਬੀ ਨੇ ਨਸ਼ੇ ਦੀ ਲੋਰ 'ਚ ਹੱਥੀਂ ਉਜਾੜ ਲਿਆ ਪਰਿਵਾਰ, ਪਤਨੀ ਤੇ ਬੱਚਿਆਂ ਨੂੰ ਵੱਢਣ ਮਗਰੋਂ ਆਪ ਵੀ ਦੇ ਦਿੱਤੀ ਜਾਨ

ਉੱਜੈਨ (ਯੂ. ਐੱਨ. ਆਈ.)- ਮੱਧ ਪ੍ਰਦੇਸ਼ ਦੇ ਉੱਜੈਨ ਜ਼ਿਲ੍ਹੇ ਦੇ ਬੜਨਗਰ ਥਾਣਾ ਖੇਤਰ ’ਚ ਇਕ ਸ਼ਰਾਬੀ ਵਿਅਕਤੀ ਨੇ ਮਾਮੂਲੀ ਝਗੜੇ ਨੂੰ ਲੈ ਕੇ ਪਤਨੀ ਅਤੇ 2 ਬੱਚਿਆਂ ਦੀ ਹੱਤਿਆ ਕਰਨ ਤੋਂ ਬਾਅਦ ਆਤਮਹੱਤਿਆ ਕਰ ਲਈ। ਪੁਲਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਜ਼ਿਲ੍ਹੇ ਦੇ ਬੜਨਗਰ ਦੇ ਨੇੜੇ ਬਾਲੋਦਾ ਅਰਸੀ ਪਿੰਡ ਨਿਵਾਸੀ ਦਲੀਪ ਸ਼ਰਾਬ ਪੀਣ ਦਾ ਆਦੀ ਸੀ ਅਤੇ ਕੱਲ ਦੇਰ ਰਾਤ ਨਸ਼ੇ ’ਚ ਕੁੱਤੇ ਨੂੰ ਮਾਰਨ ਤੋਂ ਰੋਕਣ ’ਤੇ ਉਸ ਨੇ ਪਰਿਵਾਰ ’ਤੇ ਹਮਲਾ ਕਰ ਦਿੱਤਾ।

ਇਹ ਖ਼ਬਰ ਵੀ ਪੜ੍ਹੋ - ਲੁਟੇਰਿਆਂ ਵੱਲੋਂ ਦਾਤਰ ਮਾਰ ਕੇ ਜ਼ਖ਼ਮੀ ਕੀਤੀ ਔਰਤ ਨੇ ਤੋੜਿਆ ਦਮ, ਕਤਲ ਦਾ ਮਾਮਲਾ ਦਰਜ

ਤਲਵਾਰ ਨਾਲ ਕੀਤੇ ਗਏ ਹਮਲੇ ’ਚ ਉਸ ਦੀ ਪਤਨੀ ਗੰਗਾ ਬਾਈ ਦੀ ਮੌਤ ਹੋ ਗਈ। ਇਸ ਤੋਂ ਬਾਅਦ ਉਸ ਨੇ ਬੇਟੀ ਨੇਹਾ (17) ਅਤੇ ਬੇਟੇ ਯੋਗਿੰਦਰ (14) ਦੀ ਵੀ ਤਲਵਾਰ ਨਾਲ ਹਮਲਾ ਕਰ ਕੇ ਹੱਤਿਆ ਕਰ ਦਿੱਤੀ। ਘਟਨਾ ਦੌਰਾਨ ਘਰ ’ਚ ਮੌਜੂਦ ਦੋ ਹੋਰ ਬੱਚਿਆਂ ਨੇ ਛੱਤ ਤੋਂ ਛਾਲ ਮਾਰ ਕੇ ਆਪਣੀ ਜਾਨ ਬਚਾਈ। ਘਟਨਾ ਤੋਂ ਬਾਅਦ ਦਲੀਪ ਨੇ ਵੀ ਤਲਵਾਰ ਨਾਲ ਆਪਣਾ ਗਲਾ ਕੱਟ ਕੇ ਆਤਮਹੱਤਿਆ ਕਰ ਲਈ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Anmol Tagra

Content Editor

Related News