11 ਬੱਚਿਆਂ ਨੂੰ ਮਿਲਿਆ ''ਰਾਸ਼ਟਰੀ ਬਾਲ ਪੁਰਸਕਾਰ'', ਰਾਸ਼ਟਰਪਤੀ ਮੁਰਮੂ ਨੇ ਕੀਤਾ ਸਨਮਾਨਤ

Tuesday, Jan 24, 2023 - 01:01 PM (IST)

ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਸੋਮਵਾਰ ਨੂੰ ਵਿਗਿਆਨ ਭਵਨ, ਨਵੀਂ ਦਿੱਲੀ 'ਚ ਆਯੋਜਿਤ ਸਮਾਰੋਹ 'ਚ 11 ਬੱਚਿਆਂ ਨੂੰ ਪ੍ਰਧਾਨ ਮੰਤਰੀ ਰਾਸ਼ਟਰੀ ਬਾਲ ਪੁਰਸਕਾਰ 2023 ਨਾਲ ਨਿਵਾਜਿਆ। ਇਹ ਪੁਰਸਕਾਰ 6 ਸ਼੍ਰੇਣੀਆਂ-ਕਲਾ ਅਤੇ ਸੱਭਿਆਚਾਰ, ਬਹਾਦੁਰੀ, ਨਵੀਨੀਕਰਣ, ਸਿੱਖਿਅਕ, ਸਮਾਜਿਕ ਸੇਵਾ ਅਤੇ ਖੇਡ ਵਿਚ ਸ੍ਰੇਸ਼ਠਤਾ ਲਈ 5 ਤੋਂ 18 ਸਾਲ ਉਮਰ ਵਰਗ ਦੇ ਬੱਚਿਆਂ ਨੂੰ ਦਿੱਤੇ ਜਾਂਦੇ ਹਨ। ਸਾਰੇ ਜੇਤੂਆਂ ਨੂੰ ਇਕ ਮੈਡਲ, ਇਕ ਲੱਖ ਰੁਪਏ ਅਤੇ ਸਰਟੀਫ਼ਿਕੇਟ ਦਿੱਤਾ ਗਿਆ। ਬਾਲ ਪੁਰਸਕਾਰ ਜੇਤੂ ਹਰ ਸਾਲ ਗਣਤੰਤਰ ਦਿਵਸ ਪਰੇਡ ਵਿਚ ਹਿੱਸਾ ਲੈਂਦੇ ਹਨ।

PunjabKesari

ਇਸ ਮੌਕੇ ਰਾਸ਼ਟਰਪਤੀ ਮੁਰਮੂ ਨੇ ਕਿਹਾ ਕਿ ਬੱਚੇ ਸਾਡੇ ਦੇਸ਼ ਦੀ ਅਮੁੱਲ ਜਾਇਦਾਦ ਹਨ। ਉਨ੍ਹਾਂ ਦੇ ਭਵਿੱਖ ਦੇ ਨਿਰਮਾਣ ਲਈ ਕੀਤਾ ਗਿਆ ਹਰ ਯਤਨ ਸਾਡੇ ਸਮਾਜ ਅਤੇ ਦੇਸ਼ ਦੇ ਭਵਿੱਖ ਨੂੰ ਆਕਾਰ ਦੇਵੇਗਾ। ਸਾਨੂੰ ਉਨ੍ਹਾਂ ਦੇ ਸੁਰੱਖਿਅਤ ਅਤੇ ਖੁਸ਼ਹਾਲ ਬਚਪਨ ਅਤੇ ਉੱਜਵਲ ਭਵਿੱਖ ਲਈ ਹਰ ਸੰਭਵ ਯਤਨ ਕਰਨਾ ਚਾਹੀਦਾ ਹੈ। ਬੱਚਿਆਂ ਨੂੰ ਪੁਰਸਕਾਰ ਦੇ ਕੇ ਅਸੀਂ ਰਾਸ਼ਟਰ ਨਿਰਮਾਣ ਵਿਚ ਉਨ੍ਹਾਂ ਦੇ ਯੋਗਦਾਨ ਨੂੰ ਉਤਸ਼ਾਹਤ ਅਤੇ ਸਨਮਾਨਤ ਕਰ ਰਹੇ ਹਾਂ।

PunjabKesari

ਰਾਸ਼ਟਰਪਤੀ ਮੁਰਮੂ ਨੇ ਅੱਗੇ ਕਿਹਾ ਕਿ ਕੁਝ ਪੁਰਸਕਾਰ ਜੇਤੂਆਂ ਨੇ ਇੰਨੀ ਘੱਟ ਉਮਰ ਵਿਚ ਹੀ ਇੰਨਾ ਅਦਭੁੱਤ ਸਾਹਸ ਅਤੇ ਬਹਾਦਰੀ ਵਿਖਾਈ ਹੈ ਕਿ ਉਨ੍ਹਾਂ ਬਾਰੇ ਜਾਣ ਕੇ ਉਨ੍ਹਾਂ ਨੂੰ ਸਿਰਫ ਹੈਰਾਨੀ ਹੋਈ। ਉਨ੍ਹਾਂ ਦੀ ਉਦਾਹਰਣ ਸਾਰੇ ਬੱਚਿਆਂ ਤੇ ਨੌਜਵਾਨਾਂ ਲਈ ਪ੍ਰੇਰਣਾਦਾਇਕ ਹੈ। ਉਨ੍ਹਾਂ ਕਿਹਾ ਕਿ ਅਸੀਂ ਦੇਸ਼ ਭਰ ਵਿਚ ਆਜ਼ਾਦੀ ਦਾ ਅਮ੍ਰਿਤ ਮਹਾਉਤਸਵ ਮਨਾ ਰਹੇ ਹਾਂ। ਸਖਤ ਸੰਘਰਸ਼ ਤੋਂ ਬਾਅਦ ਸਾਨੂੰ ਆਜ਼ਾਦੀ ਮਿਲੀ ਹੈ। ਇਸ ਲਈ ਨਵੀਂ ਪੀੜ੍ਹੀ ਤੋਂ ਇਹ ਉਮੀਦ ਕੀਤੀ ਜਾਂਦੀ ਹੈ ਕਿ ਉਹ ਸਾਰੇ ਇਸ ਆਜ਼ਾਦੀ ਦੀ ਕੀਮਤ ਨੂੰ ਪਛਾਣਨ ਅਤੇ ਇਸ ਦੀ ਰੱਖਿਆ ਕਰਨ।

PunjabKesari


Tanu

Content Editor

Related News