ਤੇਲੰਗਾਨਾ ਦੇ 16 ਗਰੀਨ ਜ਼ੋਨ ’ਚ ਡਰੋਨ ਨਾਲ ਹੋਵੇਗੀ ਦਵਾਈਆਂ ਦੀਆਂ ਸਪਲਾਈ : ਸਿੰਧੀਆ

09/11/2021 3:42:50 PM

ਵਿਕਾਰਾਬਾਦ (ਤੇਲੰਗਾਨਾ)- ਕੇਂਦਰੀ ਸ਼ਹਿਰੀ ਹਵਾਬਾਜ਼ੀ ਮੰਤਰੀ ਜਿਓਤਿਰਾਦਿਤਿਆ ਸਿੰਧੀਆ ਨੇ ਸ਼ਨੀਵਾਰ ਨੂੰ ਕਿਹਾ ਕਿ ‘ਮੈਡੀਸਿਨ ਫਰਾਮ ਦਿ ਸਕਾਈ’ (ਆਸਮਾਨ ਤੋਂ ਦਵਾਈਆਂ) ਪ੍ਰਾਜੈਕਟ ਦੇ ਅਧੀਨ ਡਰੋਨ ਦੀ ਮਦਦ ਨਾਲ ਦਵਾਈਆਂ ਅਤੇ ਟੀਕੇ ਦੀ ਸਪਲਾਈ ਦੀ ਸ਼ੁਰੂਆਤ ਪਾਇਲਟ ਪ੍ਰਾਜੈਕਟ ਦੇ ਅਧੀਨ ਤੇਲੰਗਾਨਾ ਦੇ 16 ਗ੍ਰੀਨ ਜ਼ੋਨ ਤੋਂ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਪਾਇਲਟ ਪ੍ਰਾਜੈਕਟ ਦੇ ਅੰਕੜਿਆਂ ਦੇ ਆਧਾਰ ’ਤੇ ਇਸ ਦਾ ਵਿਸਥਾਰ ਰਾਸ਼ਟਰੀ ਪੱਧਰ ’ਤੇ ਕੀਤਾ ਜਾਵੇਗਾ। ਇੱਥੇ ‘ਮੈਡੀਸਿਨ ਫਰਾਮ ਦਿ ਸਕਾਈ’ ਪ੍ਰਾਜੈਕਟ ਦੀ ਸ਼ੁਰੂਆਤ ਕਰਦੇ ਹੋਏ ਸਿੰਧੀਆ ਨੇ ਕਿਹਾ ਕਿ ਕੇਂਦਰ ਦੀ ਰਾਜਗ ਦੀ ਅਗਵਾਈ ਵਾਲੀ ਸਰਕਾਰ ਦੀ ਨਵੀਂ ਡਰੋਨ ਨੀਤੀ ਨੇ ਨਿਯਮਾਂ ’ਚ ਕੁਝ ਢਿੱਲ ਦਿੰਦੇ ਹੋਏ ਦੇਸ਼ ’ਚ ਡਰੋਨ ਦੇ ਉਪਯੋਗ ਨੂੰ ਆਸਾਨ ਬਣਾ ਦਿੱਤਾ ਹੈ। ਨਵੀਂ ਨੀਤੀ ਦੇ ਅਧੀਨ ਡਰੋਨ ਦੇ ਸੰਚਾਲਨ ਲਈ ਪਹਿਲੇ ਦੇ 25 ਫਾਰਮ ਦੇ ਮੁਕਾਬਲੇ ਹੁਣ ਸਿਰਫ਼ 5 ਫਾਰਮ ਭਰਨੇ ਪੈਣਗੇ, ਉੱਥੇ ਹੀ ਪਹਿਲਾਂ ਜਿੱਥੇ 72 ਤਰ੍ਹਾਂ ਦੀ ਫੀਸ ਲਈ ਜਾਂਦੀ ਸੀ, ਹੁਣ ਸੰਚਾਲਕ ਨੂੰ ਸਿਰਫ਼ 4 ਤਰ੍ਹਾਂ ਦੀ ਫ਼ੀਸ ਦੇਣੀ ਹੋਵੇਗੀ।

ਇਹ ਵੀ ਪੜ੍ਹੋ : ਨੇਤਰਹੀਣ ਮਾਪਿਆਂ ਦੇ 8 ਸਾਲਾ ਪੁੱਤ ਨੇ ਚੁੱਕੀ ਘਰ ਦੀ ਜ਼ਿੰਮੇਵਾਰ, ਚਲਾਉਣ ਲੱਗਾ ਈ-ਰਿਕਸ਼ਾ

ਗਰੀਨ ਜ਼ੋਨ ਦੇ ਅਧੀਨ ਡਰੋਨ ਦੇ ਸੰਚਾਲਨ/ਉਡਾਣ ਲਈ ਕਿਸੇ ਦੀ ਮਨਜ਼ੂਰੀ ਦੀ ਜ਼ਰੂਰਤ ਨਹੀਂ ਹੋਵੇਗੀ। ਉੱਥੇ ਹੀ ਯੈਲੋ ਜ਼ੋਨ ’ਚ ਡਰੋਨ ਉਡਾਉਣ ਲਈ ਪਹਿਲਾਂ ਮਨਜ਼ੂਰੀ ਲੈਣੀ ਹੋਵੇਗੀ, ਜਦੋਂ ਕਿ ਰੈੱਡ ਜ਼ੋਨ ‘ਨੋ ਫਲਾਈ ਜ਼ੋਨ’ ਹੋਵੇਗਾ ਅਤੇ ਉੱਥੇ ਡਰੋਨ ਨਹੀਂ ਉਡਾਏ ਜਾ ਸਕਣਗੇ। ਮੰਤਰੀ ਨੇ ਕਿਹਾ,‘‘ਤੇਲੰਗਾਨਾ ਦੇ 16 ਗਰੀਨ ਜ਼ੋਨ ’ਚ ‘ਮੈਡੀਸਿਨ ਫਰਾਮ ਦਿ ਸਕਾਈ’ ਪ੍ਰਾਜੈਕਟ ਸ਼ੁਰੂ ਕੀਤਾ ਜਾਵੇਗਾ। ਇਸ ਦੇ ਅੰਕੜਿਆਂ ਦਾ ਵਿਸ਼ਲੇਸ਼ਣ ਤਿੰਨ ਮਹੀਨਿਆਂ ਤੱਕ ਕੀਤਾ ਜਾਵੇਗਾ। ‘ਮੈਡੀਸਿਨ ਫਰਾਮ ਦਿ ਸਕਾਈ’ ਨੂੰ ਤੇਲੰਗਾਨਾ ਨੇ ਵਰਲਡ ਇਕੋਨਾਮਿਕ ਫੋਰਮ, ਨੀਤੀ ਆਯੋਗ ਅਤੇ ਹੈਲਥਨੇਟ ਗਲੋਬਲ (ਅਪੋਲੋ ਹਸਪਤਾਲ) ਨਾਲ ਮਿਲ ਕੇ ਸ਼ੁਰੂ ਕੀਤਾ ਹੈ।

ਇਹ ਵੀ ਪੜ੍ਹੋ : ਮੁੰਬਈ ਰੇਪ ਪੀੜਤਾ ਨੇ ਇਲਾਜ ਦੌਰਾਨ ਤੋੜਿਆ ਦਮ, ਹੋਈ ਸੀ ‘ਨਿਰਭਿਆ’ ਵਰਗੀ ਦਰਿੰਦਗੀ

ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ


DIsha

Content Editor

Related News