ਮੁਠੱਡਾ ਕਲਾਂ ਦੇ ਤਿੰਨੇ ਹੀ ਨੌਜਵਾਨਾਂ ਦੀਆਂ ਲਾਸ਼ਾਂ ਪਹੁੰਚੀਆਂ ਪਿੰਡ, ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

Thursday, Feb 12, 2026 - 09:09 PM (IST)

ਮੁਠੱਡਾ ਕਲਾਂ ਦੇ ਤਿੰਨੇ ਹੀ ਨੌਜਵਾਨਾਂ ਦੀਆਂ ਲਾਸ਼ਾਂ ਪਹੁੰਚੀਆਂ ਪਿੰਡ,  ਨਮ ਅੱਖਾਂ ਨਾਲ ਦਿੱਤੀ ਅੰਤਿਮ ਵਿਦਾਇਗੀ

ਗੁਰਾਇਆ,(ਮੁਨੀਸ਼)- ਮੰਗਲਵਾਰ ਨੂੰ ਗੁਰਾਇਆ ਫਗਵਾੜਾ ਦਰਮਿਆਨ ਵਾਪਰੇ ਦਰਦਨਾਕ ਸੜਕ ਹਾਦਸੇ 'ਚ ਪਿੰਡ ਮੁਠੱਡਾ ਕਲਾਂ ਦੇ ਤਿੰਨ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਸੀ। ਹਾਦਸੇ ਦੇ ਅੱਜ ਤੀਜੇ ਦਿਨ ਤਿੰਨੇ ਹੀ ਨੌਜਵਾਨਾਂ ਦੀਆਂ ਲਾਸ਼ਾਂ ਪਿੰਡ ਵਿੱਚ ਲਿਆਂਦੀਆਂ ਗਈਆਂ ਇਨ੍ਹਾਂ 'ਚ ਦੋ ਦਾ ਅੰਤਿਮ ਸੰਸਕਾਰ ਇਕੱਠੇ ਹੀ ਇੱਕ ਹੀ ਚਿਖਾ 'ਤੇ ਕੀਤਾ ਗਿਆ ਅਤੇ ਤੀਸਰੇ ਨੂੰ ਸਪੁਰਦੇ ਖਾਕ ਕੀਤਾ ਗਿਆ। 

ਜ਼ਿਕਰਯੋਗ ਹੈ ਕਿ ਮੰਗਲਵਾਰ ਨੂੰ ਜਲੰਧਰ ਤੋਂ ਵਾਪਸ ਪਿੰਡ ਆ ਰਹੇ ਇੱਕ ਈਟੀਓਜ ਕਾਰ ਸੜਕ ਦੇ ਦੂਜੇ ਪਾਸਿਓ ਆ ਕੇ ਟਾਟਾ 407 ਨਾਲ ਆਹਮਣੇ ਸਾਹਮਣੇ ਟਕਰਾ ਗਈ ਸੀ, ਜਿਸ ਵਿੱਚ ਬਾਰਵੀਂ ਜਮਾਤ ਦੇ 18 ਸਾਲਾ ਵਿਦਿਆਰਥੀ ਅਰਮਾਨ ਮਹਿਮੀ ਉਸਦੇ ਨਾਲ ਉਸਦੇ ਪਿੰਡ ਦੇ ਹੀ ਰਹਿਣ ਵਾਲੇ ਉਸਦੇ ਦੋਸਤ ਦਲਜੀਤ ਭੱਟੀ ਜੋ ਸੈਲੂਨ ਦਾ ਕੰਮ ਕਰਦਾ ਸੀ ਅਤੇ ਤੀਸਰਾ ਸਾਹਿਲ ਮੁਹੰਮਦ ਜੋ ਏਸੀ ਰਿਪੇਅਰ ਦਾ ਕੰਮ ਕਰਦਾ ਸੀ ਦੀ ਮੌਤ ਹੋ ਗਈ ਸੀ। ਇਨ੍ਹਾਂ ਦੀਆਂ ਲਾਸ਼ਾਂ ਦੇ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ਾਂ ਫਿਲੌਰ ਵਿੱਚ ਰੱਖੀਆਂ ਗਈਆਂ ਸਨ ਕਿਉਂਕਿ ਅਰਮਾਨ ਜੋ ਦੋ ਭੈਣਾਂ ਦਾ ਇਕਲੌਤਾ ਭਰਾ ਸੀ, ਜਿਸਦੀਆਂ ਦੋਨੇ ਭੈਣਾਂ ਵਿਦੇਸ਼ ਵਿੱਚ ਪੜ੍ਹਾਈ ਲਈ ਗਈਆਂ ਹੋਈਆਂ ਹਨ, ਜਿਨ੍ਹਾਂ ਵਿੱਚ ਇੱਕ ਆਸਟਰੇਲੀਆ ਅਤੇ ਦੂਸਰੀ ਇੰਗਲੈਂਡ ਵਿੱਚ ਸੀ ,ਜਿਨਾਂ ਦੇ ਵਿਦੇਸ਼ ਤੋਂ ਆਉਣ ਤੋਂ ਬਾਅਦ ਵੀਰਵਾਰ ਨੂੰ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਅੰਤਿਮ ਸੰਸਕਾਰ ਕੀਤਾ ਗਿਆ, ਜਿੱਥੇ ਅਰਮਾਨ ਅਤੇ ਦਲਜੀਤ ਦਾ ਇੱਕੋ ਹੀ ਚਿਖਾ 'ਤੇ ਅੰਤਿਮ ਸੰਸਕਾਰ ਕੀਤਾ ਗਿਆ, ਜਦਕਿ ਸਾਹਿਲ ਮੁਹੰਮਦ ਨੂੰ ਸਪੁਰਦੇ ਖਾਕ ਕੀਤਾ ਗਿਆ।

 ਇਸ ਮੌਕੇ ਅਰਮਾਨ ਦੇ ਸਕੂਲ ਵਿੱਚ ਪੜਨ ਵਾਲੇ ਉਸਦੇ ਸਾਥੀ ਵਿਦਿਆਰਥੀ ਵੱਡੀ ਗਿਣਤੀ ਵਿੱਚ ਆਏ। ਇਸ ਤੋਂ ਇਲਾਵਾ ਵੱਖ-ਵੱਖ ਸਿਆਸੀ ਪਾਰਟੀਆਂ ਦੇ ਆਗੂ ਪਿੰਡ ਵਾਸੀ ਅਤੇ ਨੇੜਲੇ ਪਿੰਡਾਂ ਤੋਂ ਵੀ ਵੱਡੀ ਗਿਣਤੀ ਵਿੱਚ ਲੋਕ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਲਈ ਪਹੁੰਚੇ। ਅਰਮਾਨ ਮਹਿਮੀ ਦੇ ਪਿਤਾ ਪਿੰਡ ਵਿੱਚ ਹੀ ਦੁਕਾਨ ਕਰਦੇ ਹਨ। ਅੰਤਿਮ ਸੰਸਕਾਰ ਤੋਂ ਪਹਿਲਾਂ ਤਿੰਨੇ ਹੀ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਆਪਣੇ ਆਪਣੇ ਘਰਾਂ ਵਿੱਚ ਲਜਾਇਆ ਗਿਆ, ਜਿੱਥੇ ਉਨ੍ਹਾਂ ਦੇ ਪਰਿਵਾਰਾਂ ਨੇ ਭਰੇ ਮਨ ਨਾਲ ਆਪਣੇ ਤਿੰਨੇ ਹੀ ਪੁੱਤਾਂ ਨੂੰ ਸਿਹਰਾ ਬੰਨ ਕੇ ਅੰਤਿਮ ਵਿਦਾਇਗੀ ਦਿੱਤੀ।  ਇਸ ਮੌਕੇ ਪਿੰਡ ਦੇ ਪਤਵੰਤੇ ਸੱਜਣਾਂ ਨੇ ਦੱਸਿਆ ਕਿ ਇਸ ਦਰਦਨਾਕ ਹਾਦਸੇ ਨੇ ਪੂਰੇ ਇਲਾਕੇ ਵਿੱਚ ਗਮਗੀਨ ਮਾਹੌਲ ਕਰ ਦਿੱਤਾ ਹੈ । 

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

Shubam Kumar

Content Editor

Related News