ਪੰਜਾਬ ਦੇ ਕਈ ਪਿੰਡਾਂ ''ਚ ਆਸਮਾਨ ''ਤੇ ਘੁੰਮ ਰਹੇ ਡਰੋਨ ਨੇ ਮਚਾਈ ਦਹਿਸ਼ਤ! ਪੁਲਸ ਨੂੰ ਪਈਆਂ ਭਾਜੜਾਂ

Thursday, Feb 05, 2026 - 02:49 PM (IST)

ਪੰਜਾਬ ਦੇ ਕਈ ਪਿੰਡਾਂ ''ਚ ਆਸਮਾਨ ''ਤੇ ਘੁੰਮ ਰਹੇ ਡਰੋਨ ਨੇ ਮਚਾਈ ਦਹਿਸ਼ਤ! ਪੁਲਸ ਨੂੰ ਪਈਆਂ ਭਾਜੜਾਂ

ਨੂਰਪੁਰਬੇਦੀ (ਸੰਜੀਵ ਭੰਡਾਰੀ)-ਨੂਰਪੁਰਬੇਦੀ ਖੇਤਰ ਦੇ ਵੱਖ-ਵੱਖ ਪਿੰਡਾਂ ’ਚ ਸਵੇਰ ਤੋਂ ਆਸਮਾਨ ’ਚ ਘੁੰਮਦੇ ਇਕ ਡਰੋਨ ਨੇ ਅਚਾਨਕ ਲੋਕਾਂ ਨੂੰ ਡੂੰਘੀ ਚਿੰਤਾ ’ਚ ਪਾ ਦਿੱਤਾ ਹੈ, ਜਿਸ ਕਾਰਨ ਲੋਕਾਂ ਵੱਲੋਂ ਇਸ ਡਰੋਨ ਕੈਮਰੇ ਨੂੰ ਆਪਣੇ ਮੋਬਾਇਲ ਫੋਨਾਂ ’ਚ ਕੈਦ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਉਸ ਦੀ ਉੱਚਾਈ ਅਤੇ ਤੇਜ਼ ਗਤੀ ਕਾਰਨ ਜ਼ਿਆਦਾਤਰ ਲੋਕ ਇਸ ’ਚ ਸਫਲ ਨਾ ਹੋ ਸਕੇ। ਇਸ ਤੋਂ ਬਾਅਦ ਜਦੋਂ ਇਹ ਮਾਮਲਾ ਮੀਡੀਆ ਕਰਮੀਆਂ ਦੇ ਧਿਆਨ ’ਚ ਲਿਆਂਦਾ ਗਿਆ ਤਾਂ ਪੱਤਰਕਾਰਾਂ ਵੱਲੋਂ ਡਰੋਨ ਦੀ ਗਤੀਵਿਧੀ ’ਤੇ ਨਜ਼ਰ ਰੱਖਦੇ ਹੋਏ ਵੱਖ-ਵੱਖ ਪਿੰਡਾਂ ਦੇ ਲੋਕਾਂ ਨਾਲ ਫੋਨ ਰਾਹੀਂ ਤਾਲਮੇਲ ਕੀਤਾ ਗਿਆ। ਜਾਣਕਾਰੀ ਮਿਲਣ ’ਤੇ ਕਈ ਪਿੰਡਾਂ ’ਚ ਲੋਕ ਆਪਣੇ ਘਰਾਂ ਦੇ ਬਾਹਰ ਅਤੇ ਕੋਠਿਆਂ ’ਤੇ ਖੜ੍ਹ ਕੇ ਡਰੋਨ ਦੀ ਹਰਕਤ ਨੂੰ ਦੇਖਦੇ ਰਹੇ। ਕੁਝ ਪਿੰਡਾਂ ਦੇ ਲੋਕਾਂ ਵੱਲੋਂ ਦੱਸਿਆ ਗਿਆ ਕਿ ਇਹ ਡਰੋਨ ਉਨ੍ਹਾਂ ਦੇ ਘਰਾਂ ਤੋਂ ਕੁਝ ਦੂਰੀ ’ਤੇ ਆਸਮਾਨ ’ਚ ਕਾਫ਼ੀ ਉੱਚਾਈ ’ਤੇ ਚੱਕਰ ਲਗਾਉਂਦਾ ਵਿਖਾਈ ਦਿੱਤਾ।

ਇਹ ਵੀ ਪੜ੍ਹੋ: ਪੰਜਾਬ 'ਚ ਰਜਿਸਟਰੀਆਂ ਕਰਵਾਉਣ ਵਾਲੇ ਦੇਣ ਧਿਆਨ! ਖੜ੍ਹੀ ਹੋਈ ਵੱਡੀ ਮੁਸੀਬਤ

ਡਰੋਨ ਦੀ ਸ਼ੱਕੀ ਗਤੀਵਿਧੀ ਨੂੰ ਵੇਖਦੇ ਹੋਏ ਪੱਤਰਕਾਰਾਂ ਵੱਲੋਂ ਸਥਾਨਕ ਪੁਲਸ ਪ੍ਰਸ਼ਾਸਨ ਨੂੰ ਵੀ ਤੁਰੰਤ ਇਸ ਸਬੰਧੀ ਸੂਚਿਤ ਕੀਤਾ ਗਿਆ ਜਿਸ ’ਤੇ ਸਬ ਇੰਸਪੈਕਟਰ ਰੈਂਕ ਦੇ ਇਕ ਅਧਿਕਾਰੀ ਦੀ ਅਗਵਾਈ ਪੁਲਸ ਮੁਲਾਜ਼ਮ ਵੀ ਡਰੋਨ ਦੀ ਭਾਲ ’ਚ ਉਕਤ ਪਿੰਡਾਂ ਲਈ ਰਵਾਨਾ ਹੋ ਗਏ ਪਰ ਪੱਤਰਕਾਰਾਂ ਅਤੇ ਪਿੰਡ ਵਾਸੀਆਂ ਵਿਚਾਲੇ ਬਣੇ ਤਾਲਮੇਲ ਸਦਕਾ ਕਰੀਬ ਦੋ ਘੰਟਿਆਂ ਬਾਅਦ ਖੇਤਰ ਦੇ ਪਿੰਡ ਲਸਾੜੀ ਵਿਖੇ ਪੁਰਾਣੇ ਟੋਬੇ ਦੇ ਕੋਲ ਇਕ ਪਿੰਡ ਵਾਸੀ ਵੱਲੋਂ ਡਰੋਨ ਦੀ ਹਰਕਤ ਦੇਖੇ ਜਾਣ ਦੀ ਜਾਣਕਾਰੀ ਮਿਲਣ ’ਤੇ ਤੁਰੰਤ ਪਤਾ ਚੱਲਣ ’ਤੇ ਪੁਲਸ ਅਧਿਕਾਰੀ ਉਕਤ ਸਥਾਨ ’ਤੇ ਪਹੁੰਚੇ।

PunjabKesari

ਇਹ ਵੀ ਪੜ੍ਹੋ: ਜਲੰਧਰ : ਹੈਵਾਨ ਬਣਿਆ ਪਿਓ ! ਭੁੱਖ ਨਾਲ ਤੜਫ਼ਦੀ ਧੀ ਨੂੰ ਬੇਰਹਿਮੀ ਨਾਲ ਉਤਾਰਿਆ ਮੌਤ ਦੇ ਘਾਟ

ਸਰਵੇ ਟੀਮ ਨੂੰ ਪਿੰਡਾਂ ’ਚ ਜਾਣ ਤੋਂ ਪਹਿਲਾਂ ਪੁਲਸ ਨੂੰ ਅਗੇਤੀ ਸੂਚਨਾ ਦੇਣ ਦੀ ਹਦਾਇਤ ਕੀਤੀ ਗਈ : ਬਲਵੀਰ ਚੰਦ
ਥਾਣਾ ਮੁਖੀ ਰੋਹਿਤ ਸ਼ਰਮਾ ਦੇ ਹੁਕਮਾਂ ’ਤੇ ਇੰਸਪੈਕਟਰ ਬਲਵੀਰ ਚੰਦ ਦੀ ਅਗਵਾਈ ਹੇਠ ਪੁਲਸ ਟੀਮ ਨੇ ਮੌਕੇ ’ਤੇ ਪਹੁੰਚ ਕੇ ਡਰੋਨ ਉਡਾਉਣ ਵਾਲੇ ਵਿਅਕਤੀਆਂ ਨੂੰ ਮਿਲ ਕੇ ਉਨ੍ਹਾਂ ਨੂੰ ਪੁਲਸ ਥਾਣੇ ਵਿਖੇ ਬੁਲਾ ਕੇ ਪੂਰੀ ਗਹਿਰਾਈ ਨਾਲ ਪੁੱਛ-ਗਿੱਛ ਕੀਤੀ ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਈ ਹੈ ਕਿ ਸਰਵੇ ਆਫ ਇੰਡੀਆ ਵੱਲੋਂ ਪੰਜਾਬ ਸਰਕਾਰ ਦੇ ਜਲ ਸ੍ਰੋਤ ਵਿਭਾਗ ਦੀ ਬੇਨਤੀ ’ਤੇ ਸਤਲੁਜ ਦਰਿਆ ਲਈ ਹੜ੍ਹ-ਖਤਰਾ ਮੈਪ ਤਿਆਰ ਕਰਨ ਲਈ ਇਕ ਪ੍ਰਾਜੈਕਟ ਤਿਆਰ ਕੀਤਾ ਜਾ ਰਿਹਾ ਹੈ ਜਿਸ ਤਹਿਤ ਹਵਾਈ ਅਤੇ ਅੰਤਰਿਕਸ਼ ਆਧਾਰਿਤ ਤਕਨੀਕਾਂ ਦੀ ਵਰਤੋਂ ਕਰਦੇ ਹੋਏ ਲਗਭਗ 1693 ਵਰਗ ਕਿਲੋਮੀਟਰ ਖੇਤਰ ਦਾ ਸਰਵੇ ਕੀਤਾ ਜਾਵੇਗਾ, ਜਿਸ ਵਿਚ ਰੂਪਨਗਰ, ਐੱਸ.ਏ.ਐੱਸ. ਨਗਰ, ਲੁਧਿਆਣਾ, ਜਲੰਧਰ ਅਤੇ ਮੋਗਾ ਜ਼ਿਲੇ ਸ਼ਾਮਲ ਹਨ। ਡਾਟਾ ਇਕੱਠਾ ਕਰਨ ਦੇ ਹਿੱਸੇ ਲਈ ਐੱਮ/ਐੱਸ ਪਾਇਨੀਅਰ ਫਾਊਂਡੇਸ਼ਨ ਇੰਜੀਨੀਅਰਜ਼ ਪ੍ਰਾਈਵੇਟ ਲਿਮਿਟਡ ਅਤੇ ਐੱਮ/ਐੱਸ ਸਪਤ੍ਰਿਸ਼ੀ ਕਨਸਲਟੈਂਸੀ ਸਰਵਿਸਿਜ਼ ਲਿਮਿਟਡ ਨੂੰ ਚੁਣਿਆ ਗਿਆ ਹੈ ਅਤੇ ਉਨ੍ਹਾਂ ਨੂੰ ਆਪਣੇ-ਆਪਣੇ ਖੇਤਰ ਅਲਾਟ ਕੀਤੇ ਗਏ ਹਨ ਜਿਸ ਤਹਿਤ ਉਕਤ ਟੀਮ ਦੇ ਵੱਲੋਂ ਨੂਰਪੁਰਬੇਦੀ ਇਲਾਕੇ ਦੇ ਸਤਲੁਜ ਦਰਿਆ ਦੇ ਨਾਲ ਲੱਗਦੇ ਖੇਤਰਾਂ ’ਚ ਡਰੋਨ ਕੈਮਰੇ ਰਾਹੀਂ ਇਹ ਸਰਵੇ ਕੀਤਾ ਜਾ ਰਿਹਾ ਹੈ। ਇਸ ਦੌਰਾਨ ਪੁਲਸ ਪ੍ਰਸ਼ਾਸਨ ਨੇ ਉਕਤ ਟੀਮ ਨੂੰ ਅਗਾਹ ਕੀਤਾ ਕਿ ਉਹ ਹੋਰਨਾਂ ਪਿੰਡਾਂ ’ਚ ਜਾਣ ਤੋਂ ਪਹਿਲਾਂ ਇਸ ਦੀ ਪੁਲਸ ਨੂੰ ਅਗੇਤੀ ਸੂਚਨਾ ਦੇਣ ਤਾਂ ਜੋ ਡਿਜੀਟਲ ਮਾਧਿਅਮ ਰਾਹੀਂ ਲੋਕਾਂ ਨੂੰ ਸੂਚਿਤ ਕਰਕੇ ਉਨ੍ਹਾਂ ਦੀ ਉਤਸੁਕਤਾ ਨੂੰ ਦੂਰ ਕੀਤਾ ਜਾ ਸਕੇ।

ਇਹ ਵੀ ਪੜ੍ਹੋ: ਡੇਰਾ ਬਿਆਸ ਮੁਖੀ 'ਤੇ ਟਿੱਪਣੀ ਕਰਨ ਦੀ ਬਜਾਏ ਸਟੇਟ ਸਾਂਭਣ CM ਮਾਨ: ਪ੍ਰਤਾਪ ਬਾਜਵਾ

 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

shivani attri

Content Editor

Related News