DRDO ਨੇ ਐੱਸ.ਐੱਫ.ਡੀ.ਆਰ. ਮਿਜ਼ਾਈਲ ਦਾ ਕੀਤਾ ਸਫ਼ਲ ਪ੍ਰੀਖਣ
Friday, Mar 05, 2021 - 05:43 PM (IST)
ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਠੋਸ ਫਿਊਲ ਵਾਲੀ ਰੈਮਜੇਟ (ਐੱਸ.ਐੱਫ.ਡੀ.ਆਰ.) ਮਿਜ਼ਾਈਲ ਪ੍ਰਣੋਦਨ ਪ੍ਰਣਾਲੀ ਦਾ ਓਡੀਸ਼ਾ ਦੇ ਚਾਂਦੀਪੁਰ ਪ੍ਰੀਖਣ ਕੇਂਦਰ ਤੋਂ ਸ਼ੁੱਕਰਵਾਰ ਨੂੰ ਸਫ਼ਲ ਉਡਾਣ ਪ੍ਰੀਖਣ ਕੀਤਾ। ਡੀ.ਆਰ.ਡੀ.ਓ. ਨੇ ਇਕ ਬਿਆਨ 'ਚ ਕਿਹਾ,''ਬੂਸਟਰ ਮੋਟਰ ਅਤੇ ਨੋਜਲ-ਲੇਸ ਮੋਟਰ ਸਮੇਤ ਸਾਰੀਆਂ ਉੱਪ ਪ੍ਰਣਾਲੀਆਂ ਨੇ ਉਮੀਦ ਦੇ ਅਨੁਰੂਪ (ਉਡਾਣ ਪ੍ਰੀਖਣ ਦੌਰਾਨ) ਪ੍ਰਦਰਸ਼ਨ ਕੀਤਾ।''
ਬਿਆਨ 'ਚ ਕਿਹਾ ਗਿਆ ਹੈ ਕਿ ਮੌਜੂਦਾ ਸਮੇਂ ਐੱਸ.ਐੱਫ.ਡੀ.ਆਰ. ਮਿਜ਼ਾਈਲ ਪ੍ਰਣੋਦਨ ਤਕਨਾਲੋਜੀ ਵਿਸ਼ਵ 'ਚ ਸਿਰਫ਼ ਗਿਣੇ-ਚੁਣੇ ਦੇਸ਼ਾਂ ਕੋਲ ਹੀ ਉਪਲੱਬਧ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਐੱਸ.ਐੱਫ.ਡੀ.ਆਰ. ਤਕਨਾਲੋਜੀ ਦੇ ਸਫ਼ਲ ਪ੍ਰਦਰਸ਼ਨ ਨੇ ਡੀ.ਆਰ.ਡੀ.ਓ. ਨੂੰ ਇਕ ਤਕਨਾਲੋਜੀ ਲਾਭ ਉਪਲੱਬਧ ਕਰਵਾਇਆ ਹੈ, ਜਿਸ ਨਾਲ ਲੰਬੀ ਦੂਰੀ ਦੀ ਹਵਾ ਤੋਂ ਹਵਾ 'ਚ ਮਾਰ ਕਰਨ ਵਾਲੀਆਂ ਮਿਜ਼ਾਈਲਾਂ ਵਿਕਸਿਤ ਕਰਨ 'ਚ ਮਦਦ ਮਿਲੇਗੀ।
ਇਹ ਵੀ ਪੜ੍ਹੋ : DRDO ਨੇ ਕੀਤਾ ਆਕਾਸ਼ ਨਿਊ ਜੈਨਰੇਸ਼ਨ ਮਿਜ਼ਾਈਲ ਦਾ ਸਫ਼ਲ ਪ੍ਰੀਖਣ