DRDO ਨੇ ਕੀਤਾ ਆਕਾਸ਼ ਨਿਊ ਜੈਨਰੇਸ਼ਨ ਮਿਜ਼ਾਈਲ ਦਾ ਸਫ਼ਲ ਪ੍ਰੀਖਣ

01/25/2021 6:35:04 PM

ਨਵੀਂ ਦਿੱਲੀ- ਰੱਖਿਆ ਖੋਜ ਅਤੇ ਵਿਕਾਸ ਸੰਗਠਨ ਨੇ ਅੱਜ ਯਾਨੀ ਸੋਮਵਾਰ ਨੂੰ ਆਕਾਸ਼ ਐੱਨ.ਜੀ. (ਆਕਾਸ਼ ਨਿਊ ਜੈਨਰੇਸ਼ਨ ਮਿਜ਼ਾਈਲ) ਦਾ ਸਫ਼ਲ ਪ੍ਰੀਖਣ ਕੀਤਾ ਹੈ। ਨਵੀਂ ਜੈਨਰੇਸ਼ਨ ਦੀ ਆਕਾਸ਼ ਮਿਜ਼ਾਈਲ ਦਾ ਇਹ ਪਹਿਲਾ ਲਾਂਚ ਹੈ, ਜੋ ਕਾਮਯਾਬ ਰਿਹਾ। ਓਡੀਸ਼ਾ ਤੱਟ ਦੇ ਇੰਟੀਗ੍ਰੇਟੇਡ ਟੈਸਟ ਰੇਂਜ ਤੋਂ ਆਕਾਸ਼-ਐੱਨ.ਜੀ. (ਨਿਊ ਜੈਨਰੇਸ਼ਨ) ਮਿਜ਼ਾਈਲ ਦਾ ਸਫ਼ਲ ਪ੍ਰੀਖਣ ਕੀਤਾ ਗਿਆ ਹੈ। ਆਕਾਸ਼-ਐੱਨ.ਜੀ. ਇਕ ਨਵੀਂ ਪੀੜ੍ਹੀ ਦਾ ਸਰਫੇਸ-ਟੂ-ਏਅਰ (ਸਤਿਹ ਤੋਂ ਹਵਾ 'ਚ ਮਾਰ ਕਰਨ ਵਾਲੀ) ਮਿਜ਼ਾਈਲ ਹੈ। ਇਸ ਦੀ ਵਰਤੋਂ ਹਵਾ ਫ਼ੌਜ ਹਵਾਈ ਖ਼ਤਰਿਆਂ ਨੂੰ ਰੋਕਣ 'ਚ ਕਰਦੀ ਹੈ।

PunjabKesariਭਾਰਤ ਸਰਕਾਰ ਨੇ ਬੀਤੇ ਹਫ਼ਤੇ ਹੀ ਆਕਾਸ਼ ਮਿਜ਼ਾਈਲ ਦੇ ਨਿਰਯਾਤ ਦੀ ਵੀ ਮਨਜ਼ੂਰੀ ਦਿੱਤੀ ਹੈ। ਸਰਕਾਰ ਨੇ ਕਿਹਾ ਹੈ ਕਿ ਆਕਾਸ਼ ਮਿਜ਼ਾਈਲ ਨੂੰ ਭਾਰਤ ਦੇ ਦੋਸਤ ਦੇਸ਼ਾਂ ਨੂੰ ਵੇਚਿਆ ਜਾਵੇਗਾ। 'ਆਕਾਸ਼' ਜ਼ਮੀਨ ਤੋਂ ਹਵਾ 'ਚ ਮਾਰ ਕਰਨ ਵਾਲੀ ਮਿਜ਼ਾਈਲ ਹੈ, ਜੋ 25 ਕਿਲੋਮੀਟਰ ਦੀ ਦੂਰੀ 'ਤੇ ਸਥਿਤ ਟੀਚੇ ਨੂੰ ਮਾਰ ਕਰਨ ਦੀ ਸਮਰੱਥਾ ਰੱਖਦੀ ਹੈ। ਇਸ ਦੇ ਨਾਲ ਹੀ ਇਹ 95 ਫੀਸਦੀ ਤੱਕ ਭਾਰਤ 'ਚ ਬਣੀ ਮਿਜ਼ਾਈਲ ਹੈ, ਜੋ ਲਗਭਗ 25 ਸਾਲਾਂ 'ਚ ਬਣ ਕੇ ਤਿਆਰ ਹੋਈ ਹੈ। ਹੁਣ ਆਕਾਸ਼ ਦੀ ਨਵੀਂ ਜੈਨਰੇਸ਼ਨ ਮਿਜ਼ਾਈਲ ਦਾ ਵੀ ਡੀ.ਆਰ.ਡੀ.ਓ. ਨੇ ਸਫ਼ਲ ਪ੍ਰੀਖਣ ਕੀਤਾ ਹੈ।


DIsha

Content Editor

Related News