ਸਕੂਲ ਖੋਲ੍ਹੇ ਜਾਣ ’ਤੇ ਡਾ. ਨਰੇਸ਼ ਨੇ ਜਤਾਈ ਨਾਰਾਜ਼ਗੀ, ਕਿਹਾ- ‘ਬੱਚੇ ਬੀਮਾਰ ਹੋਏ ਤਾਂ ਹਸਪਤਾਲ ਸੰਭਾਲ ਨਹੀਂ ਸਕਣਗੇ’

Tuesday, Aug 31, 2021 - 10:49 AM (IST)

ਸਕੂਲ ਖੋਲ੍ਹੇ ਜਾਣ ’ਤੇ ਡਾ. ਨਰੇਸ਼ ਨੇ ਜਤਾਈ ਨਾਰਾਜ਼ਗੀ, ਕਿਹਾ- ‘ਬੱਚੇ ਬੀਮਾਰ ਹੋਏ ਤਾਂ ਹਸਪਤਾਲ ਸੰਭਾਲ ਨਹੀਂ ਸਕਣਗੇ’

ਨਵੀਂ ਦਿੱਲੀ— ਦੇਸ਼ ਵਿਚ ਕੋਰੋਨਾ ਦੇ ਘੱਟਦੇ ਲਾਗ ਅਤੇ ਬੱਚਿਆਂ ਦੇ ਬਿਨਾਂ ਟੀਕਾਕਰਨ ਤੋਂ ਪਹਿਲਾਂ ਸੂਬਿਆਂ ’ਚ ਸਕੂਲ ਖੋਲ੍ਹੇ ਜਾਣ ’ਤੇ ਡਾ. ਨਰੇਸ਼ ਤ੍ਰੇਹਾਨ ਨੇ ਨਾਰਾਜ਼ਗੀ ਜਤਾਈ ਹੈ। ਮੇਦਾਂਤਾ ਹਸਪਤਾਲ ਦੇ ਚੇਅਰਮੈਨ ਡਾ. ਨਰੇਸ਼ ਤ੍ਰੇਹਾਨ ਨੇ ਕਿਹਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਕਿ ਸਕੂਲ ਖੋਲ੍ਹਣ ਦੀ ਇੰਨੀ ਜਲਦਬਾਜ਼ੀ ਕਿਉਂ ਹੈ? ਬੱਚਿਆਂ ਦੀ ਸਿਹਤ ਪਹਿਲਾਂ ਜ਼ਰੂਰੀ ਹੈ। ਅਜੇ ਤੱਕ ਬੱਚਿਆਂ ਦੀ ਵੈਕਸੀਨ ਨਹੀਂ ਆਈ ਹੈ ਅਤੇ ਟੀਕਾਕਰਨ ਦੇ ਬਿਨਾਂ ਸਕੂਲਾਂ ਨੂੰ ਖੋਲ੍ਹਣਾ ਖ਼ਤਰੇ ਤੋਂ ਖਾਲੀ ਨਹੀਂ ਹੈ।

ਇਹ ਵੀ ਪੜ੍ਹੋ : ਕੋਰੋਨਾ ਦਾ ਇਹ ਰੂਪ ਹੋ ਸਕਦੈ ਬੇਹੱਦ ਖ਼ਤਰਨਾਕ, ਵੈਕਸੀਨ ਵੀ ਨਹੀਂ ਕਰੇਗੀ ਕੰਮ

PunjabKesari

ਡਾ. ਤ੍ਰੇਹਾਨ ਨੇ ਚਿਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਭਾਰਤ ਵਿਚ ਅਜੇ ਬੱਚਿਆਂ ਦਾ ਟੀਕਾਕਰਨ ਨਹੀਂ ਹੋ ਰਿਹਾ ਹੈ। ਜੇਕਰ ਬੱਚੇ ਬੀਮਾਰ ਪੈਣ ਲੱਗੇ ਤਾਂ ਉਨ੍ਹਾਂ ਨੂੰ ਸੰਭਾਲਣਾ ਮੁਸ਼ਕਲ ਹੋਵੇਗਾ। ਮੈਡੀਕਲ ਤਿਆਰੀਆਂ ਦੇ ਹਿਸਾਬ ਨਾਲ ਵੀ ਵੇਖਿਆ ਜਾਵੇ ਤਾਂ ਗੰਭੀਰ ਰੂਪ ਨਾਲ ਬੀਮਾਰ ਪੈਣ ਵਾਲੇ ਬੱਚਿਆਂ ਨੂੰ ਸੰਭਾਲਣ ਲਈ ਅਸੀਂ ਤਿਆਰ ਨਹੀਂ ਹਾਂ। ਬੱਚੇ ਗੰਭੀਰ ਰੂਪ ਨਾਲ ਬੀਮਾਰ ਹੋਏ ਤਾਂ ਸਾਡੇ ਹਸਪਤਾਲ ਸੰਭਾਲ ਨਹੀਂ ਸਕਣਗੇ। ਸਾਡੇ ਦੇਸ਼ ਦੀ ਜਨਸੰਖਿਆ ਦੇ ਆਕਾਰ ਨੂੰ ਵੇਖਦੇ ਹੋਏ ਸਾਨੂੰ ਅਜੇ ਜ਼ਿਆਦਾ ਚੌਕਸ ਰਹਿਣਾ ਚਾਹੀਦਾ ਹੈ। ਖ਼ਾਸ ਕਰ ਕੇ ਬੱਚਿਆਂ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਲਾਪ੍ਰਵਾਹੀ ਨਾ ਵਰਤੀ ਜਾਵੇ। ਇਸ ਲਈ ਮੇਰੀ ਲੋਕਾਂ ਨੂੰ ਅਪੀਲ ਹੈ ਕਿ ਵੈਕਸੀਨ ਜਦੋਂ ਤੱਕ ਨਾ ਆ ਜਾਵੇ, ਉਦੋਂ ਤੱਕ ਧੀਰਜ ਬਣਾ ਕੇ ਰੱਖੋ। ਇਕ ਵਾਰ ਸਾਰੇ ਬੱਚਿਆਂ ਨੂੰ ਟੀਕੇ ਲੱਗ ਜਾਣ ਫਿਰ ਸਕੂਲ ਖੋਲ੍ਹੇ ਜਾਣ। ਸਕੂਲ ਖੋਲ੍ਹਣ ਵਿਚ ਅਜੇ ਥੋੜ੍ਹੀ ਹੋਰ ਉਡੀਕ ਕੀਤੀ ਜਾ ਸਕਦੀ ਹੈ। ਸਾਨੂੰ ਸਾਵਧਾਨ ਰਹਿਣਾ ਹੋਵੇਗਾ। 

ਇਹ ਵੀ ਪੜ੍ਹੋ : ਮਾਹਰਾਂ ਦਾ ਦਾਅਵਾ, ਅਕਤੂਬਰ-ਨਵੰਬਰ 'ਚ ਚੋਟੀ 'ਤੇ ਹੋਵੇਗੀ ਕੋਰੋਨਾ ਦੀ ਤੀਜੀ ਲਹਿਰ

ਡਾ. ਨਰੇਸ਼ ਨੇ ਕਿਹਾ ਕਿ ਸਾਨੂੰ ਅਮਰੀਕਾ ਤੋਂ ਸਿੱਖਣਾ ਚਾਹੀਦਾ ਹੈ। ਸਕੂਲ ਖੋਲ੍ਹਣ ਤੋਂ ਬਾਅਦ ਉੱਥੇ ਹਸਪਤਾਲ ਵਿਚ ਭਰਤੀ ਹੋਣ ਵਾਲੇ ਬੱਚਿਆਂ ਦੀ ਗਿਣਤੀ ਵਧ ਗਈ ਹੈ। ਉਨ੍ਹਾਂ ਨੇ ਕਿਹਾ ਕਿ ਮੈਨੂੰ ਸਕੂਲ ਮੁੜ ਖੋਲ੍ਹੇ ਜਾਣ ’ਤੇ ਇਤਰਾਜ਼ ਹੈ। ਉਨ੍ਹਾਂ ਨੇ ਕੋਰੋਨਾ ਟੀਕਾਕਰਨ ਨੂੰ ਲੈ ਕੇ ਕਿਹਾ ਕਿ ਸਾਡੀ ਗਿਣਤੀ ਇੰਨੀ ਜ਼ਿਆਦਾ ਹੈ ਕਿ ਅਜੇ 4-5 ਮਹੀਨੇ ਲੱਗ ਸਕਦੇ ਹਨ। ਸਾਨੂੰ ਇਹ ਵੇਖਣਾ ਹੈ ਕਿ ਤੀਜੀ ਲਹਿਰ ਜੋ ਆਵੇਗੀ, ਅਸੀਂ ਉਸ ਨੂੰ ਕਿੰਨਾ ਛੋਟਾ ਕਰ ਸਕਦੇ ਹਾਂ ਅਤੇ ਕਿੰਨਾ ਟਾਲ ਸਕਦੇ ਹਾਂ। ਜੇਕਰ ਬਹੁਤ ਸਾਰੇ ਲੋਕ ਟੀਕਾ ਲਗਵਾ ਲੈਣ ਅਤੇ ਕੋਰੋਨਾ ਦੀ ਲਹਿਰ 4-5 ਮਹੀਨੇ ਟਲ ਜਾਵੇ ਤਾਂ ਸਾਡੀ ਤਿਆਰੀ ਵੀ ਠੀਕ ਰਹੇਗੀ।


author

Tanu

Content Editor

Related News