ਜਾਣੋ ਕੌਣ ਹਨ CM ਪੇਮਾ ਖਾਂਡੂ, ਜੋ ਫਿਰ ਸੰਭਾਲ ਸਕਦੇ ਹਨ ਅਰੁਣਾਚਲ ’ਚ ਭਾਜਪਾ ਦੀ ਸੱਤਾ

06/03/2024 11:37:19 AM

ਨੈਸ਼ਨਲ ਡੈਸਕ- ਭਾਜਪਾ ਲਗਾਤਾਰ ਤੀਜੀ ਵਾਰ ਅਰੁਣਾਚਲ ਪ੍ਰਦੇਸ਼ ਦੀ ਸੱਤਾ ’ਚ ਪਰਤ ਆਈ ਹੈ। ਮੁੱਖ ਮੰਤਰੀ ਪੇਮਾ ਖਾਂਡੂ ਬਿਨਾਂ ਮੁਕਾਬਲਾ ਜਿੱਤਣ ਵਾਲੇ ਉਨ੍ਹਾਂ 10 ਉਮੀਦਵਾਰਾਂ ’ਚੋਂ ਇਕ ਹਨ। ਸੰਭਾਵਨਾ ਹੈ ਕਿ ਖਾਂਡੂ ਦੇ ਮੁੱਖ ਮੰਤਰੀ ਅਹੁਦੇ ’ਤੇ ਬਣੇ ਰਹਿਣਗੇ। ਦੇਸ਼ ਦੇ ਸਭ ਤੋਂ ਨੌਜਵਾਨ ਮੁੱਖ ਮੰਤਰੀ, ਪੇਮਾ ਖਾਂਡੂ (44) ਆਪਣੇ ਪਿਤਾ ਅਤੇ ਸਾਬਕਾ ਮੁੱਖ ਮੰਤਰੀ ਦੋਰਜੀ ਖਾਂਡੂ ਦੇ ਨਕਸ਼ੇ ਕਦਮਾਂ ’ਤੇ ਚੱਲ ਰਹੇ ਹਨ, ਜਿਨ੍ਹਾਂ ਨੇ 2011 ’ਚ ਚੀਨ ਦੀ ਸਰਹੱਦ ਨਾਲ ਲੱਗਦੇ ਤਵਾਂਗ ਜ਼ਿਲੇ ’ਚ ਲੁਗੁਥਾਂਗ ਨੇੜੇ ਇਕ ਹੈਲੀਕਾਪਟਰ ਹਾਦਸੇ ’ਚ ਆਪਣੀ ਜਾਨ ਗੁਆ ਦਿੱਤੀ ਸੀ। ਪਰਿਵਾਰ ਦੇ ਸਭ ਤੋਂ ਵੱਡੇ ਬੇਟੇ ਪੇਮਾ ਖਾਂਡੂ ਨੇ ਦਿੱਲੀ ਦੇ ਵੱਕਾਰੀ ਹਿੰਦੂ ਕਾਲਜ ਤੋਂ ਗ੍ਰੈਜੂਏਟ ਦੀ ਡਿਗਰੀ ਹਾਸਲ ਕੀਤੀ ਸੀ ਅਤੇ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਉਹ ਛੇਤੀ ਹੀ ਸੱਤਾ ’ਚ ਆ ਗਏ ਸਨ।

2011 ’ਚ ਕੀਤੀ ਸਰਗਰਮ ਰਾਜਨੀਤੀ ਦੀ ਸ਼ੁਰੂਆਤ

ਤਵਾਂਗ ਇਲਾਕੇ ਨਾਲ ਸਬੰਧ ਰੱਖਣ ਵਾਲੇ ਖਾਂਡੂ ਪਹਿਲੀ ਵਾਰ 2011 ’ਚ ਆਪਣੇ ਪਿਤਾ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀਟ ਨੂੰ ਭਰਨ ਲਈ ਅਰੁਣਾਚਲ ਪ੍ਰਦੇਸ਼ ਵਿਧਾਨ ਸਭਾ ’ਚ ਦਾਖਲ ਹੋਏ ਸੀ। ਮੁਕਤੋ (ਐੱਸ. ਟੀ.) ਹਲਕੇ ਤੋਂ ਵਿਧਾਇਕ ਵਜੋਂ ਉਨ੍ਹਾਂ ਦੀ ਚੋਣ ਨਿਰਵਿਰੋਧ ਹੋਈ ਸੀ ਅਤੇ ਉਨ੍ਹਾਂ ਨੂੰ ਛੇਤੀ ਹੀ ਸੂਬਾ ਸਰਕਾਰ ’ਚ ਜਲ ਸਰੋਤ ਵਿਕਾਸ ਅਤੇ ਸੈਰ-ਸਪਾਟਾ ਮੰਤਰੀ ਵਜੋਂ ਜਾਰਬੋਮ ਗਾਮਲਿਨ ਮੰਤਰਾਲਾ ’ਚ ਸ਼ਾਮਲ ਕਰ ਲਿਆ ਗਿਆ।

ਸਰਕਾਰ ’ਚ ਰਹੇ ਕੈਬਨਿਟ ਮੰਤਰੀ

ਉਹ 21 ਨਵੰਬਰ 2011 ਤੋਂ ਨਬਾਮ ਤੁਕੀ ਸਰਕਾਰ ’ਚ ਪੇਂਡੂ ਨਿਰਮਾਣ ਵਿਭਾਗ ਅਤੇ ਸੈਰ-ਸਪਾਟਾ ਮੰਤਰੀ ਵੀ ਬਣੇ ਅਤੇ ਇਸ ਤੋਂ ਬਾਅਦ ਸੈਰ-ਸਪਾਟਾ, ਸ਼ਹਿਰੀ ਹਵਾਬਾਜ਼ੀ ਅਤੇ ਕਲਾ ਅਤੇ ਸੱਭਿਆਚਾਰ ਵਿਭਾਗਾਂ ਦੇ ਮੰਤਰੀ ਵਜੋਂ ਸੂਬੇ ਦੀ ਸੇਵਾ ਨਿਭਾਈ। ਆਮ ਚੋਣਾਂ ਤੋਂ ਬਾਅਦ 1 ਜੂਨ 2014 ਨੂੰ ਨਵਾਬ ਤੁਕੀ ਸਰਕਾਰ ’ਚ ਖਾਂਡੂ ਨੂੰ ਸ਼ਹਿਰੀ ਵਿਕਾਸ ਮੰਤਰੀ ਵਜੋਂ ਮੁੜ ਤੋਂ ਸ਼ਾਮਲ ਕੀਤਾ ਗਿਆ।

ਪੇਮਾ ਖਾਂਡੂ 2016 ’ਚ ਭਾਜਪਾ ’ਚ ਹੋਏ ਸਨ ਸ਼ਾਮਲ

ਖਾਂਡੂ ਮੋਨਪਾ ਜਨਜਾਤੀ ਨਾਲ ਸਬੰਧ ਰੱਖਦੇ ਹਨ। ਉਹ 2000 ਦੇ ਸ਼ੁਰੂ ’ਚ ਕਾਂਗਰਸ ’ਚ ਸ਼ਾਮਲ ਹੋਏ ਅਤੇ 2005 ’ਚ ਅਰੁਣਾਚਲ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਕੱਤਰ ਅਤੇ 2010 ’ਚ ਤਵਾਂਗ ਜ਼ਿਲਾ ਕਾਂਗਰਸ ਕਮੇਟੀ ਦੇ ਪ੍ਰਧਾਨ ਬਣੇ। 2014 ਦੀਆਂ ਵਿਧਾਨ ਸਭਾ ਚੋਣਾਂ ’ਚ ਖਾਂਡੂ ਮੁਕਤੋ ਤੋਂ ਨਿਰਵਿਰੋਧ ਚੁਣੇ ਗਏ। 2016 ’ਚ, ਉਨ੍ਹਾਂ ਨੇ ਪੀਪਲਜ਼ ਪਾਰਟੀ ਆਫ਼ ਅਰੁਣਾਚਲ (ਪੀ. ਪੀ. ਏ.) ਦੇ 32 ਵਿਧਾਇਕਾਂ ਦੇ ਨਾਲ ਚੋਣ ਲੜੀ ਸੀ।

ਖੇਡਾਂ ਅਤੇ ਸੰਗੀਤ ਨੂੰ ਕੀਤਾ ਉਤਸ਼ਾਹਿਤ

ਜ਼ਿਲੇ ’ਚ ਖੇਡਾਂ ਨੂੰ ਉਤਸ਼ਾਹਿਤ ਕਰਨ ਤੋਂ ਇਲਾਵਾ, ਖਾਂਡੂ ਨੇ ਤਵਾਂਗ ਅਤੇ ਪੱਛਮੀ ਕਾਮੇਂਗ ਜ਼ਿਲ੍ਹਿਆਂ ’ਚ ਪ੍ਰਤਿਭਾ ਸ਼ੋਅ ਆਯੋਜਿਤ ਕਰ ਕੇ ਰਵਾਇਤੀ ਗੀਤਾਂ ਨੂੰ ਸੁਰੱਖਿਅਤ ਰੱਖਣ ਲਈ ਸਥਾਨਕ ਨੌਜਵਾਨਾਂ ’ਚ ਪ੍ਰਤਿਭਾ ਖੋਜ ਨੂੰ ਵੀ ਉਤਸ਼ਾਹ ਦਿੱਤਾ। ਉਨ੍ਹਾਂ ਨੂੰ ਫੁੱਟਬਾਲ, ਕ੍ਰਿਕਟ, ਬੈਡਮਿੰਟਨ ਅਤੇ ਵਾਲੀਬਾਲ ਸਮੇਤ ਵੱਖ-ਵੱਖ ਖੇਡਾਂ ਦਾ ਵੀ ਸ਼ੌਂਕ ਹੈ। ਉਹ ਉੱਥੋਂ ਦੀਆਂ ਵੱਖ-ਵੱਖ ਜਨਜਾਤੀਆਂ ਵਿਚ ਸਦਭਾਵਨਾ ਵਾਲੇ ਸਬੰਧਾਂ ਨਾਲ ਇਕ ਸ਼ਾਂਤੀਪੂਰਨ ਅਤੇ ਸਮਾਜਿਕ-ਆਰਥਿਕ ਤੌਰ ’ਤੇ ਜ਼ਿੰਦਾ ਸੂਬਾ ਵਿਕਸਿਤ ਕਰਨ ਦੇ ਚਾਹਵਾਨ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇       

https://whatsapp.com/channel/0029Va94hsaHAdNVur4L170e


DIsha

Content Editor

Related News