ਨੌਕਰੀ ਲਈ ਰਿਸ਼ਵਤ ਦਾ ਇਕ ਰੁਪਿਆ ਵੀ ਕਿਸੇ ਦਾ ਲੱਗਾ ਹੋਵੇ ਤਾਂ ਮੈਂ ਨੀਵੀਂ ਥਾਵੇਂ ਬੈਠ ਜਾਵਾਂਗਾ : CM ਮਾਨ (ਵੀਡੀਓ)

Sunday, May 26, 2024 - 05:26 PM (IST)

ਨੌਕਰੀ ਲਈ ਰਿਸ਼ਵਤ ਦਾ ਇਕ ਰੁਪਿਆ ਵੀ ਕਿਸੇ ਦਾ ਲੱਗਾ ਹੋਵੇ ਤਾਂ ਮੈਂ ਨੀਵੀਂ ਥਾਵੇਂ ਬੈਠ ਜਾਵਾਂਗਾ : CM ਮਾਨ (ਵੀਡੀਓ)

ਕਪੂਰਥਲਾ/ਸੁਲਤਾਨਪੁਰ ਲੋਧੀ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਲੋਕ ਮਿਲਣੀ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਕਪੂਰਥਲਾ ਪੁੱਜੇ। ਇਸ ਮੌਕੇ ਉਨ੍ਹਾਂ ਕਿਹਾ ਕਿ ਅਸੀਂ ਕਿਸਮਤ ਵਾਲੇ ਹਾਂ ਕਿਉਂਕਿ ਲੋਕ ਸਾਡੇ ਲਈ ਨਾਅਰੇ ਲਾਉਂਦੇ ਹਨ, ਫੁੱਲ ਸੁੱਟਦੇ ਹਨ ਅਤੇ ਆਪਣਾ ਆਸ਼ੀਰਵਾਦ ਦਿੰਦੇ ਹਨ। ਵਿਰੋਧੀ ਪਾਰਟੀਆਂ 'ਤੇ ਨਿਸ਼ਾਨਾ ਵਿੰਨ੍ਹਦਿਆਂ ਉਨ੍ਹਾਂ ਕਿਹਾ ਕਿ ਇਨ੍ਹਾਂ ਦਾ ਬੁਰਾ ਹਾਲ ਹੋਇਆ ਪਿਆ ਹੈ। ਇਨ੍ਹਾਂ ਨੇ ਲੋਕਾਂ ਨੂੰ ਲੁੱਟ ਕੇ ਖ਼ੁਦ ਦੇ ਵੱਡੇ-ਵੱਡੇ ਮਹਿਲ ਪਾ ਲਏ ਅਤੇ ਸਾਡੇ ਘਰਾਂ ਦੀਆਂ ਛੱਤਾਂ ਚੋਈ ਜਾਂਦੀਆਂ ਹਨ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਨਗਰ ਨਿਗਮ ਦੀ ਰੋਕ ਦੇ ਬਾਵਜੂਦ ਪਾਰਕਾਂ ’ਚ ਹੋ ਰਹੀਆਂ ਸਿਆਸੀ ਪਾਰਟੀਆਂ ਦੀਆਂ ਮੀਟਿੰਗਾਂ

ਉੱਪਰੋਂ ਸਾਨੂੰ ਕਹਿੰਦੇ ਹਨ ਕਿ ਇਹ ਮਲੰਗ ਹਨ। ਮੁੱਖ ਮੰਤਰੀ ਮਾਨ ਨੇ ਕਿਹਾ ਕਿ 43 ਹਜ਼ਾਰ ਰੁਪਿਆ ਦੇ ਕੇ ਤੁਹਾਡੇ ਸਾਹਮਣੇ ਖੜ੍ਹਾਂ ਹਾਂ। ਜੇਕਰ ਕਿਸੇ ਦਾ ਇਕ ਰੁਪਿਆ ਵੀ ਰਿਸ਼ਵਤ ਦਾ ਲੱਗਿਆ ਹੋਵੇ ਤਾਂ ਮੈਂ ਨੀਵੀਂ ਥਾਵੇਂ ਬੈਠ ਜਾਵਾਂਗਾ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਦਾ ਕੇਂਦਰ ਸਰਕਾਰ 'ਚ ਹਿੱਸਾ ਪਵੇਗਾ ਤਾਂ ਕਿਸੇ ਦੀ ਇੰਨੀ ਹਿੰਮਤ ਨਹੀਂ ਹੋਵੇਗੀ ਕਿ ਪੰਜਾਬ ਦਾ ਇਕ ਰੁਪਿਆ ਵੀ ਰੋਕ ਲਵੇ। ਅਸੀਂ ਪੈਸੇ ਨਹੀਂ, ਇੱਜ਼ਤ ਕਮਾਉਣ ਆਏ ਹਾਂ। ਮੁੱਖ ਮੰਤਰੀ ਨੇ ਕਿਹਾ ਕਿ ਲੋਕਾਂ ਨੂੰ ਹੁਣ ਪਤਾ ਲੱਗਾ ਕਿ ਸਾਡੇ ਧੀਆਂ-ਪੁੱਤ ਵੀ ਬਿਨਾਂ ਪੈਸੇ ਤੋਂ ਜੱਜ ਬਣ ਸਕਦੇ ਹਨ।

ਇਹ ਵੀ ਪੜ੍ਹੋ : ਲੋਕਾਂ ਦਾ ਇੰਨਾ ਪਿਆਰ ਕਿ ਡੇਢ-ਡੇਢ ਕੁਇੰਟਲ ਫੁੱਲ ਤਾਂ ਮੇਰੀ ਗੱਡੀ 'ਚ ਸੁੱਟ ਦਿੰਦੇ ਨੇ : CM ਮਾਨ (ਵੀਡੀਓ)

ਵਿਰੋਧੀ ਹੁਣ ਰਿਟਾਇਰ ਹੋਣ ਲੱਗੇ ਹਨ। ਉਨ੍ਹਾਂ ਵਿਅੰਗ ਕੱਸਦਿਆਂ ਕਿਹਾ ਕਿ ਸੁਖਬੀਰ ਬਾਦਲ ਨੇ ਕਿਹਾ ਹੈ ਕਿ ਇਹ ਹੀ ਚੋਣਾਂ ਦੇਖਦੇ ਹਾਂ, ਜੇਕਰ ਲੋਕਾਂ ਨੇ ਵੋਟਾਂ ਪਾ ਦਿੱਤੀਆਂ ਤਾਂ ਠੀਕ, ਨਹੀਂ ਤਾਂ ਆਪਣਾ ਕੋਈ ਹੋਰ ਕੰਮ ਦੇਖਾਂਗੇ। ਸੁਲਤਾਨਪੁਰ ਲੋਧੀ ਵਿਖੇ ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਵਿਰੋਧੀਆਂ ਨੂੰ ਰੈਲੀਆਂ ਲਈ ਦਿਹਾੜੀ 'ਤੇ ਵੀ ਬੰਦਾ ਨਹੀਂ ਲੱਭ ਰਿਹਾ ਅਤੇ ਤੁਸੀਂ ਭਗਵੰਤ ਮਾਨ ਦੀਆਂ ਰੈਲੀਆਂ 'ਚ ਇੰਨੇ ਵੱਡੇ-ਵੱਡੇ ਇਕੱਠਾਂ 'ਚ ਆ ਜਾਂਦੇ ਹੋ।

ਇਹ ਬੰਦੇ ਦੇ ਵੱਸ ਦੀ ਗੱਲ ਨਹੀਂ, ਇਹ ਤਾਂ ਰੱਬ ਹੀ ਕੁੱਝ ਕਰ ਰਿਹਾ ਹੈ ਅਤੇ ਰੱਬ ਹੀ ਬਲ ਬਖ਼ਸ਼ ਰਿਹਾ ਹੈ। ਉਨ੍ਹਾਂ ਕਿਹਾ ਕਿ ਕੰਮਾਂ ਵਾਲੇ ਪਾਸਿਓਂ ਮੈਂ ਸਾਰੀਆਂ ਕਸਰਾਂ ਕੱਢ ਦਿਆਂਗਾ। ਮੁੱਖ ਮੰਤਰੀ ਨੇ ਕਿਹਾ ਕਿ ਮੈਂ ਆਪਣੇ ਵਾਸਤੇ ਨਹੀਂ, ਸਗੋਂ ਤੁਹਾਡੇ ਬੱਚਿਆਂ ਵਾਸਤੇ ਵੋਟਾਂ ਮੰਗ ਰਿਹਾ ਹਾਂ। ਜਿੰਨਾ ਪਿਆਰ ਲੋਕ ਮੈਨੂੰ ਦੇ ਰਹੇ ਹਨ, ਉਸ ਦਾ ਕਿਸੇ ਕਰੰਸੀ 'ਚ ਕੋਈ ਮੁੱਲ ਨਹੀਂ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8


 


author

Babita

Content Editor

Related News