ਓਡਿਸ਼ਾ : ਚਰਚ ’ਚ ਲੁੱਟ, ਬਦਮਾਸ਼ਾਂ ਨੇ 2 ਪਾਦਰੀਆਂ ’ਤੇ ਕੀਤਾ ਹਮਲਾ

Sunday, Jun 16, 2024 - 10:38 AM (IST)

ਓਡਿਸ਼ਾ : ਚਰਚ ’ਚ ਲੁੱਟ, ਬਦਮਾਸ਼ਾਂ ਨੇ 2 ਪਾਦਰੀਆਂ ’ਤੇ ਕੀਤਾ ਹਮਲਾ

ਰਾਉਰਕੇਲਾ- ਓਡਿਸ਼ਾ ਦੇ ਸੁੰਦਰਗੜ੍ਹ ਜ਼ਿਲੇ ਵਿਚ ਅਣਪਛਾਤੇ ਬਦਮਾਸ਼ਾਂ ਨੇ 2 ਪਾਦਰੀਆਂ ’ਤੇ ਹਮਲਾ ਕਰ ਕੇ ਇਕ ਕੈਥੋਲਿਕ ਚਰਚ ਵਿਚੋਂ 10 ਲੱਖ ਰੁਪਏ ਲੁੱਟ ਲਏ। ਪੁਲਸ ਨੇ ਸ਼ਨੀਵਾਰ ਨੂੰ ਇਹ ਜਾਣਕਾਰੀ ਦਿੱਤੀ। ਸਬ-ਡਿਵੀਜ਼ਨਲ ਪੁਲਸ ਅਧਿਕਾਰੀ (ਰਾਉਰਕੇਲਾ ਜ਼ੋਨ 3) ਨਿਰਮਲ ਚੰਦਰ ਮਹਾਪਾਤਰਾ ਨੇ ਦੱਸਿਆ ਕਿ ਇਹ ਘਟਨਾ ਸ਼ੁੱਕਰਵਾਰ ਦੇਰ ਰਾਤ ਰਾਉਰਕੇਲਾ ਸ਼ਹਿਰ ਤੋਂ ਲੱਗਭਗ 25 ਕਿਲੋਮੀਟਰ ਦੂਰ ਝਾੜਬਹਾਲ ਇਲਾਕੇ ’ਚ ਵਾਪਰੀ।

ਅਣਪਛਾਤੇ ਬਦਮਾਸ਼ਾਂ ਨੇ 2 ਫਾਦਰਾਂ ’ਤੇ ਹਮਲਾ ਕੀਤਾ ਅਤੇ ਪੈਸੇ ਲੁੱਟ ਲਏ। ਮੇਨ ਗੇਟ ਨੂੰ ਤੋੜ ਕੇ ਬਦਮਾਸ਼ ਪਾਦਰੀ ਦੇ ਕਮਰੇ ਵਿਚ ਦਾਖਲ ਹੋਏ ਸਨ।


author

Aarti dhillon

Content Editor

Related News