ਡਾਕਟਰ ਦੇ ਘਰ ਹੋ ਰਿਹਾ ਸੀ ਮੁਰੰਮਤ ਦਾ ਕੰਮ, ਬੰਦ ਬਕਸੇ ''ਚੋਂ ਮਿਲਿਆ ਕੁਝ ਅਜਿਹਾ ਕਿ ਵੇਖ ਕੇ ਡਰ ਗਏ ਮਜ਼ਦੂਰ

Wednesday, Sep 13, 2023 - 12:05 PM (IST)

ਡਾਕਟਰ ਦੇ ਘਰ ਹੋ ਰਿਹਾ ਸੀ ਮੁਰੰਮਤ ਦਾ ਕੰਮ, ਬੰਦ ਬਕਸੇ ''ਚੋਂ ਮਿਲਿਆ ਕੁਝ ਅਜਿਹਾ ਕਿ ਵੇਖ ਕੇ ਡਰ ਗਏ ਮਜ਼ਦੂਰ

ਆਗਰਾ- ਉੱਤਰ ਪ੍ਰਦੇਸ਼ ਦੇ ਆਗਰਾ ਜ਼ਿਲ੍ਹੇ 'ਚ ਇਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ, ਜਿਸ ਬਾਰੇ ਜਾਣ ਕੇ ਤੁਸੀਂ ਹੈਰਾਨ ਰਹਿ ਜਾਓਗੇ। ਇੱਥੇ ਮਕਾਨ ਦੇ ਅੰਦਰ ਕੰਮ ਕਰ ਰਹੇ ਮਜ਼ਦੂਰਾਂ ਨੂੰ ਬਕਸੇ ਅੰਦਰੋਂ ਨਰ ਕੰਕਾਲ ਮਿਲਣ ਨਾਲ ਪੂਰੇ ਇਲਾਕੇ 'ਚ ਸਨਸਨੀ ਫੈਲ ਗਈ। ਮਜ਼ਦੂਰਾਂ ਨੇ ਇਲਾਕੇ ਦੀ ਪੁਲਸ ਨੂੰ ਮਾਮਲੇ ਦੀ ਜਾਣਕਾਰੀ ਦਿੱਤੀ। ਘਟਨਾ ਵਾਲੀ ਥਾਂ 'ਤੇ ਪਹੁੰਚੀ ਪੁਲਸ ਨੇ ਨਰ ਕੰਕਾਲ ਨੂੰ ਜਾਂਚ ਲਈ ਭੇਜਿਆ ਹੈ। ਪੁਲਸ ਦਾ ਕਹਿਣਾ ਹੈ ਕਿ ਇਹ ਮਕਾਨ ਇਕ ਡਾਕਟਰ ਦਾ ਸੀ, ਜਿਸ ਨੂੰ ਵੇਚ ਕੇ ਪਰਿਵਾਰ ਸਮੇਤ ਮਥੁਰਾ 'ਚ ਰਹਿਣ ਲੱਗਾ ਹੈ।

ਇਹ ਵੀ ਪੜ੍ਹੋ-  ਗੰਭੀਰ ਜੈਨੇਟਿਕ ਬੀਮਾਰੀ ਤੋਂ ਪੀੜਤ 18 ਮਹੀਨੇ ਦੇ ਕਣਵ ਨੂੰ ਮਿਲੇ CM ਕੇਜਰੀਵਾਲ, ਲੱਗਣਾ ਸੀ 17.5 ਕਰੋੜ ਦਾ ਟੀਕਾ

ਮਿਲੀ ਜਾਣਕਾਰੀ ਮੁਤਾਬਕ ਪੁਲਸ ਨੇ ਕਿਹਾ ਕਿ ਜਿਸ ਵਿਅਕਤੀ ਨੇ ਇਹ ਮਕਾਨ ਖਰੀਦਿਆ ਹੈ, ਉਹ ਉਸ ਦੀ ਮੁਰੰਮਤ ਕਰਵਾ ਰਿਹਾ ਸੀ। ਪੁਲਸ ਨੇ ਦੱਸਿਆ ਕਿ ਮੁਰੰਮਤ ਦੇ ਕੰਮ 'ਚ ਜੁੱਟੇ ਮਜ਼ਦੂਰਾਂ ਨੂੰ ਇਕ ਬਕਸਾ ਦਿੱਸਿਆ, ਜਿਸ ਨੂੰ ਖੋਲ੍ਹਣ 'ਤੇ ਉਸ 'ਚੋਂ ਨਰ ਕੰਕਾਲ ਪਿਆ ਮਿਲਿਆ। ਇਹ ਵੇਖ ਕੇ ਮਜ਼ਦੂਰ ਡਰ ਗਏ ਅਤੇ ਪੁਲਸ ਨੂੰ ਸੂਚਨਾ ਦਿੱਤੀ। ਮੌਕੇ 'ਤੇ ਪਹੁੰਚੀ ਪੁਲਸ ਨੇ ਬਕਸੇ ਵਿਚ ਰੱਖੇ ਨਰ ਕੰਕਾਲ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਇਸ ਨੂੰ ਪਰੀਖਣ ਲਈ ਵਿਧੀ ਵਿਗਿਆਨ ਪ੍ਰਯੋਗਸ਼ਾਲਾ ਭੇਜਿਆ ਜਾਵੇਗਾ।

ਇਹ ਵੀ ਪੜ੍ਹੋ-  ਪ੍ਰੇਮ ਸਬੰਧਾਂ ਦੇ ਸ਼ੱਕ ਨੇ ਪੱਟਿਆ ਹੱਸਦਾ-ਖੇਡਦਾ ਪਰਿਵਾਰ, ਪਤੀ ਨੇ ਬੇਰਹਿਮੀ ਨਾਲ ਕੀਤਾ ਪਤਨੀ ਦਾ ਕਤਲ

ਇਸ ਮਾਮਲੇ 'ਚ ਡੀ. ਸੀ. ਪੀ. ਵੈਸਟ ਸੋਨਮ ਕੁਮਾਰ ਨੇ ਦੱਸਿਆ ਕਿ ਨਰ ਕੰਕਾਲ ਮਿਲਣ ਦਾ ਮਾਮਲਾ ਸਾਹਮਣੇ ਆਇਆ ਸੀ। ਡਾਕਟਰ ਕੋਠੀ ਵੇਚ ਕੇ ਮਥੁਰਾ ਸ਼ਿਫਟ ਹੋਏ ਸਨ। ਨਰ ਕੰਕਾਲ ਕੋਲੋਂ ਰਿਸਰਚ ਦੀਆਂ ਕਿਤਾਬਾਂ ਵੀ ਮਿਲੀਆਂ ਹਨ। ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ ਰਿਸਰਚ ਲਈ ਨਰ ਕੰਕਾਲ ਲਿਆਂਦਾ ਗਿਆ ਹੋਵੇਗਾ। ਹਰ ਐਂਗਲ ਤੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ-  VK ਸਿੰਘ ਦਾ ਵੱਡਾ ਬਿਆਨ, ਕਿਹਾ- POK ਖ਼ੁਦ-ਬ-ਖ਼ੁਦ ਭਾਰਤ 'ਚ ਸ਼ਾਮਲ ਹੋ ਜਾਵੇਗਾ, ਥੋੜ੍ਹੀ ਉਡੀਕ ਕਰੋ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tanu

Content Editor

Related News