ਹਾਦਸੇ ''ਚ ਪੈਰ ਗੁਆਉਣ ਵਾਲੇ ਮਰੀਜ਼ ਨੂੰ ਡਾਕਟਰਾਂ ਨੇ ਸੜਕ ''ਤੇ ਛੱਡਿਆ ਬੇਸਹਾਰਾ
Wednesday, Jul 24, 2024 - 10:44 AM (IST)
ਪੁਣੇ (ਭਾਸ਼ਾ)- ਪੁਣੇ 'ਚ ਇਕ ਸਮਾਜ ਸੇਵੀ ਨੇ ਦੋਸ਼ ਲਾਇਆ ਕਿ ਸਸੂਨ ਜਨਰਲ ਹਸਪਤਾਲ ਵਿਚ ਭਰਤੀ ਇਕ ਬੇਸਹਾਰਾ ਮਰੀਜ਼ ਨੂੰ ਇਕ ਡਾਕਟਰ ਆਪਣੇ ਇਕ ਦੋਸਤ ਦੀ ਮਦਦ ਨਾਲ ਹਸਪਤਾਲ 'ਚੋਂ ਚੁੱਕ ਕੇ ਲੈ ਗਿਆ ਅਤੇ ਕਈ ਕਿਲੋਮੀਟਰ ਦੂਰ ਸੜਕ 'ਤੇ ਬੇਸਹਾਰਾ ਛੱਡ ਆਇਆ। ਇਕ ਹਾਦਸੇ 'ਚ ਇਸ ਵਿਅਕਤੀ ਦੇ ਪੈਰ ਬੱਸ ਹੇਠਾਂ ਆ ਗਏ ਸਨ। ਇਕ ਸਮਾਜਿਕ ਸੰਗਠਨ ਦੇ ਮੈਂਬਰਾਂ ਵਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ 'ਤੇ ਪੁਣੇ ਪੁਲਸ ਨੇ ਭਾਰਤੀ ਨਿਆਇਕ ਸੰਹਿਤਾ (ਬੀ.ਐੱਨ.ਐੱਸ.) ਦੀ ਧਾਰਾ 125 (ਜਾਨ ਜਾਂ ਨਿੱਜੀ ਸੁਰੱਖਿਆ ਨੂੰ ਖ਼ਤਰੇ ਵਿਚ ਪਾਉਣਾ) ਦੇ ਤਹਿਤ ਡਾਕਟਰ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।
ਸੰਸਥਾ ਦੇ ਮੈਂਬਰ ਰਿਤੇਸ਼ ਗਾਇਕਵਾੜ ਨੇ ਕਿਹਾ ਕਿ ਉਹ ਬੇਸਹਾਰਾ ਅਤੇ ਸੜਕਾਂ 'ਤੇ ਰਹਿਣ ਵਾਲੇ ਲੋਕਾਂ ਲਈ ਕੰਮ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਆਮ ਤੌਰ 'ਤੇ ਕਿਸੇ ਐਮਰਜੈਂਸੀ ਦੀ ਸਥਿਤੀ ਵਿਚ ਅਜਿਹੇ ਮਰੀਜ਼ਾਂ ਨੂੰ ਇਲਾਜ ਲਈ ਸਸੂਨ ਜਨਰਲ ਹਸਪਤਾਲ ਲੈ ਜਾਂਦੇ ਹਾਂ ਪਰ ਹਾਲ ਹੀ ਵਿਚ ਸਾਨੂੰ ਪਤਾ ਲੱਗਾ ਹੈ ਕਿ ਹਸਪਤਾਲ ਦੇ ਅਧਿਕਾਰੀ ਬੇਸਹਾਰਾ ਮਰੀਜ਼ਾਂ ਨੂੰ ਕਿਤੇ ਹੋਰ ਲਿਜਾ ਕੇ ਛੱਡ ਦਿੰਦੇ ਹਨ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e