ਹੱਡੀਆਂ ਦੇ ਕਮਜ਼ੋਰ ਹੋਣ ਦੇ 7 ਸੰਕੇਤਾਂ ਨੂੰ ਨਾ ਕਰੋ ਨਜ਼ਰਅੰਦਾਜ, ਪੈ ਸਕਦੈ ਭਾਰੀ
Tuesday, Oct 20, 2020 - 07:44 PM (IST)
ਨਵੀਂ ਦਿੱਲੀ - ਹੱਡੀਆਂ ਸਰੀਰ ਦੀ ਬਣਾਵਟ ਬਣਾਏ ਰੱਖਣ ਦੇ ਨਾਲ-ਨਾਲ ਮਾਂਸਪੇਸ਼ੀਆਂ ਨੂੰ ਵੀ ਠੀਕ ਰੱਖਦੀਆਂ ਹਨ ਅਤੇ ਕਈ ਅੰਗਾਂ ਦੀ ਰੱਖਿਆ ਵੀ ਕਰਦੀਆਂ ਹਨ। ਇਸ ਲਈ ਹੱਡੀਆਂ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਸਮਾਂ ਦੇ ਨਾਲ-ਨਾਲ ਹੱਡੀਆਂ ਦੀ ਮਜ਼ਬੂਤੀ ਘੱਟ ਹੋਣ ਲੱਗਦੀ ਹੈ। 30 ਸਾਲ ਬਾਅਦ ਜ਼ਿਆਦਾਤਰ ਲੋਕਾਂ ਦਾ ਹੱਡੀਆਂ ਦਾ ਪੁੰਜ (ਘਣਤਾ) ਘੱਟ ਹੋ ਜਾਂਦਾ ਹੈ ਅਤੇ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਹੱਡੀਆਂ ਦੇ ਕਮਜ਼ੋਰ ਹੋਣ 'ਤੇ ਆਸਟਿਯੋਪੋਰੋਸਿਸ ਦੀ ਸਮੱਸਿਆ ਹੋ ਜਾਂਦੀ ਹੈ ਅਤੇ ਫ੍ਰੈਕਚਰ ਦਾ ਖ਼ਤਰਾ ਵੱਧ ਜਾਂਦਾ ਹੈ। ਕੁੱਝ ਸੰਕੇਤ ਦੱਸਦੇ ਹਨ ਕਿ ਤੁਹਾਡੀ ਹੱਡੀਆਂ ਕਮਜ਼ੋਰ ਹੋ ਰਹੀ ਹਨ ਅਤੇ ਤੁਹਾਨੂੰ ਇਸ ਨੂੰ ਨਜ਼ਰਅੰਦਾਜ ਨਹੀਂ ਕਰਨਾ ਚਾਹੀਦਾ ਹੈ।
ਮਸੂੜਿਆਂ ਦਾ ਕਮਜੋਰ ਹੋਣਾ
ਹੱਡੀਆਂ ਦੇ ਕਮਜ਼ੋਰ ਹੋਣ ਦੇ ਨਾਲ-ਨਾਲ ਮਸੂੜਿਆਂ 'ਚ ਮੁਸ਼ਕਿਲ ਹੋਣ ਲੱਗਦੀ ਹੈ। ਜਬੜੇ ਦੀ ਹੱਡੀ ਦੰਦਾਂ 'ਤੇ ਪਕੜ ਬਣਾਏ ਰੱਖਦੀ ਹੈ ਅਤੇ ਇੱਕ ਉਮਰ ਤੋਂ ਬਾਅਦ ਹੋਰ ਹੱਡੀਆਂ ਦੀ ਤਰ੍ਹਾਂ ਇਹ ਵੀ ਕਮਜ਼ੋਰ ਹੋ ਜਾਂਦੀ ਹੈ। ਜਬੜੇ ਦੀ ਹੱਡੀ ਟੁੱਟਣ ਨਾਲ ਮਸੂੜਿਆਂ 'ਚੋਂ ਦੰਦ ਬਾਹਰ ਆਉਣ ਲੱਗਦੇ ਹਨ ਜਾਂ ਵੱਖ ਵੀ ਹੋ ਸਕਦੇ ਹਨ। ਜਬੜੇ ਕਮਜ਼ੋਰ ਹੋਣ ਨਾਲ ਦੰਦ ਖ਼ਰਾਬ ਵੀ ਹੋ ਸਕਦੇ ਹਨ।
ਪਕੜ ਕਮਜ਼ੋਰ ਹੋਣਾ
ਕਈ ਅਧਿਐਨ 'ਚ ਹੱਥਾਂ ਦੀ ਪਕੜ ਅਤੇ ਕਲਾਈ, ਰੀੜ੍ਹ ਅਤੇ ਕੁੱਲ੍ਹੇ ਦੀਆਂ ਹੱਡੀਆਂ ਦੀ ਘਣਤਾ ਵਿਚਾਲੇ ਇੱਕ ਸੰਬੰਧ ਪਾਇਆ ਗਿਆ ਹੈ। ਪੋਸਟਮੇਨੋਪਾਜਲ ਔਰਤਾਂ 'ਤੇ ਹਾਲ ਹੀ 'ਚ ਕੀਤੇ ਗਏ ਇੱਕ ਅਧਿਐਨ 'ਚ ਪੂਰੇ ਸਰੀਰ 'ਚ ਹੱਡੀਆਂ ਦੀ ਘਣਤਾ ਨੂੰ ਜਾਣਨ ਲਈ ਹੱਥਾਂ ਦੀ ਪਕੜ ਦੀ ਮਜ਼ਬੂਤੀ ਸਭ ਤੋਂ ਜ਼ਰੂਰੀ ਫਿਜਿਕਲ ਟੈਸਟ ਮੰਨਿਆ ਗਿਆ।
ਕਮਜ਼ੋਰ ਅਤੇ ਟੁੱਟਦੇ ਨਹੁੰ
ਜੇਕਰ ਤੁਹਾਡੇ ਨਹੁੰ ਵਾਰ-ਵਾਰ ਟੁੱਟਦੇ ਹਨ ਤਾਂ ਹੋ ਸਕਦਾ ਹੈ ਕਿ ਤੁਹਾਡੇ ਸਰੀਰ 'ਚ ਕੈਲਸ਼ੀਅਮ ਅਤੇ ਕੋਲੇਜਨ ਦੀ ਕਮੀ ਹੋਵੇ। ਇਹ ਦੋਵੇਂ ਪੋਸ਼ਕ ਤੱਤ ਮਜ਼ਬੂਤ ਹੱਡੀਆਂ ਲਈ ਬਹੁਤ ਜ਼ਰੂਰੀ ਮੰਨੇ ਜਾਂਦੇ ਹਨ। ਕਮਜ਼ੋਰ ਨਹੁੰਆਂ ਨੂੰ ਇੱਕ ਸ਼ੁਰੂਆਤੀ ਸੰਕੇਤ ਦੇ ਤੌਰ 'ਤੇ ਵੇਖਿਆ ਜਾ ਸਕਦਾ ਹੈ ਜੋ ਦਸਦੇ ਹਨ ਕਿ ਤੁਹਾਡੇ ਸਰੀਰ ਅਤੇ ਹੱਡੀਆਂ ਨੂੰ ਇਸ ਮਹੱਤਵਪੂਰਣ ਪੌਸ਼ਟਿਕ ਤੱਤਾਂ ਦੀ ਬਹੁਤ ਜ਼ਰੂਰਤ ਹੈ।
ਮਾਂਸਪੇਸ਼ੀਆਂ ਅਤੇ ਹੱਡੀਆਂ 'ਚ ਦਰਦ
ਵਿਟਾਮਿਨ ਡੀ, ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਪੋਟਾਸ਼ੀਅਮ ਸਮੇਤ ਕੁੱਝ ਵਿਟਾਮਿਨ ਅਤੇ ਮਿਨਰਲਸ ਹੱਡੀਆਂ ਦੀ ਸਿਹਤ ਲਈ ਜ਼ਰੂਰੀ ਹੁੰਦੇ ਹਨ। ਇਨ੍ਹਾਂ ਦੀ ਕਮੀ ਦੀ ਵਜ੍ਹਾ ਨਾਲ ਸਰੀਰ 'ਚ ਦਰਦ, ਮਾਂਸਪੇਸ਼ੀਆਂ ਅਤੇ ਹੱਡੀਆਂ 'ਚ ਦਰਦ ਹੋ ਸਕਦਾ ਹੈ। ਜੇਕਰ ਸਰੀਰ 'ਚ ਇਸ ਵਿਟਾਮਿਨ ਅਤੇ ਮਿਨਰਲਸ ਦੀ ਲਗਾਤਾਰ ਕਮੀ ਰਹਿੰਦੀ ਹੈ ਤਾਂ ਅੱਗੇ ਚੱਲਕੇ ਇਸ ਤੋਂ ਹੱਡੀਆਂ ਨੂੰ ਨੁਕਸਾਨ ਹੋ ਸਕਦਾ ਹੈ।
ਸਰੀਰ ਦਾ ਝੁਕ ਜਾਣਾ
ਹੱਡੀਆਂ ਦੇ ਫ੍ਰੈਕਚਰ ਦੀ ਵਜ੍ਹਾ ਨਾਲ ਸਰੀਰ ਅੱਗੇ ਵੱਲ ਝੁਕਣ ਲੱਗਦਾ ਹੈ। ਇਹ ਕਮਜ਼ੋਰ ਹੱਡੀਆਂ ਦਾ ਸ਼ੁਰੂਆਤੀ ਲੱਛਣ ਹੋ ਸਕਦਾ ਹੈ। ਬਿਨਾਂ ਜ਼ਿਆਦਾ ਭਾਰ ਦੇ ਜੇਕਰ ਤੁਹਾਡੀ ਰੀੜ੍ਹ ਦੀ ਹੱਡੀ ਝੁਕ ਜਾਂਦੀ ਹੈ ਜਾਂ ਖ਼ਰਾਬ ਤਰੀਕੇ ਨਾਲ ਬੈਠਣ ਦੀ ਵਜ੍ਹਾ ਨਾਲ ਰੀੜ੍ਹ ਦੇ ਆਸਪਾਸ ਦੀਆਂ ਮਾਂਸਪੇਸ਼ੀਆਂ ਕਮਜ਼ੋਰ ਹੋਣ ਲੱਗਦੀਆਂ ਹਨ, ਤਾਂ ਸੰਭਵ ਹੈ ਕਿ ਤੁਹਾਡੀ ਹੱਡੀਆਂ ਕਮਜ਼ੋਰ ਹੋਣੀਆਂ ਸ਼ੁਰੂ ਹੋ ਗਈਆਂ ਹਨ।
ਦਿਲ ਦਾ ਤੇਜ਼ੀ ਨਾਲ ਧੜਕਨਾ
ਦਿਲ ਧੜਕਣ ਦੀ ਔਸਤਨ ਦਰ 60 ਅਤੇ 100 ਬੀਟਸ ਪ੍ਰਤੀ ਮਿੰਟ ਦੇ ਵਿਚਕਾਰ ਹੈ ਪਰ ਮਾਹਾਰਂ ਦਾ ਕਹਿਣਾ ਕਿ ਪ੍ਰਤੀ ਮਿੰਟ 80 ਬੀਟਸ ਤੋਂ ਜ਼ਿਆਦਾ ਪਲਸ ਰੇਟ ਹੋਣ ਨਾਲ ਹਿਪ, ਪੇਲਵਿਸ ਅਤੇ ਸਪਾਈਨ ਫ੍ਰੈਕਚਰ ਦਾ ਖ਼ਤਰਾ ਵੱਧ ਜਾਂਦਾ ਹੈ। ਦਿਲ ਦੀ ਰਫ਼ਤਾਰ ਤੁਹਾਡੇ ਫਿਟਨੇਸ ਦੇ ਪੱਧਰ ਨੂੰ ਦੱਸਦੀ ਹੈ।