ਹਰਮੀਤ ਸਿੰਘ ਨੇ ਵਿਧਾਨ ਸਭਾ ‘ਚ ਚੁੱਕੀ ਸਹੁੰ, ਤਰਨਤਾਰਨ ਦੇ ਰੁਕੇ ਕੰਮ ਇਕ ਹਫਤੇ ‘ਚ ਸ਼ੁਰੂ ਹੋਣ ਦਾ ਦਿੱਤਾ ਭਰੋਸਾ
Thursday, Nov 20, 2025 - 01:01 PM (IST)
ਤਰਨਤਾਰਨ- ਪੰਜਾਬ ਵਿਧਾਨ ਸਭਾ ਸਪੀਕਰ ਕੁਲਤਾਰ ਸਿੰਘ ਸੰਧਵਾ ਨੇ ਨਵੇਂ ਚੁਣੇ ਵਿਧਾਇਕ ਹਰਮੀਤ ਸਿੰਘ ਨੂੰ ਸਹੁੰ ਚੁਕਾਈ ਹੈ। ਦੱਸ ਦੇਈਏ ਕਿ ਤਰਨਤਾਰਨ ਦੀ ਜ਼ਿਮਨੀ ਚੋਣ ਵਿੱਚ ਹਰਮੀਤ ਸਿੰਘ ਨੇ 12091 ਵੋਟਾਂ ਦੇ ਫਰਕ ਨਾਲ ਜਿੱਤ ਦਰਜ ਕੀਤੀ ਹੈ। ਇਹ ਸੀਟ ਵਿਧਾਇਕ ਕਸ਼ਮੀਰ ਸੌਹਲ ਦੇ ਦਿਹਾਂਤ ਤੋਂ ਬਾਅਦ ਖਾਲੀ ਹੋਈ ਸੀ, ਜਿਸ ਤੋਂ ਬਾਅਦ ਜ਼ਿਮਨੀ ਚੋਣ ਹੋਈ।
ਇਹ ਵੀ ਪੜ੍ਹੋ- ਪੰਜਾਬ: ਪਿਓ-ਧੀ ਦੀਆਂ ਸੜਕ 'ਤੇ ਵਿਛੀਆਂ ਲਾਸ਼ਾਂ, ਸੋਚਿਆ ਨਹੀਂ ਸੀ ਇੰਝ ਆਵੇਗੀ ਮੌਤ
ਹਰਮੀਤ ਸਿੰਘ ਹੁਣ ਚੌਥੀ ਵਾਰ ਵਿਧਾਇਕ ਬਣੇ ਹਨ। ਇਸ ਤੋਂ ਪਹਿਲਾਂ ਉਹ ਦੋ ਵਾਰ ਸ਼੍ਰੋਮਣੀ ਅਕਾਲੀ ਦਲ ਅਤੇ ਇੱਕ ਵਾਰ ਆਜ਼ਾਦ ਉਮੀਦਵਾਰ ਵਜੋਂ ਚੁਣੇ ਜਾ ਚੁੱਕੇ ਹਨ। ਇਸ ਵਾਰ ਉਹ ਆਮ ਆਦਮੀ ਪਾਰਟੀ ਦੇ ਉਮੀਦਵਾਰ ਵਜੋਂ ਜਿੱਤੇ ਹਨ ਅਤੇ ਦੁਬਾਰਾ ਹਲਕੇ ਦੀ ਨੁਮਾਇੰਦਗੀ ਲਈ ਵਿਧਾਨ ਸਭਾ ਪਹੁੰਚੇ ਹਨ।
ਇਹ ਵੀ ਪੜ੍ਹੋ- ਅੱਜ ਤੋਂ ਪੰਜਾਬ ਦੇ ਇਨ੍ਹਾਂ ਜ਼ਿਲ੍ਹਿਆਂ 'ਚ ਸ਼ਰਾਬ ਦੇ ਠੇਕੇ ਤੇ ਮੀਟ ਦੀਆਂ ਦੁਕਾਨਾਂ ਰਹਿਣਗੀਆਂ ਬੰਦ
ਸਹੁੰ ਸਮਾਰੋਹ ਤੋਂ ਬਾਅਦ ਹਰਮੀਤ ਸਿੰਘ ਨੇ ਤਰਨਤਾਰਨ ਦੀ ਸੰਗਤ ਦਾ ਧੰਨਵਾਦ ਕਰਦਿਆਂ ਕਿਹਾ ਕਿ ਲੋਕਾਂ ਨੇ ਉਨ੍ਹਾਂ ‘ਤੇ ਬਹੁਤ ਭਰੋਸਾ ਕੀਤਾ ਹੈ ਅਤੇ ਚਾਰ ਵਾਰ ਵਿਧਾਨ ਸਭਾ ਦੀ ਪੌੜੀਆਂ ਚੜ੍ਹਾਈਆਂ ਹਨ ਹੈ। ਉਨ੍ਹਾਂ ਕਿਹਾ ਕਿ ਤਰਨਤਾਰਨ ਦੇ ਕਈ ਕੰਮ ਲੰਮੇ ਸਮੇਂ ਤੋਂ ਰੁਕੇ ਪਏ ਸਨ, ਜਿਨ੍ਹਾਂ ਨੂੰ ਹੁਣ ਤੇਜ਼ੀ ਨਾਲ ਕਰਵਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਲ ਨੇ ਭਰੋਸਾ ਦਿੱਤਾ ਹੈ ਕਿ ਸਹੁੰ ਚੁੱਕਣ ਤੋਂ ਇੱਕ ਹਫਤੇ ਦੇ ਅੰਦਰ ਤਰਨਤਾਰਨ ਦੇ ਸਾਰੇ ਰੁਕੇ ਹੋਏ ਕੰਮ ਸ਼ੁਰੂ ਹੋ ਜਾਣਗੇ।
ਇਹ ਵੀ ਪੜ੍ਹੋ- ਰੇਲਵੇ ਯਾਤਰੀਆਂ ਲਈ ਖੁਸ਼ਖਬਰੀ, ਹੁਣ ਚੱਲਣਗੀਆਂ ਸਪੈਸ਼ਲ ਐਕਸਪ੍ਰੈੱਸ ਟ੍ਰੇਨਾਂ, ਇਹ ਹੋਣਗੇ stoppage
ਹਰਮੀਤ ਸਿੰਘ ਨੇ ਇਹ ਵੀ ਕਿਹਾ ਕਿ ਉਹ ਖੁਦ ਨੂੰ ਭਾਗਾਂਵਾਲਾ ਸਮਝਦੇ ਹਨ ਕਿ ਅਗਲਾ ਸੈਸ਼ਨ ਅਨੰਦਪੁਰ ਸਾਹਿਬ ਦੀ ਪਵਿੱਤਰ ਧਰਤੀ ‘ਤੇ ਹੋਣਾ ਹੈ ਅਤੇ ਉਹ ਇਸ ਵਿੱਚ ਹਾਜ਼ਰੀ ਲਗਵਾਉਣ ਦੇ ਨਾਲ-ਨਾਲ ਤਰਨਤਾਰਨ ਦੇ ਮੁੱਦੇ ਉੱਥੇ ਜ਼ਰੂਰ ਰੱਖਣਗੇ। ਇਸੇ ਸੰਦਰਭ ‘ਚ ਉਨ੍ਹਾਂ ਨੇ ਐਲਾਨ ਕੀਤਾ ਕਿ ਹਲਕੇ ਦੀਆਂ ਲੜਕੀਆਂ ਲਈ ਕਾਲਜ ਬਣਾਉਣ ਦਾ ਮੁੱਦਾ ਵੀ ਵਿਧਾਨ ਸਭਾ ਵਿਚ ਪੇਸ਼ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪੰਜਾਬ DGP ਗੌਰਵ ਯਾਦਵ ਨੇ SSP ਗੁਰਦਾਸਪੁਰ ਆਦਿੱਤਿਆ ਦੀ ਕੀਤੀ ਪ੍ਰਸ਼ੰਸਾ, ਕੀਤਾ ਖ਼ਾਸ ਟਵੀਟ
