ਪਹਿਲੀ ਵਾਰ ਵਿਧਾਨ ਸਭਾ ਚੰਡੀਗੜ੍ਹ ਤੋਂ ਚੱਲ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਈ : CM ਮਾਨ (ਵੀਡੀਓ)

Monday, Nov 24, 2025 - 03:50 PM (IST)

ਪਹਿਲੀ ਵਾਰ ਵਿਧਾਨ ਸਭਾ ਚੰਡੀਗੜ੍ਹ ਤੋਂ ਚੱਲ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਈ : CM ਮਾਨ (ਵੀਡੀਓ)

ਸ੍ਰੀ ਅਨੰਦਪੁਰ ਸਾਹਿਬ : ਨੌਵੇਂ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਤਾਬਦੀ ਸਮਾਰੋਹ ਨੂੰ ਸਮਰਪਿਤ ਪੰਜਾਬ ਵਿਧਾਨ ਸਭਾ ਦੇ ਵਿਸ਼ੇਸ਼ ਇਜਲਾਸ ਦੀ ਕਾਰਵਾਈ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਮਾਨ ਨੇ ਕਿਹਾ ਕਿ ਅੱਜ ਦਾ ਦਿਨ ਬੇਹੱਦ ਸੁਭਾਗਾ ਹੈ। ਉਨ੍ਹਾਂ ਨੇ ਵਿਰੋਧੀ ਧਿਰ ਵਲੋਂ ਹੰਗਾਮਾ ਕਰਨ ਨੂੰ ਗਲਤ ਆਖ਼ਦਿਆਂ ਕਿਹਾ ਕਿ ਅੱਜ ਰੌਲਾ ਪਾਉਣ ਵਾਲਾ ਜਾਂ ਸ਼ੋਰ ਮਚਾਉਣ ਵਾਲਾ ਦਿਨ ਨਹੀਂ, ਇਹ ਸਜਦਾ ਕਰਨ ਵਾਲਾ ਦਿਨ ਹੈ ਅਤੇ ਪਰਮਾਤਮਾ ਇਨ੍ਹਾਂ ਨੂੰ ਸਮੱਤ ਬਖ਼ਸ਼ੇ। ਮੁੱਖ ਮੰਤਰੀ ਨੇ ਕਿਹਾ ਕਿ ਇਸ ਵਿਸ਼ੇਸ਼ ਇਜਲਾਸ ਨੂੰ ਦੇਖਣ ਲਈ ਧਾਰਮਿਕ ਅਤੇ ਸਮਾਜਿਕ ਸ਼ਖ਼ਸੀਅਤਾਂ ਆਈਆਂ ਹੋਈਆਂ ਹਨ।

ਇਹ ਵੀ ਪੜ੍ਹੋ : ਪੰਜਾਬ 'ਚ 3 ਦਿਨ ਨਹੀਂ ਚੱਲਣਗੀਆਂ ਆਧਾਰ ਕਾਰਡ ਵਾਲੀਆਂ ਬੱਸਾਂ! ਸਫ਼ਰ ਕਰਨ ਵਾਲੇ ਇਨ੍ਹਾਂ ਤਾਰੀਖ਼ਾਂ ਨੂੰ...

ਇਹ ਇਤਿਹਾਸ 'ਚ ਪਹਿਲੀ ਵਾਰ ਹੋ ਰਿਹਾ ਹੈ ਕਿ ਵਿਧਾਨ ਸਭਾ ਚੰਡੀਗੜ੍ਹ ਤੋਂ ਚੱਲ ਕੇ ਗੁਰੂ ਸਾਹਿਬ ਦੇ ਚਰਨਾਂ 'ਚ ਨਤਮਸਤਕ ਹੋਣ ਆਈ ਹੈ। ਖ਼ਾਲਸੇ ਦੀ ਧਰਤੀ 'ਤੇ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਖ਼ਾਲਸੇ ਦੀ ਸਾਜਨਾ ਹੋਈ। ਉਨ੍ਹਾਂ ਕਿਹਾ ਕਿ ਪੈੱਨਾਂ ਦੀਆਂ ਨਿੱਬਾਂ ਟੁੱਟ ਜਾਂਦੀਆਂ ਹਨ ਪਰ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨਹੀਂ ਲਿਖੀ ਜਾ ਸਕਦੀ। ਮੁੱਖ ਮੰਤਰੀ ਨੇ ਕਿਹਾ ਕਿ ਉਸ ਸਮੇਂ ਲੋਕ ਮੁਗਲਾਂ ਦੇ ਜ਼ੁਲਮਾਂ ਤੋਂ ਡਰਦੇ ਸੀ, ਫਿਰ ਗੁਰੂ ਸਾਹਿਬ ਜਦੋਂ ਲੋਕਾਂ ਨਾਲ ਤੁਰੇ ਅਤੇ ਉਨ੍ਹਾਂ ਦੀ ਸ਼ਹਾਦਤ ਹੋਈ ਤਾਂ ਲੋਕਾਂ ਦੇ ਮਨਾਂ ਅੰਦਰੋਂ ਗੁਲਾਮੀ ਵਾਲਾ ਡਰ ਨਿਕਲ ਗਿਆ। ਮੁੱਖ ਮੰਤਰੀ ਨੇ ਕਿਹਾ ਕਿ ਆਪਣੇ ਧਰਮ ਲਈ ਕੁਰਬਾਨੀਆਂ ਹੁੰਦੀਆਂ ਸੁਣੀਆਂ ਹਨ ਪਰ ਕਿਸੇ ਦੇ ਧਰਮ ਲਈ ਕੁਰਬਾਨੀ ਦੇਣੀ ਬਹੁਤ ਮੁਸ਼ਕਲ ਹੈ।

ਇਹ ਵੀ ਪੜ੍ਹੋ : ਇਤਿਹਾਸ 'ਚ ਪਹਿਲੀ ਵਾਰ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੰਡੀਗੜ੍ਹ ਤੋਂ ਬਾਹਰ, ਹੋ ਸਕਦੇ ਨੇ ਵੱਡੇ ਐਲਾਨ (ਵੀਡੀਓ)

ਗੁਰੂ ਸਾਹਿਬ ਦੀ ਕੁਰਬਾਨੀ ਲਾਸਾਨੀ ਹੈ। ਗੁਰੂ ਸਾਹਿਬ ਦੀ ਕੁਰਬਾਨੀ ਨੇ ਲੋਕਾਂ ਦੇ ਦਿਲਾਂ 'ਚੋਂ ਡਰ ਕੱਢਿਆ। ਮੁੱਖ ਮੰਤਰੀ ਮਾਨ ਨੇ ਇਸ ਮੌਕੇ ਵਿਰੋਧੀ ਧਿਰ ਦੇ ਆਗੂਆਂ ਦਾ ਵੀ ਧੰਨਵਾਦ ਕੀਤਾ ਕਿ ਉਨ੍ਹਾਂ ਨੇ ਸਿਆਸਤ ਤੋਂ ਉੱਪਰ ਉੱਠ ਕੇ ਆਪਣੇ ਵਿਚਾਰ ਰੱਖੇ ਹਨ। ਉਨ੍ਹਾਂ ਕਿਹਾ ਕਿ ਇਹ ਦਿਨ ਸਿਆਸਤਾਂ ਤੋਂ ਉੱਪਰ ਉੱਠਣ ਵਾਲੇ ਹੀ ਹਨ ਅਤੇ ਉਹ ਖ਼ੁਦ ਨੂੰ ਕਿਸਮਤ ਵਾਲੇ ਮੰਨਦੇ ਹਨ ਕਿ ਜਦੋਂ ਉਨ੍ਹਾਂ ਦੀ ਪੰਜਾਬ ਦੇ ਸੇਵਾਦਾਰ ਵਜੋਂ ਡਿਊਟੀ ਲੱਗੀ ਹੋਈ ਹੈ ਤਾਂ ਇਸ ਸੁਭਾਗੇ ਦਿਨ ਨੂੰ ਮਨਾਉਣ ਦਾ ਮੌਕਾ ਮਿਲਿਆ ਹੈ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਦੇ ਸਮਾਗਮਾਂ ਲਈ ਬਜਟ ਦੀ ਕੋਈ ਪਰਵਾਹ ਨਹੀਂ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪਿਆਰ ਨਾਲ ਸਾਡੇ ਨਾਲ ਜੋ ਮਰਜ਼ੀ ਵਿਹਾਰ ਕਰ ਲਓ ਪਰ ਜੇਕਰ ਕੋਈ ਆਕੜ ਕਰੇਗਾ ਜਾਂ ਬਾਹਂ ਮਰੋੜਨ ਦੀ ਗੱਲ ਕਰੇਗਾ ਤਾਂ ਫਿਰ ਪੰਜਾਬ ਉਸ ਦਾ ਜਵਾਬ ਦੇਣ ਲਈ ਤਿਆਰ ਹੈ। ਉਨ੍ਹਾਂ ਕਿਹਾ ਕਿ ਪੰਜਾਬੀ ਦਸ ਨੂੰਹਾਂ ਦੀ ਕਿਰਤ-ਕਮਾਈ ਕਰਨ ਵਾਲੇ ਲੋਕ ਹਨ। ਮੁੱਖ ਮੰਤਰੀ ਮਾਨ ਨੇ ਇਕ ਵਾਰ ਫਿਰ ਇਸ ਪਵਿੱਤਰ ਧਰਤੀ 'ਤੇ ਆਉਣ ਵਾਲੇ ਹਰ ਸ਼ਖ਼ਸ ਦਾ ਧੰਨਵਾਦ ਕੀਤਾ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 
For Android:-  https://play.google.com/store/apps/details?id=com.jagbani&hl=en 
For IOS:-  https://itunes.apple.com/in/app/id538323711?mt=8


 


author

Babita

Content Editor

Related News