ਡੀ.ਆਰ.ਆਈ. ਨੇ ਕੀਤਾ 85.54 ਕਿਲੋ ਸੋਨਾ ਜ਼ਬਤ, ਚਾਰ ਵਿਦੇਸ਼ੀ ਗ੍ਰਿਫ਼ਤਾਰ

Saturday, Nov 20, 2021 - 06:48 PM (IST)

ਡੀ.ਆਰ.ਆਈ. ਨੇ ਕੀਤਾ 85.54 ਕਿਲੋ ਸੋਨਾ ਜ਼ਬਤ, ਚਾਰ ਵਿਦੇਸ਼ੀ ਗ੍ਰਿਫ਼ਤਾਰ

ਨਵੀਂ ਦਿੱਲੀ (ਵਾਰਤਾ)- ਮਾਲੀਆ ਖ਼ੁਫ਼ੀਆ ਡਾਇਰੈਕਟੋਰੇਟ (ਡੀ.ਆਰ.ਆਈ.) ਨੇ ਇਕ ਖੁਫ਼ੀਆ ਮੁਹਿੰਮ ’ਚ ਜਹਾਜ਼ ਰਾਹੀਂ ਦੂਜੇ ਮਾਲ ਦੇ ਰੂਪ ’ਚ ਲਿਆਂਦਾ ਗਿਆ 85 ਕਿਲੋਗ੍ਰਾਮ ਤੋਂ ਵੱਧ ਸੋਨਾ ਜ਼ਬਤ ਕੀਤਾ ਹੈ। ਇਸ ਦੀ ਕੀਮਤ ਲਗਭਗ 42 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਇਸ ਕਾਰਵਾਈ ’ਚ ਹਵਾਈ ਕਾਰਗੋ ਮਾਰਗ ਦਾ ਇਸਤੇਮਾਲ ਕਰ ਕੇ ਹਾਂਗਕਾਂਗ ਤੋਂ ਭਾਰਤ ’ਚ ਸੋਨੇ ਦੀ ਤਸਕਰੀ ’ਚ ਸ਼ਾਮਲ ਹੋਣ ਦੇ ਸ਼ੱਕ ’ਚ ਕਈ ਭਾਰਤੀ ਅਤੇ ਵਿਦੇਸ਼ੀ (ਚੀਨੀ, ਤਾਇਵਾਨੀ ਅਤੇ ਦੱਖਣੀ-ਕੋਰੀਆਈ) ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਖੁਫ਼ੀਆ ਡਾਇਰੈਕਟੋਰੇਟ ਵਲੋਂ ਸ਼ੁੱਕਰਵਾਰ ਨੂੰ ਜਾਰੀ ਇਕ ਬਿਆਨ’ਚ ਸੰਕੇਤ ਦਿੱਤਾ ਗਿਆ ਹੈ ਕਿ ਇਹ ਸੋਨਾ ਮਸ਼ੀਨਾਂ ਦੇ ਪੁਰਜਿਆਂ ਦੇ ਰੂਪ ’ਚ ਤਸਕਰੀ ਕੀਤੇ ਗਏ ਸੋਨੇ ਨੂੰ ਸਥਾਨਕ ਬਜ਼ਾਰ ’ਚ ਵੇਚਣ ਤੋਂ ਪਹਿਲਾਂ ਪਿਘਲਾ ਕੇ ਉਸ ਨੂੰ ਟਿਕੀਆ/ਵੇਲਣ ਦੇ ਆਕਾਰ ’ਚ ਢਾਲਿਆ ਜਾ ਰਿਹਾ ਸੀ।


author

DIsha

Content Editor

Related News