ਦਿਗਵਿਜੇ ਸਿੰਘ ਨੇ ਔਰਤ ਨੂੰ ਕਿਹਾ ''ਪਾਗਲ'', ਭਾਜਪਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੱਸਿਆ ਤੰਜ਼

Thursday, Feb 22, 2024 - 01:44 PM (IST)

ਦਿਗਵਿਜੇ ਸਿੰਘ ਨੇ ਔਰਤ ਨੂੰ ਕਿਹਾ ''ਪਾਗਲ'', ਭਾਜਪਾ ਨੇ ਵੀਡੀਓ ਸ਼ੇਅਰ ਕਰਦੇ ਹੋਏ ਕੱਸਿਆ ਤੰਜ਼

ਗਵਾਲੀਅਰ- ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਗਵਾਲੀਅਰ ਦੇ ਦੌਰੇ 'ਤੇ ਸਨ। ਗਵਾਲੀਅਰ ਦੌਰੇ ਦੌਰਾਨ ਉਨ੍ਹਾਂ ਨੂੰ ਵੱਡੀ ਗਿਣਤੀ 'ਚ ਲੋਕ ਮਿਲਣ ਆਏ ਸਨ। ਉਹ ਇਕ ਨਿੱਜੀ ਹੋਟਲ 'ਚ ਵਰਕਰਾਂ ਨੂੰ ਮਿਲ ਰਹੇ ਸਨ। ਹੋਟਲ 'ਚ ਦਿਗਵਿਜੇ ਸਿੰਘ ਆਪਣੇ ਇਕ ਸਮਰਥਕ ਨਾਲ ਸਾਈਡ 'ਚ ਗੱਲ ਕਰ ਰਹੇ ਸਨ। ਥੋੜ੍ਹੀ ਦੂਰੀ 'ਤੇ ਉਨ੍ਹਾਂ ਦੇ ਗਾਰਡਜ਼ ਖੜ੍ਹੇ ਸਨ। ਇਸ ਦੌਰਾਨ ਇਕ ਮਹਿਲਾ ਵਰਕਰ ਦਿਗਵਿਜੇ ਸਿੰਘ ਦੇ ਕਰੀਬ ਜਾਣ ਲੱਗੀ ਤਾਂ ਉਹ ਭੜਕ ਗਏ। ਨਾਲ ਹੀ ਬੁਰਾ ਭਲਾ ਕਹਿ ਦਿੱਤਾ। ਨਾਲ ਹੀ ਆਪਣੇ ਗਾਰਡ ਨੂੰ ਕਹਿ ਕੇ ਔਰਤ ਨੂੰ ਉੱਥੋਂ ਭੇਜ ਦਿੱਤਾ। ਇਸ 'ਤੇ ਭਾਜਪਾ ਨੇ ਤੰਜ਼ ਕੱਸਦੇ ਹੋਏ ਕਿਹਾ ਕਿ ਇਹ ਹੈ ''ਕਾਂਗਰਸ ਦੀ ਮੁਹੱਬਤ ਦੀ ਦੁਕਾਨ।''

 

ਦਰਅਸਲ ਇਕ ਘਟਨਾ ਬੁੱਧਵਾਰ ਸਵੇਰੇ ਉਸ ਸਮੇਂ ਹੋਈ, ਜਦੋਂ ਦਿਗਵਿਜੇ ਸਿੰਘ ਗਵਾਲੀਅਰ ਦੇ ਸਿਟੀ ਸੈਂਟਰ ਸਥਿਤ ਇਕ ਨਿੱਜੀ ਹੋਟਲ 'ਚ ਆਪਣੇ ਵਰਕਰਾਂ ਨਾਲ ਮੁਲਾਕਾਤ ਕਰ ਰਹੇ ਸਨ। ਉਸੇ ਸਮੇਂ ਇਕ ਔਰਤ ਆਪਣੇ ਨੇਤਾ ਦਿਗਵਿਜੇ ਨੂੰ ਮਿਲਣ ਲਈ ਅੱਗੇ ਵਧ ਗਈ। ਇਹ ਦੇਖ ਕੇ ਦਿਗਵਿਜੇ ਸਿੰਘ ਦੇ ਗਾਰਡ ਨੂੰ ਉਸ ਨੂੰ ਰੋਕ ਦਿੱਤਾ ਅਤੇ ਉਨ੍ਹਾਂ ਨੂੰ ਉੱਥੋਂ ਜਾਣ ਲਈ ਕਹਿ ਦਿੱਤਾ। ਔਰਤ ਨੂੰ ਨੇੜੇ ਆਉਂਦੇ ਦੇਖ ਦਿਗਵਿਜੇ ਸਿੰਘ ਵੀ ਭੜਕ ਗਏ। ਉਨ੍ਹਾਂ ਕਹਿ ਦਿੱਤਾ ਕਿ ਇਹ ਔਰਤ ਪਾਗਲ ਹੋ ਗਈ ਹੈ, ਇਸ ਨੂੰ ਬਾਹਰ ਕੱਢੋ। ਦਿਗਵਿਜੇ ਸਿੰਘ ਨੇ ਗਾਰਡ ਨੇ ਉਸ ਨੂੰ ਉੱਥੋਂ ਬਾਹਰ ਕਰ ਦਿੱਤਾ। ਭਾਜਪਾ ਬੁਲਾਰੇ ਨਰੇਂਦਰ ਸਲੂਜਾ ਨੇ ਐਕਸ 'ਤੇ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਦਿਗਵਿਜੇ ਸਿੰਘ ਦੀ ਮੌਜੂਦਗੀ 'ਚ ਉਨ੍ਹਾਂ ਦੇ ਸੁਰੱਖਿਆ ਕਰਮੀ ਅਤੇ ਸਹਿਯੋਗੀ ਇਕ ਔਰਤ ਨੂੰ ਉਨ੍ਹਾਂ ਤੱਕ ਜਾਣ ਤੋਂ ਰੋਕ ਰਹੇ ਹਨ। ਵੀਡੀਓ ਨਾਲ ਨਰੇਂਦਰ ਸਲੂਜਾ ਨੇ ਲਿਖਿਆ,''ਇਹ ਹੈ ਕਾਂਗਰਸ ਦੀ ਮੁਹੱਬਤ ਦੀ ਦੁਕਾਨ। ਔਰਤਾਂ ਦਾ ਕਾਂਗਰਸ ਨੇਤਾ ਕਰਦੇ ਹਨ ਕਿੰਨਾ ਸਨਮਾਨ, ਇਹ ਹੈ ਉਸ ਦਾ ਉਦਾਹਰਣ।''

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

DIsha

Content Editor

Related News