ਜਾਟ ਅੰਦੋਲਨ ਟੱਲਣ ਦੇ ਬਾਵਜੂਦ ਦਿੱਲੀ ਵਾਸੀ ਪਰੇਸ਼ਾਨ!

03/20/2017 4:01:33 PM

ਨਵੀਂ ਦਿੱਲੀ— ਰਾਖਵਾਂਕਰਨ ਨੂੰ ਲੈ ਕੇ ਜਾਟਾਂ ਦਾ ਅੰਦੋਲਨ ਹਾਲਾਂਕਿ 15 ਦਿਨਾਂ ਲਈ ਟਲ ਗਿਆ ਹੈ ਪਰ ਦਿੱਲੀ ਵਾਸੀ ਅਜੇ ਵੀ ਪਰੇਸ਼ਾਨ ਹੈ। ਦਰਅਸਲ ਪੁਲਸ ਨੇ ਅੰਦੋਲਨਕਾਰੀਆਂ ਦੀ ਰਾਜਧਾਨੀ ''ਚ ਕਿਸੇ ਵੀ ਘੁਸਪੈਠ ਨੂੰ ਰੋਕਣ ਲਈ ਆਪਣੇ ਸਖਤ ਸੁਰੱਖਿਆ ਇੰਤਜ਼ਾਮਾਂ ''ਚ ਕੋਈ ਢਿੱਲ ਨਹੀਂ ਦਿੱਤੀ ਹੈ। ਜਿਸ ਨਾਲ ਨੋਇਡਾ ਅਤੇ ਨੇੜੇ-ਤੇੜੇ ਦੇ ਇਲਾਕਿਆਂ ''ਚ ਵਾਹਨਾਂ ਦੀਆਂ ਲੰਬੀਆਂ-ਲੰਬੀਆਂ ਲਾਈਨਾਂ ਲੱਗੀਆਂ ਹੋਈਆਂ ਹਨ। ਜਾਟ ਅੰਦੋਲਨ ਪਿਛਲੇ ਦਿਨੀਂ ਸ਼ੁਰੂ ਹੋਣਾ ਸੀ, ਇਸ ਨੂੰ ਦੇਖਦੇ ਹੋਏ ਦਿੱਲੀ ਪੁਲਸ ਨੇ ਰਾਜਧਾਨੀ ਨਾਲ ਲੱਗੀਆਂ ਸਰਹੱਦਾਂ ''ਤੇ ਹੋਰ ਅੰਦਰੂਨੀ ਇਲਾਕਿਆਂ ''ਚ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਸਨ। ਇਸ ਕਾਰਨ ਰਾਸ਼ਟਰੀ ਰਾਜਧਾਨੀ ਖੇਤਰ ਦੀਆਂ ਸਰਹੱਦਾਂ ਨਾਲ ਲੱਗੇ ਇਲਾਕਿਆਂ ''ਚ ਭਾਰੀ ਆਵਾਜਾਈ ਜਾਮ ਹੈ। 
ਦਿੱਲੀ ਮੈਟਰੋ ਨੇ ਅੰਦੋਲਨ ਨੂੰ ਦੇਖਦੇ ਹੋਏ ਪਹਿਲਾਂ ਗਾਜ਼ੀਆਬਾਦ, ਨੋਇਡਾ, ਫਰੀਦਾਬਾਦ ਅਤੇ ਗੁਰੂਗ੍ਰਾਮ ਤੋਂ ਆਪਣੀਆਂ ਸੇਵਾਵਾਂ ''ਤੇ ਪਾਬੰਦੀ ਲਾਉਣ ਦਾ ਐਲਾਨ ਕੀਤਾ ਸੀ ਪਰ ਅੰਦੋਲਨ ਦੇ 15 ਦਿਨ ਟਲ ਜਾਣ ਤੋਂ ਬਾਅਦ ਮੈਟਰੋ ਰੇਲ ਸੇਵਾ ਰੋਜ਼ਾਨਾ ਦੀ ਤਰ੍ਹਾਂ ਨਿਯਮਿਤ ਰੂਪ ਨਾਲ ਚੱਲ ਰਹੀ ਹੈ। ਹਾਲਾਂਕਿ ਮੈਟਰੋ ਨੇ ਨਵੀਂ ਦਿੱਲੀ ਖੇਤਰ ਦੇ ਕੁਝ ਸਟੇਸ਼ਨਾਂ ''ਤੇ ਪਾਬੰਦੀ ਲੱਗੀ ਹੋਈ ਹੈ। ਰਾਜਧਾਨੀ ਦੇ ਅੰਦਰੂਨੀ ਇਲਾਕਿਆਂ ''ਚ ਥਾਂ-ਥਾਂ ਪੁਲਸ ਅਤੇ ਨੀਮ ਫੌਜੀ ਫੋਰਸ ਤਾਇਨਾਤ ਹੈ। ਡੀ.ਐੱਨ.ਡੀ. ਫਲਾਈਓਵਰ ''ਤੇ ਕਾਲੰਦੀ ਕੁੰਜ ਅਤੇ ਨਿਊ ਅਸ਼ੋਕ ਨਗਰ ਦੇ ਖੇਤਰਾਂ ''ਚ ਵਾਹਨਾਂ ਦੀ ਆਵਾਜਾਈ ''ਤੇ ਸਖਤ ਨਜ਼ਰ ਰੱਖੀ ਜਾ ਰਹੀ ਹੈ। ਚੈਕਿੰਗ ਕਾਰਨ ਵਾਹਨਾਂ ਨੂੰ ਰੋਕਣ ਨਾਲ ਆਵਾਜਾਈ ''ਤੇ ਅਸਰ ਪਿਆ ਹੈ। ਨੌਕਰੀਆਂ ''ਚ ਰਾਖਵਾਂਕਰਨ ਸਮੇਤ ਆਪਣੀਆਂ ਕਈ ਹੋਰ ਮੰਗਾਂ ''ਤੇ ਅੰਦੋਲਨਰਤ ਜਾਟ ਭਾਈਚਾਰੇ ਨੇ ਦਿੱਲੀ ਕੂਚ ਦਾ ਐਲਾਨ ਕੀਤਾ ਸੀ। ਹਰਿਆਣਾ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨਾਲ ਐਤਵਾਰ ਨੂੰ ਹੋਈ ਜਾਟ ਨੇਤਾਵਾਂ ਦੀ ਗੱਲਬਾਤ ਤੋਂ ਬਾਅਦ ਅੰਦੋਲਨ ਨੂੰ 15 ਦਿਨਾਂ ਲਈ ਟਾਲਿਆ ਗਿਆ ਹੈ।


Disha

News Editor

Related News