ਹੁਣ ਨਹੀਂ ਕਰਨਾ ਪਵੇਗਾ 8-9 ਘੰਟੇ ਦਾ ਥਕਾਉਣ ਵਾਲਾ ਸਫ਼ਰ, ਜਹਾਜ਼ ਰਾਹੀਂ ਸਿਰਫ਼ 1 ਘੰਟੇ ''ਚ ਪਹੁੰਚ ਜਾਓਗੇ ਦਿੱਲੀ
Monday, Apr 01, 2024 - 04:36 AM (IST)

ਜਲੰਧਰ (ਸਲਵਾਨ)- ਆਦਮਪੁਰ (ਜਲੰਧਰ) ਏਅਰਪੋਰਟ ਤੋਂ ਦਿੱਲੀ ਏਅਰਪੋਰਟ ਲਈ ਫਲਾਈਟਾਂ ਸ਼ੁਰੂ ਹੋ ਗਈਆਂ ਹਨ। ਦੋਆਬੇ ਦੇ ਐੱਨ.ਆਰ.ਆਈਜ਼, ਕਾਰੋਬਾਰੀਆਂ ਅਤੇ ਉੱਦਮੀਆਂ ਨੂੰ ਹੁਣ ਦਿੱਲੀ ਜਾਣ ਲਈ 9 ਘੰਟੇ ਦਾ ਸਫਰ ਨਹੀਂ ਕਰਨਾ ਪਵੇਗਾ ਅਤੇ ਉਹ ਉਕਤ ਫਲਾਈਟ ਰਾਹੀਂ ਸਿਰਫ 1 ਘੰਟੇ ਵਿਚ ਉੱਥੇ ਪਹੁੰਚ ਜਾਣਗੇ।
ਜਾਣਕਾਰੀ ਮੁਤਾਬਕ ਇਕਾਨਮੀ ਕਲਾਸ ਦਾ ਕਿਰਾਇਆ ਟੈਕਸ ਸਮੇਤ ਕਰੀਬ 2300 ਰੁਪਏ ਹੈ। ਹਾਲਾਂਕਿ ਏਅਰਪੋਰਟ ਅਥਾਰਟੀ ਨੇ ਆਦਮਪੁਰ ਏਅਰਪੋਰਟ ’ਤੇ ਇਕ ਮਹੀਨਾ ਪਹਿਲਾਂ ਹੀ ਸਟਾਫ ਦੀ ਨਿਯੁਕਤੀ ਕਰ ਦਿੱਤੀ ਸੀ। ਆਦਮਪੁਰ ਹਵਾਈ ਅੱਡੇ ਤੋਂ ਹਿੰਡਨ, ਸ੍ਰੀ ਨਾਂਦੇੜ ਸਾਹਿਬ, ਬੈਂਗਲੁਰੂ, ਕੋਲਕਾਤਾ ਅਤੇ ਗੋਆ ਲਈ ਵੀ ਫਲਾਈਟਾਂ ਸ਼ੁਰੂ ਹੋ ਗਈਆਂ ਹਨ।
ਇਹ ਵੀ ਪੜ੍ਹੋ- ਪਤਨੀ ਨੇ ਵਟਸਐਪ 'ਤੇ ਸਟੇਟਸ ਲਗਾ ਕੇ ਕੀਤਾ ਐਲਾਨ- ''ਮੇਰੇ ਪਤੀ ਨੂੰ ਠਿਕਾਣੇ ਲਗਾਓ, 50 ਹਜ਼ਾਰ ਇਨਾਮ ਪਾਓ''
ਪਹਿਲੇ ਦਿਨ ਫਲਾਈਟ ਰਾਹੀਂ ਆਦਮਪੁਰ ਏਅਰਪੋਰਟ ਤੋਂ 54 ਯਾਤਰੀ ਰਵਾਨਾ ਹੋਏ, ਜਿਨ੍ਹਾਂ ਵਿਚ 20 ਹਿੰਡਨ, 33 ਸ੍ਰੀ ਨਾਂਦੇੜ ਸਾਹਿਬ ਅਤੇ 1 ਯਾਤਰੀ ਬੈਂਗਲੁਰੂ ਲਈ ਸੀ। ਇਸ ਤੋਂ ਪਹਿਲਾਂ ਏਅਰਪੋਰਟ ’ਤੇ ਪਹੁੰਚੀ ਫਲਾਈਟ ਵਿਚ 63 ਯਾਤਰੀ ਆਏ।
ਇਸ ਦੌਰਾਨ ਸਾਰੇ ਯਾਤਰੀ ਫਲਾਈਟ ਸ਼ੁਰੂ ਹੋਣ ਨਾਲ ਰਾਹਤ ਮਹਿਸੂਸ ਕਰ ਰਹੇ ਸਨ। ਇਸ ਮੌਕੇ ਸਟਾਰ ਏਅਰ ਦੇ ਮੈਨੇਜਰ ਗੌਰਵ ਸ਼ਰਮਾ, ਏ.ਜੀ.ਐੱਮ. ਸਿਵਲ ਏ.ਏ.ਆਈ. ਵਿਸ਼ਾਲ, ਏ.ਜੀ.ਐੱਮ. ਸਿਵਲ ਏ.ਏ.ਆਈ. ਕਮਲਜੀਤ ਕੌਰ, ਏਅਰਪੋਰਟ ਡਾਇਰੈਕਟਰ ਪੁਸ਼ਪੇਂਦਰ ਕੁਮਾਰ ਨਿਰਾਲਾ, ਕਿਰਨ, ਅਮਿਤ, ਸੂਰਜ ਯਾਦਵ, ਮਹੇਸ਼, ਗੌਰਵ ਤੁੱਲੀ ਆਦਿ ਹਾਜ਼ਰ ਸਨ।
ਇਹ ਵੀ ਪੜ੍ਹੋੋ- ਸਿੱਖ ਸੰਗਤਾਂ ਲਈ ਖ਼ੁਸ਼ਖ਼ਬਰੀ, ਆਦਮਪੁਰ ਹਵਾਈ ਅੱਡੇ ਤੋਂ ਸ੍ਰੀ ਹਜ਼ੂਰ ਸਾਹਿਬ ਨੰਦੇੜ ਲਈ ਰੋਜ਼ਾਨਾ ਫਲਾਈਟ ਹੋਈ ਸ਼ੁਰੂ
ਪਹਿਲੇ ਦਿਨ 2 ਘੰਟੇ ਦੇਰੀ ਨਾਲ ਗਈ ਫਲਾਈਟ
ਆਦਮਪੁਰ ਏਅਰਪੋਰਟ ਤੋਂ ਪਹਿਲੇ ਹੀ ਦਿਨ ਫਲਾਈਟ 2 ਘੰਟੇ ਲੇਟ ਗਈ, ਜਿਸ ਕਾਰਨ ਯਾਤਰੀ ਪ੍ਰੇਸ਼ਾਨ ਰਹੇ ਪਰ ਫਲਾਈਟ ਸ਼ੁਰੂ ਹੋਣ ’ਤੇ ਖੁਸ਼ ਵੀ ਸਨ। ਯਾਤਰੀਆਂ ਨੇ ਕਿਹਾ ਕਿ ਏਅਰਪੋਰਟ ਅਥਾਰਟੀ ਨੂੰ ਸਮੇਂ ਸਿਰ ਫਲਾਈਟ ਚਲਾਉਣ ਵੱਲ ਧਿਆਨ ਦੇਣਾ ਹੋਵੇਗਾ ਤਾਂ ਜੋ ਯਾਤਰੀ ਸਮੇਂ ਸਿਰ ਆਪਣੀ ਮੰਜ਼ਿਲ ’ਤੇ ਪਹੁੰਚ ਸਕਣ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e