ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ 'ਚੋਂ ਲਿਖੀ ਚਿੱਠੀ

Friday, Apr 05, 2024 - 09:09 AM (IST)

ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ 'ਚੋਂ ਲਿਖੀ ਚਿੱਠੀ

ਨੈਸ਼ਨਲ ਡੈਸਕ: ਸ਼ਰਾਬ ਘਪਲੇ ਮਾਮਲੇ ਵਿਚ ਜੇਲ੍ਹ 'ਚ ਕੈਦ ਦਿੱਲੀ ਦੇ ਸਾਬਕਾ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਜੇਲ੍ਹ ਵਿਚੋਂ ਚਿੱਠੀ ਲਿਖੀ ਹੈ। ਉਨ੍ਹਾਂ ਨੇ ਆਪਣੇ ਵਿਧਾਨ ਸਭਾ ਹਲਕੇ ਦੇ ਲੋਕਾਂ ਨੂੰ ਚਿੱਠੀ ਵਿਚ ਸੰਬੋਧਨ ਕਰਦਿਆਂ ਕਿਹਾ ਹੈ ਕਿ ਅਸੀਂ ਛੇਤੀ ਹੀ ਬਾਹਰ ਮਿਲਾਂਗੇ। ਸਿੱਖਿਆ ਕ੍ਰਾਂਤੀ ਜ਼ਿੰਦਾਬਾਦ, Love You All। ਇਸ ਦੌਰਾਨ ਉਨ੍ਹਾਂ ਕੇਂਦਰ ਸਰਕਾਰ ਦੀ ਤੁਲਨਾ ਅੰਗਰੇਜ਼ਾਂ ਨਾਲ ਕਰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਵੀ ਸੱਤਾ ਦਾ ਬਹੁਤ ਘਮੰਡ ਸੀ। ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਦੀ ਸਿੱਖਿਆ ਕ੍ਰਾਂਤੀ ਦਾ ਵੀ ਜ਼ਿਕਰ ਕੀਤਾ ਹੈ। 

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ: ਚਰਨਜੀਤ ਚੰਨੀ ਨੇ ਖਿੱਚੀ ਜਲੰਧਰ ਦੀ ਤਿਆਰੀ! ਕਿਰਾਏ 'ਤੇ ਲਈ ਕੋਠੀ, ਲਾਉਣਗੇ ਪੱਕਾ ਡੇਰਾ

ਦਿੱਲੀ ਦੇ ਸਾਬਕਾ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਚਿੱਠੀ ਵਿਚ ਲਿਖਿਆ ਹੈ ਕਿ "ਅਸੀਂ ਛੇਤੀ ਹੀ ਬਾਹਰ ਮਿਲਾਂਗੇ। ਸਿੱਖਿਆ ਕ੍ਰਾਂਤੀ ਜ਼ਿੰਦਾਬਾਦ, Love You All. ਪਿਛਲੇ ਇਕ ਸਾਲ ਵਿਚ ਮੈਨੂੰ ਸਾਰਿਆਂ ਦੀ ਯਾਦ ਆਈ। ਸਾਰਿਆਂ ਨੇ ਬੜੀ ਇਮਾਨਦਾਰੀ ਨਾਲ ਮਿੱਲ ਕੇ ਕੰਮ ਕੀਤਾ। ਜਿਵੇਂ ਅਜ਼ਾਦੀ ਦੇ ਸਮੇਂ ਸਾਰਿਆਂ ਨੇ ਲੜਾਈ ਲੜੀ, ਉਂਝ ਹੀ ਅਸੀਂ ਚੰਗੀ ਸਿੱਖਿਆ ਤੇ ਸਕੂਲ ਲਈ ਲੜ ਰਹੇ ਹਾਂ। ਅੰਗਰੇਜ਼ਾਂ ਦੀ ਤਾਨਾਸ਼ਾਹੀ ਤੋਂ ਬਾਅਦ ਵੀ ਅਜ਼ਾਦੀ ਦਾ ਸੁਪਨਾ ਸੱਚ ਹੋਇਾ। ਉਸੇ ਤਰ੍ਹਾਂ ਹੀ ਇਕ ਦਿਨ ਹਰ ਬੱਚੇ ਨੂੰ ਸਹੀ ਤੇ ਚੰਗੀ ਸਿੱਖਿਆ ਮਿਲੇਗੀ। ਅੰਗਰੇਜ਼ਾਂ ਨੂੰ ਵੀ ਆਪਣੀ ਸੱਤਾ ਦਾ ਬੜਾ ਘਮੰਡ ਸੀ। ਅੰਗਰੇਜ਼ ਵੀ ਝੂਠੇ ਦੋਸ਼ ਲਘਾ ਕੇ ਲੋਕਾਂ ਨੂੰ ਜੇਲ੍ਹ ਵਿਚ ਬੰਦ ਕਰਦੇ ਸਨ। ਅੰਗਰੇਜ਼ਾਂ ਨੇ ਗਾਂਧੀ, ਨੈਲਸਨ ਮੰਡੇਲਾ ਨੂੰ ਜੇਲ੍ਹ ਵਿਚ ਰੱਖਿਆ। ਇਹ ਲੋਕ ਮੇਰੀ ਪ੍ਰੇਰਣਾ ਹਨ ਤੇ ਤੁਸੀਂ ਸਾਰੇ ਮੇਰੀ ਤਾਕਤ। ਵਿਕਸਿਤ ਦੇਸ਼ ਹੋਣ ਲਈ ਚੰਗੀ ਸਿੱਖਿਆ ਤੇ ਸਕੂਲ ਦਾ ਹੋਣਾ ਜ਼ਰੂਰੀ ਹੈ। "

ਇਹ ਖ਼ਬਰ ਵੀ ਪੜ੍ਹੋ - Breaking: ਲੋਕ ਸਭਾ ਚੋਣਾਂ ਤੋਂ ਪਹਿਲਾਂ CM ਮਾਨ ਨੇ ਸੱਦ ਲਈ ਵਿਧਾਇਕਾਂ ਦੀ ਮੀਟਿੰਗ (ਵੀਡੀਓ)

ਸਿਸੋਦੀਆ ਨੇ ਅੱਗੇ ਲਿਖਿਆ, "ਮੈਨੂੰ ਖ਼ੁਸ਼ੀ ਹੈ ਕਿ ਅਰਵਿੰਦ ਕੇਜਰੀਵਾਲ ਜੀ ਦੀ ਅਗਵਾਈ ਵਿਚ ਦਿੱਲੀ ਵਿਚ ਸਿੱਖਿਆ ਕ੍ਰਾਂਤੀ ਆਈ। ਹੁਣ ਪੰਜਾਬ ਸਿੱਖਿਆ ਕ੍ਰਾਂਤੀ ਦੀ ਖ਼ਬਰ ਪੜ੍ਹ ਕੇ ਸਕੂਨ ਮਿਲਦਾ ਹੈ। ਜੇਲ੍ਹ ਵਿਚ ਰਹਿ ਕੇ ਮੇਰਾ ਪਿਆਰ ਤੁਹਾਡੇ ਲਈ ਹੋਰ ਵਧ ਗਿਆ ਹੈ। ਤੁਸੀਂ ਮੇਰੀ ਪਤਨੀ ਦਾ ਬਹੁਤ ਧਿਆਨ ਰੱਖਿਆ। ਸੀਮਾ ਤੁਹਾਡੀ ਸਾਰਿਆਂ ਦੀ ਗੱਲ ਕਰਦੇ ਹੋਏ ਭਾਵੁਕ ਹੋ ਜਾਂਦੀ ਹੈ। ਤੁਸੀਂ ਸਾਰੇ ਆਪਣਾ ਖ਼ਿਆਲ ਰੱਖੋ।"

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


author

Anmol Tagra

Content Editor

Related News