ਦਿੱਲੀ ਦੀ ਮਹਾਰੈਲੀ ਤੋਂ ਪਹਿਲਾਂ ਪੰਜਾਬ ਦੇ ਸਿਹਤ ਮੰਤਰੀ ਦਾ ਵੱਡਾ ਬਿਆਨ (ਵੀਡੀਓ)

03/31/2024 12:25:23 PM

ਨਵੀਂ ਦਿੱਲੀ/ਚੰਡੀਗੜ੍ਹ : ਦਿੱਲੀ ਦੇ ਰਾਮ ਲੀਲਾ ਮੈਦਾਨ 'ਚ ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਖ਼ਿਲਾਫ਼ ਹੋ ਰਹੇ ਵੱਡੇ ਇਕੱਠ ਦੌਰਾਨ ਪੰਜਾਬ ਦੇ ਕੈਬਨਿਟ ਮੰਤਰੀ ਡਾ. ਬਲਬੀਰ ਸਿੰਘ ਵੀ ਸ਼ਾਮਲ ਹਨ। ਇਸ ਮੌਕੇ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਇਸ ਰੈਲੀ ਦੌਰਾਨ ਤਾਨਾਸ਼ਾਹੀ ਦਾ ਖ਼ਾਤਮਾ ਹੋਵੇਗਾ ਅਤੇ ਲੋਕਰਾਜ ਦੀ ਬਹਾਲੀ ਹੋਵੇਗੀ।

ਇਹ ਵੀ ਪੜ੍ਹੋ : 'ਆਪ' ਹਾਈਕਮਾਨ ਦਾ ਸੁਨੇਹਾ : ਪੰਜਾਬ ਤੋਂ ਦਿੱਲੀ ਦੇ ਰਾਹ ਤੱਕ ਲਾਈਵ ਹੋ ਕੇ ਜਨਤਾ ਨਾਲ ਜੁੜਨ ਮੰਤਰੀ ਤੇ ਵਿਧਾਇਕ

ਉਨ੍ਹਾਂ ਕਿਹਾ ਕਿ ਜਿਹੜੇ ਆਗੂ ਆਪਣੀਆਂ ਪਾਰਟੀਆਂ ਛੱਡ ਭਾਜਪਾ 'ਚ ਸ਼ਾਮਲ ਹੋ ਰਹੇ ਹਨ, ਲੋਕ ਉਨ੍ਹਾਂ ਨੂੰ ਆਪਣੇ ਗਲੀ-ਮੁਹੱਲਿਆਂ 'ਚ ਵੜਨ ਨਹੀਂ ਦੇਣਗੇ। ਲੋਕਾਂ ਨੇ ਭਾਜਪਾ ਵਾਲਿਆਂ ਨੂੰ ਤਾਂ ਪਿੰਡਾਂ 'ਚ ਵੜਨ ਹੀ ਨਹੀਂ ਦੇਣਗਾ।

ਇਹ ਵੀ ਪੜ੍ਹੋ : ਲੋਕ ਸਭਾ ਚੋਣਾਂ : ਲੁਧਿਆਣਾ ਜ਼ਿਲ੍ਹੇ ਤੋਂ ਤੀਜੀ ਵਾਰ ਇਕੱਲੇ ਤਾਲ ਠੋਕੇਗੀ 'ਭਾਜਪਾ'

ਇੰਡੀਆ ਗਠਜੋੜ ਦੀ ਮਹਾਰੈਲੀ ਨੂੰ ਲੈ ਕੇ ਬੋਲਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਥੋੜ੍ਹੀ ਹੀ ਦੇਰ ਬਾਅਦ ਬਹੁਤ ਵੱਡੇ-ਵੱਡੇ ਐਲਾਨ ਹੋਣਗੇ ਅਤੇ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਨੂੰ ਦੇਖਦਿਆਂ ਹੀ ਸਭ ਕੁੱਝ ਹੋਵੇਗਾ। ਈ. ਡੀ. 'ਤੇ ਬੋਲਦਿਆਂ ਡਾ. ਬਲਬੀਰ ਸਿੰਘ ਨੇ ਕਿਹਾ ਕਿ ਸਾਰੇ ਵਿਰੋਧੀ ਧਿਰ ਦੇ ਚੁਣੇ ਹੋਏ ਆਗੂ ਹਨ, ਉਨ੍ਹਾਂ ਨੂੰ ਈ. ਡੀ. ਵਲੋਂ ਟਾਰਗੇਟ ਕੀਤਾ ਜਾ ਰਿਹਾ ਹੈ। ਪਟਿਆਲਾ ਤੋਂ ਪਰਨੀਤ ਕੌਰ ਨੂੰ ਟਿਕਟ ਮਿਲਣ 'ਤੇ ਬੋਲਦਿਆਂ ਉਨ੍ਹਾਂ ਕਿਹਾ ਕਿ ਉਹ ਓਵਰਏਜ ਲੀਡਰ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

 


Babita

Content Editor

Related News