ਮੱਧ ਪ੍ਰਦੇਸ਼ ’ਚ ਉਪ-ਜ਼ਿਲਾ ਮੈਜਿਸਟ੍ਰੇਟਸ ’ਤੇ ਜਬਰ ਜਨਾਹ ਦਾ ਦੋਸ਼
Friday, Nov 15, 2024 - 06:45 PM (IST)

ਰਾਜਗੜ੍ਹ, (ਭਾਸ਼ਾ)- ਵਿਆਹ ਦਾ ਝਾਂਸਾ ਦੇ ਕੇ ਇਕ ਮਹਿਲਾ ਸਰਕਾਰੀ ਮੁਲਾਜ਼ਮ ਨਾਲ ਕਈ ਵਾਰ ਜਬਰ-ਜ਼ਨਾਹ ਕਰਨ ਦੇ ਦੋਸ਼ ਹੇਠ ਪੁਲਸ ਨੇ ਮੱਧ ਪ੍ਰਦੇਸ਼ ’ਚ ਭੋਪਾਲ ਦੇ ਇਕ ਉਪ ਜ਼ਿਲਾ ਮੈਜਿਸਟ੍ਰੇਟ ਵਿਰੁੱਧ ਮਾਮਲਾ ਦਰਜ ਕੀਤਾ ਹੈ।
ਔਰਤ ਦੀ ਸ਼ਿਕਾਇਤ ਦਾ ਹਵਾਲਾ ਦਿੰਦੇ ਹੋਏ ਇਕ ਅਧਿਕਾਰੀ ਨੇ ਸ਼ੁੱਕਰਵਾਰ ਦੱਸਿਆ ਕਿ 2022 ’ਚ ਜਦੋਂ ਰਾਜੇਸ਼ ਸੋਰਤੇ (47) ਰਾਜਗੜ੍ਹ ਜ਼ਿਲੇ ਦੇ ਪਚੋਰ ’ਚ ਤਹਿਸੀਲਦਾਰ ਦੇ ਅਹੁਦੇ ’ਤੇ ਸੀ ਤਾਂ ਉਹ ਉਕਤ ਔਰਤ ਦੇ ਸੰਪਰਕ ’ਚ ਆਇਆ । ਉਸ ਤੋਂ ਬਾਅਦ ਸੋਰਤੇ ਨੇ ਵੱਖ-ਵੱਖ ਥਾਵਾਂ ’ਤੇ ਔਰਤ ਦਾ ਕਥਿਤ ਤੌਰ ’ਤੇ ਸੈਕਸ ਸ਼ੋਸ਼ਣ ਕੀਤਾ।
ਇਕ ਪੁਲਸ ਅਧਿਕਾਰੀ ਅਰਵਿੰਦ ਸਿੰਘ ਨੇ ਦੱਸਿਆ ਕਿ ਸੋਰਤੇ ਵਿਰੁੱਧ ਜਬਰ-ਜ਼ਨਾਹ ਦਾ ਮਾਮਲਾ ਦਰਜ ਕਰ ਲਿਆ ਗਿਆ ਹੈ।